ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂ ਮਾਜਰਾ ਵਿੱਚ ਹੁਸ਼ਿਆਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ

ਮੋਰਿੰਡਾ 23 ਮਈ (ਮਜ਼ੀਦ ਖਾਨ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੱਕੂ ਮਾਜਰਾ ਵਿੱਚ ਬੋਰਡ ਜਮਾਤਾਂ ਵਿੱਚ ਵਧੀਆ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ ਗਏ। ਸਕੂਲ ਇੰਚਾਰਜ ਸ. ਮੇਜਰ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿੱਚ ਉੱਘੇ ਸਮਾਜ ਸੇਵੀ ਸ. ਨਾਇਬ ਸਿੰਘ ਅਤੇ ਉਨ੍ਹਾਂ ਦੀ ਸੁਪਤਨੀ ਮੈਡਮ ਇੰਦਰਦੀਪ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੀਨੀਅਰ ਲੈਕਚਰਰ ਮੈਡਮ ਜਸਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਧੀਆ ਅੰਕਾਂ ਲਈ ਵਧਾਈ ਦਿੱਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇਤਿਹਾਸ ਦੇ ਲੈਕਚਰਰ ਰਾਬਿੰਦਰ ਸਿੰਘ ਰੱਬੀ ਨੇ ਦੱਸਿਆ ਕਿ ਅੱਠਵੀਂ ਜਮਾਤ ਵਿੱਚੋਂ ਹਿਮਾਂਸ਼ੂ ਸਿੰਘ ਗਿੱਲ, ਕਰਨਵੀਰ ਸਿੰਘ, ਹਰਮੇਸ਼ ਸਿੰਘ ਪਹਿਲੇ, ਦੂਜੇ ਅਤੇ ਤੀਜੇ ਸਥਾਨ ਉੱਤੇ ਰਹੇ। ਦਸਵੀਂ ਜਮਾਤ ਵਿੱਚ ਰਮਨਦੀਪ ਸਿੰਘ, ਗੁਰਜੋਤ ਸਿੰਘ ਸੈਣੀ, ਰਾਜਵੀਰ ਸਿੰਘ, ਬਾਰਵੀਂ ਜਮਾਤ ਵਿੱਚ ਮਨਪ੍ਰੀਤ ਕੌਰ, ਨਵਜੋਤ ਸਿੰਘ ਅਤੇ ਗਗਨਦੀਪ ਕੌਰ ਨੇ ਵੀ ਕ੍ਰਮਵਾਰ ਪੁਜੀਸ਼ਨਾ ਲਈਆਂ। ਵਿਦਿਆਰਥੀਆਂ ਨੂੰ ਮੈਡਲਾਂ ਅਤੇ ਨਕਦ ਰਾਸ਼ੀ ਨਾਲ਼ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ. ਨਾਇਬ ਸਿੰਘ ਨੇ ਕਿਹਾ ਕਿ ਭੱਕੂ ਮਾਜਰੇ ਦਾ ਕੋਈ ਵੀ ਵਿਦਿਆਰਥੀ ਆਈ ਏ ਐੱਸ ਮੁਕਾਬਲੇ ਦੀ ਪ੍ਰੀਖਿਆ ਪਾਸ ਕਰਦਾ ਹੈ, ਤਾਂ ਉਹ ਉਸਨੂੰ ਇੱਕ ਲੱਖ ਰੁਪਏ ਸਨਮਾਨ ਵਜੋਂ ਦੇਣਗੇ। ਸਮਾਗਮ ਵਿੱਚ ਪੂਰੇ ਸਕੂਲ ਵਿੱਚੋਂ ਸਭ ਤੋਂ ਵੱਧ ਅੰਕ ਲੈਣ ਵਾਲੇ ਦੋ ਵਿਦਿਆਰਥੀਆਂ ਜਸਮੀਤ ਕੌਰ ਕੋਟਲੀ (92 ਫ਼ੀਸਦੀ) ਅਤੇ ਸਿਮਰਨ ਕੌਰ ਕੋਟਲੀ (92 ਫ਼ੀਸਦੀ) ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਮੈਡਮ ਰਿਸ਼ੀਕਾ ਨੈਥਾਨੀ, ਰਜਨੀ ਰਾਣੀ, ਬਲਜੀਤ ਕੌਰ, ਮਨਪ੍ਰੀਤ ਕੌਰ, ਹਰਪ੍ਰੀਤ ਸਿੰਘ, ਹਰਸਿਮਰਨ ਕੌਰ, ਆਸ਼ਿਮਾ, ਵਰਿੰਦਰ ਸਿੰਘ ਅਤੇ ਅੰਜਲੀ ਸ਼ਰਮਾ ਹਾਜ਼ਰ ਸਨ।
