ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਹੋਈ ਮੀਟਿੰਗ

0

ਅੰਮ੍ਰਿਤਸਰ 8 ਮਈ  (ਮਨਜੀਤ ਸ਼ੇਰਗਿੱਲ )  : ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਸਿਟੀ ਸਰਕਲ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਇਹ ਮੀਟਿੰਗ ਸ੍ਰੀ ਮਦਨ ਲਾਲ ਸ਼ਰਮਾ ਜੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪਿਛਲੇ ਦਿਨੀ ਸ੍ਰੀ ਰਜੇਸ਼ ਕੁਮਾਰ ਸਾਬਕਾ ਪ੍ਰਧਾਨ ਗੋਲਡਨ ਟੈਂਪਲ ਸਬ ਡਿਵੀਜ਼ਨ ਅਤੇ ਸ਼੍ਰੀ ਅਸ਼ੋਕ ਕੁਮਾਰ ਅਰੋੜਾ ਜਿਨਾਂ ਦੀ ਅਚਾਨਕ ਮੌਤ ਹੋ ਜਾਣ ਕਾਰਨ ਸਾਰੀ ਐਸੋਸੀਏਸ਼ਨ ਨੇ ਮੀਟਿੰਗ ਦੌਰਾਨ ਦੋ ਮਿੰਟ ਦਾ ਮੌਨ ਰੱਖ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮੌਕੇ ਤੇ ਪੈਨਸ਼ਨਰਾਂ ਦੇ ਕੰਮਾਂ ਦਾ ਨਿਪਟਾਰਾ ਕੀਤਾ ਗਿਆ ਮੀਟਿੰਗ ਵਿੱਚ ਵੱਖ ਵਖ ਆਗੂਆਂ ਨੇ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦਾ ਬਕਾਇਆ 18% ਡੀਏ ਜਲਦ ਤੋਂ ਜਲਦ ਦੇਣਾ ਚਾਹੀਦਾ ਹੈ ਜਦਕਿ ਮਾਣਯੋਗ ਹਾਈਕੋਰਟ ਨੇ ਵੀ  ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ਉਹ 30 ਜੂਨ ਤੱਕ ਮੁਲਾਜ਼ਮਾਂ ਦਾ ਸਾਰਾ ਪੈਂਡਿੰਗ ਡੀਏ ਉਹਨਾਂ ਨੂੰ ਦੇ ਦਵੇ ਪਰ ਪੰਜਾਬ ਸਰਕਾਰ ਸਟੇਅ ਲੈਣ ਦੇ ਵਿੱਚ ਰੁੱਝੀ ਹੋਈ ਹੈ ਆਲ ਕੇਡਰ ਪੈਨਸ਼ਨਰ ਐਸੋਸੀਏਸ਼ਨ ਦੀ ਇਸ ਮੀਟਿੰਗ ਵਿੱਚ ਆਗੂਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਦਾ ਕੁੱਲ ਪੈਨਸ਼ਨਰ ਅਤੇ ਮੁਲਾਜ਼ਮ ਤਕਰੀਬਨ 7.5 ਲੱਖ ਹੈ ਜੋ ਕਿ ਚੋਣਾਂ ਵੇਲੇ ਇਹਨਾਂ ਦੇ ਵਿਰੁੱਧ ਭੁਗਤੇਗਾ ਜੇਕਰ ਇਹ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨਦੇ ਅਤੇ ਉਹਨਾਂ ਨੂੰ ਬਕਾਇਆ ਡੀਏ ਨਹੀਂ ਦਿੰਦੇl ਹੁਣ ਇਹ ਪੰਜਾਬ ਸਰਕਾਰ ਫੈਸਲਾ ਕਰੇ ਕਿ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਪੰਜਾਬ ਵਿੱਚ ਬਣੇ ਜਾਂ ਨਾ ਬਣੇ ਇਸ ਮੌਕੇ ਮਨਜੀਤ ਸਿੰਘ, ਕੁਲਵੰਤ ਸਿੰਘ, ਬਾਬਾ ਗੁਰਮੀਤ ਸਿੰਘ, ਜਗਦੀਸ਼ ਭਾਰਦਵਾਜ, ਹਰਜੀਤ ਸਿੰਘ, ਰਮੇਸ਼ ਕੁਮਾਰ, ਸ਼ਰਨਜੀਤ ਸਿੰਘ, ਨਰਿੰਦਰ ਕੁਮਾਰ,ਪਵਨ ਕੁਮਾਰ ਅਤੇ ਰਮੇਸ਼ ਖੰਨਾ ਆਦਿ ਹਾਜ਼ਰ ਸਨ

Leave a Reply

Your email address will not be published. Required fields are marked *