ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ, ਸਮਾਧ ਭਾਈ ਦਾ ਨਤੀਜਾ ਸ਼ਾਨਦਾਰ ਰਿਹਾ

0

ਭਗਤਾ ਭਾਈਕਾ 2 ਮਈ ( ਰਾਜਿੰਦਰਪਾਲ ਸ਼ਰਮਾ)

 ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਇੱਕ ਵਾਰ ਫਿਰ ਸਿੱਖਿਆ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਿਤ  ਕਰਦੇ ਹੋਏ ਆਈ.ਸੀ.ਐਸ.ਸੀ ਦੇ ਇਮਤਿਹਾਨਾਂ ਵਿੱਚੋਂ ਸੌ ਫੀਸਦੀ ਨਤੀਜਾ ਹਾਸਿਲ ਕੀਤਾ ਹੈ। ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਮਾਪਿਆਂ ਅਤੇ ਅਧਿਆਪਕਾਂ ਦਾ ਨਾਮ ਰੌਸ਼ਨ ਕੀਤਾ।ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਵਿਦਿਆਰਥੀ ਸੁਖਪ੍ਰੀਤ ਸਿੰਘ 94 ਫੀਸਦੀ,ਜਸ਼ਨਪ੍ਰੀਤ ਕੌਰ  94 ਫੀਸਦੀ, ਅੰਮ੍ਰਿਤਪਾਲ 93.4 ਫੀਸਦੀ, ਅਰਹੰਤ ਸ਼ਰਮਾ  92.6 ਫੀਸਦੀ,  ਪੁਨੀਤ ਕੌਰ 92.4 ਫੀਸਦੀ, ਗਗਨਦੀਪ ਕੌਰ  92.2 ਫੀਸਦੀ, ਮਹਿਕਪ੍ਰੀਤ ਕੌਰ ਨੇ 89.6 ਫੀਸਦੀ ਅੰਕ ਪ੍ਰਾਪਤ ਕੀਤੇ ।ਇਸੇ ਤਰ੍ਹਾਂ ਹੀ ਕਲੇਰ ਸਕੂਲ ਦਾ ਬਾਰਵੀਂ  ਜਮਾਤ ਦਾ ਨਤੀਜ਼ਾ ਵੀ 100 ਫੀਸਦੀ ਰਿਹਾ। ਬਾਰਵੀਂ ਮੈਡੀਕਲ ਸਟਰੀਮ ਵਿੱਚੋਂ ਮਹਿਕਦੀਪ ਕੌਰ ਨੇ 97.8 ਫੀਸਦੀ, ਗੁਰਨੂਰ ਕੌਰ 95.3 ਫੀਸਦੀ ਰਣਜੀਤ ਸਿੰਘ ਨੇ 90 ਫੀਸਦੀ ਨੰਬਰ ਪ੍ਰਾਪਤ ਕੀਤੇ।ਨਾਨ-ਮੈਡੀਕਲ ਵਿੱਚੋਂ ਮੋਕਸ਼ ਨੇ 96.5 ਫੀਸਦੀ, ਹਰਵਿੰਦਰ ਸਿੰਘ ਭੁੱਲਰ  93.5 ਫੀਸਦੀ, ਸਾਗਰ ਸਿੰਘ ਨੇ 92 ਫੀਸਦੀ  ਅੰਕ ਪ੍ਰਾਪਤ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ।ਕਾਮਰਸ ਵਿੱਚੋਂ ਜੈਸਮੀਨ ਗਰਗ  81.5 ਫੀਸਦੀ ਹਰਸ਼ਦੀਪ ਸ਼ਰਮਾ  78.5 ਫੀਸਦੀ , ਅਨੂਰੀਤ ਕੌਰ ਨੇ 77.3 ਫੀਸਦੀ ਨੰਬਰ ਹਾਸਲ ਕੀਤੇ। ਆਰਟਸ   ਵਿੱਚੋਂ ਜਸ਼ਨਪ੍ਰੀਤ  96 ਫੀਸਦੀ, ਰਵਨੀਤ ਕੌਰ  91.3 ਫੀਸਦੀ, ਗੁਰਅਸ਼ੀਸ਼  ਕੌਰ ਨੇ 89.3 ਫੀਸਦੀ ਅੰਕ ਪ੍ਰਾਪਤ ਕੀਤੇ।ਇਸ ਮੌਕੇ ‘ਤੇ ਸਕੂਲ ਦੇ ਪ੍ਰਿੰਸੀਪਲ ਸ਼ਸ਼ੀਕਾਂਤ  ਨੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੂੰ  ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ  ਮਿਹਨਤ, ਅਧਿਆਪਕਾਂ ਦੀ ਸਮਰਪਿਤ ਸੇਵਾ ਅਤੇ ਮਾਪਿਆਂ ਦੇ ਸਹਿਯੋਗ ਦੇ ਨਤੀਜੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਹਮੇਸ਼ਾਂ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ ਹੈ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸ਼ਾਨਦਾਰ ਨਤੀਜੇ ਆਉਂਦੇ ਰਹਿਣਗੇ। ਇਸ ਮੌਕੇ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ, ਚੇਅਰਪਰਸਨ ਮੈਡਮ ਰਣਧੀਰ ਕੌਰ, ਡਾਇਰੈਕਟਰ ਕੋਹਿਨੂਰ ਸਿੱਧੂ, ਸੀਨੀਅਰ ਕੋਆਰਡੀਨੇਟਰ ਰੰਜੀਵ ਸ਼ਰਮਾ,ਐਗਜਾਮੀਨੇਸ਼ਨ ਇੰਚਾਰਜ ਦਮਨਜੋਤ ਬਰਾੜ, ਜੂਨੀਅਰ ਕੋਆਰਡੀਨੇਟਰ ਰੁਪਿੰਦਰ ਕੌਰ ,ਪ੍ਰਾਇਮਰੀ ਕੋਆਰਡੀਨੇਟਰ ਪੁਸ਼ਪ ਕਲਾ ਰੈਥੀਸ਼,ਕਿੰਡਰਗਾਰਟਨ ਮੋਨਿਕਾ ਚਲਾਣਾ, ਹਾਊਸ ਕੋਆਰਡੀਨੇਟਰ ਕਰਮਜੀਤ ਕੌਰ, ਸਪੋਰਟਸ ਕੋਆਰਡੀਨੇਟਰ ਸੰਦੀਪ ਕੌਰ ਅਤੇ ਆਈ.ਟੀ ਕੋਆਰਡੀਨੇਟਰ ਗੁਰਵਿੰਦਰ ਸਿੰਘ ਸੋਨੂੰ ਤੇ ਸਮੂਹ ਸਟਾਫ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਦੇ ਚਮਕਦਾਰ ਭਵਿੱਖ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *