ਸਟੇਟ ਐਵਾਰਡੀ ਪਰਮਿੰਦਰ ਭਲਵਾਨ ਆਲ ਇੰਡੀਆ ਵਲੰਟੀਅਰ ਆਰਗਨਾਈਜੇਸ਼ਨ ਅਮਰ ਜੋਤੀ ਫਾਊਂਡੇਸ਼ਨ ਨਵੀਂ ਦਿੱਲੀ ਦੇ ਕਾਰਜਕਾਰੀ ਚੇਅਰਮੈਨ ਇੰਡੀਆ ਬਣੇ

0

ਪਟਿਆਲਾ ( ਗੁਰਪ੍ਰਤਾਪ ਸ਼ਾਹੀ ) ਸਟੇਟ ਐਵਾਰਡੀ ਪਰਮਿੰਦਰ ਭਲਵਾਨ ਕੌਮੀ ਪ੍ਰਧਾਨ ਯੂਥ ਫੈਡਰੇਸ਼ਨ ਆਫ ਇੰਡੀਆ ਜੌ ਕਿ 1998 ਤੋ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ, ਸਮਾਜਿਕ ਕੁਰੀਤੀਆਂ ਭਰੂਣ ਹੱਤਿਆਂ,ਦਾਜ ਪ੍ਰਥਾ,ਏਡਜ ਵਿਰੋਧੀ ਪ੍ਰੋਗਰਾਮ, ਵਾਤਾਵਰਣ ਸ਼ੁੱਧਤਾ ਲਈ ਬੂਟੇ ਲਗਾਉਣੇ, ਲੋੜਵੰਦ ਲੜਕੀਆਂ ਲਈ ਸਿਲਾਈ ਕਢਾਈ ਸੈਂਟਰ ਖੋਲਣੇ, ਲੋੜਵੰਦ ਪਰਿਵਾਰਾਂ ਲਈ ਮੈਡੀਕਲ ਕੈਂਪਾ ਦਾ ਆਯੋਜਨ ਕਰਨਾ, ਕੌਮੀਂ ਏਕਤਾ ਕੈਂਪਾਂ ਦਾ ਆਯੋਜਨ ਕਰਨਾ, ਅੰਤਰਰਾਜੀ ਯੂਥ ਐਕਸਚੇਂਜ ਪ੍ਰੋਗਰਾਮ ਦਾ ਆਯੋਜਨ ਕਰਨਾ ਅਤੇ ਇਸ ਇਲਾਵਾ ਖੂਨਦਾਨ ਕੈਂਪਾ ਦਾ ਆਯੋਜਨ ਕਰਕੇ ਹੁਣ ਤੱਕ 40000 ਤੋ ਉਪਰ ਬਲੱਡ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਵੱਖ ਵੱਖ ਬਲੱਡ ਬੈਂਕਾਂ ਨੂੰ ਦਿੱਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਖੁਦ ਪਰਮਿੰਦਰ ਭਲਵਾਨ ਵੱਲੋਂ 95 ਵਾਰ ਖ਼ੂਨਦਾਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਵੱਲੋਂ ਹੁਣ ਤੱਕ 150 ਤੌ ਉਪਰ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਜਾਂ ਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣ ਲਈ ਅਤੇ ਨੋਜਵਾਨਾ ਵਿੱਚ ਦੇਸ਼ ਸੇਵਾ ਦੀ ਭਾਵਨਾ ਪੈਦਾ ਕਰਨ ਲਈ ਕੌਮੀ ਏਕਤਾ ਕੈਂਪਾਂ ਦਾ ਆਯੋਜਨ ਕੀਤਾ ਜਾਂ ਚੁੱਕਾ ਹੈ।ਉਹਨਾਂ ਵੱਲੋਂ ਕੀਤੇ ਜਾ ਰਹੇ ਇਹਨਾਂ ਸਮਾਜ ਸੇਵੀ ਕਾਰਜਾਂ ਨੂੰ ਵੇਖਦਿਆਂ ਆਲ ਇੰਡੀਆ ਵਲੰਟੀਅਰ ਆਰਗਨਾਈਜੇਸ਼ਨ ਅਮਰ ਜੌਤੀ ਫਾਊਂਡੇਸ਼ਨ ਜੌ ਕਿ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲਾ, ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ,ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਤੋਂ ਇਲਾਵਾ ਅਨੇਕਾਂ ਹੋਰ ਭਾਰਤ ਸਰਕਾਰ ਦੇ ਮੰਤਰਾਲਿਆ ਨਾਲ ਮਿਲ ਕੇ ਭਾਰਤ ਦੇ ਵੱਖ ਵੱਖ ਰਾਜਾਂ ਵਿਚ ਦੇਸ਼ ਦੇ ਮਹਾਨ ਸ਼ਹੀਦਾਂ ਦੀਆਂ ਯਾਦਗਾਰਾਂ ਦੀ ਸਾਂਭ ਸੰਭਾਲ ਅਤੇ ਸ਼ਹੀਦ ਪਰਿਵਾਰਾਂ ਦੀ ਮਦਦ, ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਰਾਸ਼ਟਰੀ ਏਕਤਾ ਕੈਂਪਾਂ ਦਾ ਆਯੋਜਨ ਕਰਨਾ ਅਤੇ ਨੌਜਵਾਨਾਂ ਦੀ ਭਲਾਈ ਲਈ ਕੰਮ ਅਤੇ ਨੋਜਵਾਨਾ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਾਰਜ ਅਤੇ ਨਸ਼ਾ ਛੁਡਾਊ ਕੇਂਦਰ ਖੋਲਣੇ ਅਤੇ ਹੋਰ ਸਮਾਜ ਸੇਵੀ ਕਾਰਜਾਂ ਨੂੰ ਕਰ ਰਹੀ ਆਲ ਇੰਡੀਆ ਵਲੰਟੀਅਰ ਆਰਗਨਾਈਜੇਸ਼ਨ ਅਮਰ ਜੋਤੀ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੂੰ ਕਾਰਜਕਾਰੀ ਚੇਅਰਮੈਨ ਇੰਡੀਆ ਬਣਿਆ ਗਿਆ ਹੈ।ਇਹ ਨਿਯੁਕਤੀ ਆਲ ਇੰਡੀਆ ਵਲੰਟੀਅਰ ਆਰਗਨਾਈਜੇਸ਼ਨ ਅਮਰ ਜੋਤੀ ਫਾਊਂਡੇਸ਼ਨ ਦੇ ਸਰਪ੍ਰਸਤ ਸ੍ਰੀ ਓਮ ਪ੍ਰਕਾਸ਼ ਦਈਆ ਅਤੇ ਰਾਸ਼ਟਰੀ ਪ੍ਰਧਾਨ ਸੰਜੇ ਸਿੰਘ ਮੇਰਠ ਨੇ ਕੀਤੀ।ਸਟੇਟ ਐਵਾਰਡੀ ਪਰਮਿੰਦਰ ਭਲਵਾਨ ਨੇ ਕਿਹਾ ਕਿ ਜੌ ਇਹ ਜ਼ਿੰਮੇਵਾਰੀ ਅਮਰ ਜੋਤੀ ਫਾਊਂਡੇਸ਼ਨ ਨਵੀਂ ਦਿੱਲੀ ਵੱਲੋਂ ਮੈਨੂੰ ਦਿੱਤੀ ਗਈ ਹੈ ਉਹ ਉਸ ਨੂੰ ਪੁਰੀ ਤਨਦੇਹੀ ਨਾਲ ਨਿਭਾਉਣ ਗਏ। ਇਸ ਨਿਯੁਕਤੀ ਦਾ ਗਵਰਨਰ ਐਵਾਰਡੀ ਜਤਵਿੰਦਰ ਗਰੇਵਾਲ ਪੰਜਾਬ,ਰਾਸ਼ਟਰੀ ਪਹਿਲਵਾਨ ਬਜਿੰਦਰ ਸਿੰਘ ਸੋਨੀਪਤ ਹਰਿਆਣਾ, ਨੈਸ਼ਨਲ ਐਵਰਾਡੀ ਮਮਤਾ ਰਾਣੀ ਹਰਿਆਣਾ, ਅਮਿਤ ਠਾਕੁਰ ਹਿਮਾਚਲ ਪ੍ਰਦੇਸ਼, ਸੁਨੀਲ ਰਾਣਾ ਰਾਜਸਥਾਨ, ਹੇਮੰਤ ਮੋਰੈਨਾ ਮੱਧ ਪ੍ਰਦੇਸ਼,ਚੰਦਰਾ ਗੁਰਮ ਸਿੱਕਿਮ,ਯੋਗਾ ਆਚਾਰੀਆ ਪ੍ਰਮੋਦ ਸ਼ਰਮਾ ਜੈਪੁਰ, ਅਸ਼ੋਕ ਯਾਦਵ ਉੱਤਰ ਪ੍ਰਦੇਸ਼, ਅਨਿਲ ਬਾਤਿਸ਼ ਦਿੱਲੀ, , ਮਹੁੰਮਦ ਅਨਿਆਸ ਸਇਅਦ ਬਿਹਾਰ,ਤੋਂ ਇਲਾਵਾ ਹੋਰ ਵੱਖ ਵੱਖ ਰਾਜਾਂ ਤੋਂ ਅਮਰ ਜੋਤੀ ਫਾਊਂਡੇਸ਼ਨ ਦੇ ਅਹੁਦੇਦਾਰਾਂ ਵੱਲੋਂ ਸਵਾਗਤ ਕੀਤਾ ਗਿਆ।

Leave a Reply

Your email address will not be published. Required fields are marked *