ਹਾਈਕੋਰਟ ਵਿੱਚ ਅੱਜ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਾਮਲੇ ਤੇ ਹੋਈ ਬਹਿਸ ਮੁਕੰਮਲ

ਜਸਟਿਸ ਹਾਈਕੋਰਟ ਨੇ ਫੈਸਲਾ ਰੱਖਿਆ ਰਾਖਵਾਂ
ਤਲਵੰਡੀ ਸਾਬੋ, 08 ਮਈ (ਗੁਰਜੰਟ ਸਿੰਘ ਨਥੇਹਾ)- ਹਾਈਕੋਰਟ ਵਿੱਚ ਮੀਰੀ ਪੀਰੀ ਮੈਡੀਕਲ ਕਾਲਜ ਅਤੇ ਹਸਪਤਾਲ ਸ਼ਾਹਬਾਦ ਮਾਰਕੰਡਾ ਕੇਸ ਦੀ ਅੱਜ 8 ਮਈ 2026 ਨੂੰ ਸੁਣਵਾਈ ਹੋਈ ਜਥੇਦਾਰ ਦਾਦੂਵਾਲ ਜੀ ਦੇ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਦੱਸਿਆ ਕੇ ਹਾਈਕੋਰਟ ਵਿੱਚ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋੰ ਸਾਡੇ ਸੀਨੀਅਰ ਵਕੀਲ ਸ੍ਰੀ ਗੌਰਵ ਚੋਪੜਾ ਅਤੇ ਵਕੀਲ ਆਰ ਐਸ ਸੋਹੀ ਪੇਸ਼ ਹੋਏ ਅਤੇ ਆਪਣਾ ਜ਼ਬਰਦਸਤ ਪੱਖ ਰੱਖਿਆ ਸ਼੍ਰੋਮਣੀ ਕਮੇਟੀ ਵੱਲੋਂ ਉਨਾਂ ਦੇ ਸੀਨੀਅਰ ਵਕੀਲ ਪੁਨੀਤ ਬਾਲੀ ਅਤੇ ਹਨੀਮਾ ਗਰੇਵਾਲ ਪੇਸ਼ ਹੋਏ ਉਨਾਂ ਨੇ ਆਪਣਾ ਪੱਖ ਰੱਖਿਆ ਮਾਨਯੋਗ ਜਸਟਿਸ ਸ੍ਰੀ ਜਗਮੋਹਨ ਬੰਸਲ ਵੱਲੋਂ ਦੋਨਾਂ ਧਿਰਾਂ ਦੀਆਂ ਤਕਰੀਬਨ ਡੇਢ ਘੰਟਾ ਦਲੀਲਾਂ ਸੁਣੀਆਂ ਜਿਸ ਤੋਂ ਬਾਅਦ ਫੈਸਲਾ ਰਾਖਵਾਂ ਰੱਖ ਲਿਆ ਹੁਣ ਹਾਈਕੋਰਟ ਕਿਸੇ ਵੇਲੇ ਵੀ ਫੈਸਲਾ ਸੁਣਾ ਸਕਦੀ ਹੈ ਕੇਸ ਦੀ ਸੁਣਵਾਈ ਲਈ ਅੱਜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਸ. ਗੁਰਮੀਤ ਸਿੰਘ ਰਾਮਸਰ ਸੀਨੀਅਰ ਮੀਤ ਪ੍ਰਧਾਨ, ਸ. ਗੁਰਬੀਰ ਸਿੰਘ ਤਲਾਕੌਰ ਜੂਨੀਅਰ ਮੀਤ ਪ੍ਰਧਾਨ, ਸ. ਜਗਤਾਰ ਸਿੰਘ ਮਾਨ ਮਿੱਠੜੀ ਅੰਤ੍ਰਿੰਗ ਮੈਂਬਰ, ਸ. ਦੀਦਾਰ ਸਿੰਘ ਨਲਵੀ ਸੀਨੀਅਰ ਮੈਂਬਰ, ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ, ਜਥੇਦਾਰ ਸਵਰਨ ਸਿੰਘ ਬੁੰਗਾ ਟਿੱਬੀ ਪੰਚਕੂਲਾ ਮੈਂਬਰ, ਸ. ਰਜਿੰਦਰ ਸਿੰਘ ਬਰਾੜਾ ਮੈਂਬਰ, ਸਰਪੰਚ ਭੁਪਿੰਦਰ ਸਿੰਘ ਲਾਡੀ ਪ੍ਰਧਾਨ ਮੈਂਬਰ ਪ੍ਰਤੀਨਿਧ ਬੀਬੀ ਕਪੂਰ ਕੌਰ ਸੌਂਕੜਾ, ਸਕੱਤਰ ਸਰਬਜੀਤ ਸਿੰਘ ਜੰਮੂ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਪੰਚਕੂਲਾ ਵਿਖੇ ਪੁੱਜੇ ਹੋਏ ਸਨ। ਉਨਾਂ ਵਲੋੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰੇ ਕੀਤੇ ਅਤੇ ਵਿਚਾਰ ਵਟਾਂਦਰਾ ਕੀਤਾ। ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਸਾਨੂੰ ਪੂਰੀ ਆਸ ਹੈ ਕੇ ਮੀਰੀ ਪੀਰੀ ਹਸਪਤਾਲ ਅਤੇ ਕਾਲਜ ਸ਼ਾਹਬਾਦ ਮਾਰਕੰਡਾ ਜਲਦੀ ਹਰਿਆਣਾ ਕਮੇਟੀ ਦੇ ਪ੍ਰਬੰਧ ਹੇਠ ਹੋਵੇਗਾ।
