ਬੀਬਾ ਜ਼ਾਹਿਦਾ ਸੁਲੇਮਾਨ ਦੇ ਜਨਮ ਦਿਨ ‘ਤੇ ਡਾ. ਜਗਤਾਰ ਸਿੰਘ ਜੱਗੀ ਝੁਨੇਰ ਵੱਲੋਂ ਮੁਬਾਰਕਬਾਦ

ਸੰਦੌੜ 8 ਮਈ (ਡਾ. ਮਹਿਬੂਬ ): ਮਾਰਕੀਟ ਕਮੇਟੀ ਸੰਦੌੜ ਦੇ ਸਾਬਕਾ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝੁਨੇਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਜਨਰਲ ਸਕੱਤਰ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਦਿਲੋਂ ਮੁਬਾਰਕਬਾਦ ਦਿੱਤੀ ਹੈ।ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਡਾ. ਜੱਗੀ ਝੁਨੇਰ ਨੇ ਬੀਬਾ ਜ਼ਾਹਿਦਾ ਸੁਲੇਮਾਨ ਦੀ ਸ਼ਖ਼ਸੀਅਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਕਿਸੇ ਜਾਣ-ਪਛਾਣ ਦੇ ਮੁਹਤਾਜ ਨਹੀਂ ਹਨ। ਉਨ੍ਹਾਂ ਕਿਹਾ ਕਿ ਬੀਬਾ ਜ਼ਾਹਿਦਾ ਸੁਲੇਮਾਨ ਨੇ ਜਿਸ ਵੀ ਖੇਤਰ ਵਿੱਚ ਕੰਮ ਕੀਤਾ ਚਾਹੇ ਉਹ ਪੱਤਰਕਾਰੀ ਹੋਵੇ ਜਾਂ ਕਾਰੋਬਾਰ ਉੱਥੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ।ਉਨਾ ਕਿਹਾ ਬੀਬਾ ਜ਼ਾਹਿਦਾ ਸੁਲੇਮਾਨ ਨੇ ਸਾਲ 2023 ਵਿੱਚ ਰਸਮੀ ਤੌਰ ‘ਤੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ, ਉਹ ਬਹੁਤ ਜਲਦੀ ਹਲਕੇ ਦੇ ਲੋਕਾਂ ਦੀ ਹਰਮਨ-ਪਿਆਰੀ ਨੇਤਾ ਬਣ ਕੇ ਉੱਭਰੇ ਹਨ। ਸਾਬਕਾ ਚੇਅਰਮੈਨ ਡਾ. ਜੱਗੀ ਝੁਨੇਰ ਨੇ ਕਿਹਾ ਕਿ ਜੋ ਇਨਸਾਨ ਆਪਣਾ ਹਿੱਸਾ ਦੂਜਿਆਂ ਲਈ ਕੁਰਬਾਨ ਕਰ ਦਿੰਦਾ ਹੈ, ਖ਼ੁਦਾ ਉਸ ਨੂੰ ਕਦੇ ਹਾਰਨ ਨਹੀਂ ਦਿੰਦਾ। ਮਾਲੇਰਕੋਟਲਾ ਦੇ ਲੋਕਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਨਿਰਸਵਾਰਥ ਸੇਵਾ ਨੂੰ ਮਹਿਸੂਸ ਕੀਤਾ ਹੈ।ਲੋਕ ਉਸਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਦੇ ਨਾਲ ਮਲੇਰਕੋਟਲਾ ਹਲਕੇ ਦੀ ਐਮ.ਐਲ.ਏ ਬਣਾਉਣ ਲਈ ਚੋਣਾਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਭਰੋਸਾ ਜਤਾਇਆ ਕਿ ਬੀਬਾ ਜ਼ਾਹਿਦਾ ਸੁਲੇਮਾਨ ਵਲੋਂ ਭਵਿੱਖ ਵਿੱਚ ਮਾਲੇਰਕੋਟਲਾ ਦੇ ਲੋਕਾਂ ਨੂੰ ਮਾਣ-ਸਤਿਕਾਰ ਅਤੇ ਪਿਆਰ ਦੀ ਕੋਈ ਘਾਟ ਮਹਿਸੂਸ ਨਹੀਂ ਹੋਵੇਗੀ।ਅੱਜ ਉਸ ਦੇ ਜਨਮ ਦਿਨ ਤੇ ਅਕਾਲੀ ਦਲ ਦੇ ਆਗੂ ਤੇ ਵਰਕਰਾਂ ਵਲੋਂ ਉਨਾ ਨੂੰ ਮੋਬਾਇਲ ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾ. ਜੱਗੀ ਝੁਨੇਰ ਨੇ ਅਖੀਰ ਵਿੱਚ ਦੁਆ ਕੀਤੀ ਕਿ ਖ਼ੁਦਾ ਬੀਬਾ ਜ਼ਾਹਿਦਾ ਸੁਲੇਮਾਨ ਨੂੰ ਲੰਮੀ ਉਮਰ, ਤੰਦਰੁਸਤੀ ਅਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਹੋਰ ਵੀ ਸਫ਼ਲਤਾ ਹਾਸਲ ਕਰਨ ਦੀ ਹਿੰਮਤ ਦੇਵੇ।
