ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਸੈਨਾ ਨੂੰ ਸੌਂਪੇ ਤਿੰਨ ਸਵਦੇਸ਼ੀ ਜੰਗੀ ਜਹਾਜ਼

0
Navy

ਪ੍ਰਧਾਨ ਮੰਤਰੀ ਮੋਦੀ ਨੇ ਭਾਰਤੀ ਨੌਸੈਨਾ ਨੂੰ ਸੌਂਪੇ...

ਕੋਲਕਾਤਾ: ਭਾਰਤ ਦੀ ਸਮੁੰਦਰੀ ਸੁਰੱਖਿਆ ਨੂੰ ਹੋਰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਵਿਖੇ ਆਯੋਜਿਤ ਵਿਸ਼ੇਸ਼ ਸਮਾਗਮ ਦੌਰਾਨ ਦੇਸ਼ ਵਿੱਚ ਹੀ ਤਿਆਰ ਕੀਤੇ ਗਏ ਤਿੰਨ ਆਧੁਨਿਕ ਜੰਗੀ ਜਹਾਜ਼ INS ਦੂਨਾਗਿਰੀ, INS ਸੰਸ਼ੋਧਕ ਅਤੇ INS ਅਗਰੇਅ ਨੂੰ ਭਾਰਤੀ ਨੌਸੈਨਾ ਵਿੱਚ ਸ਼ਾਮਲ (ਕਮਿਸ਼ਨ) ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਰੱਖਿਆ ਖੇਤਰ ਵਿੱਚ ਭਾਰਤ ਦੀ ਵਧਦੀ ਸਵਦੇਸ਼ੀ ਸਮਰੱਥਾ ਅਤੇ ਆਤਮਨਿਰਭਰ ਭਾਰਤ ਮੁਹਿੰਮ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਹੁਣ ਰੱਖਿਆ ਉਤਪਾਦਨ ਵਿੱਚ ਤੇਜ਼ੀ ਨਾਲ ਆਤਮਨਿਰਭਰ ਬਣ ਰਿਹਾ ਹੈ। ਰੱਖਿਆ ਮੰਤਰਾਲੇ ਮੁਤਾਬਕ, ਇਹ ਤਿੰਨੋਂ ਜਹਾਜ਼ ਵੱਖ-ਵੱਖ ਸਮੁੰਦਰੀ ਚੁਣੌਤੀਆਂ ਨਾਲ ਨਜਿੱਠਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਹਨ। ਇਨ੍ਹਾਂ ਦਾ ਡਿਜ਼ਾਈਨ ਭਾਰਤੀ ਨੌਸੈਨਾ ਦੇ ਵਾਰਸ਼ਿਪ ਡਿਜ਼ਾਈਨ ਬਿਊਰੋ ਨੇ ਤਿਆਰ ਕੀਤਾ ਹੈ, ਜਦਕਿ ਇਨ੍ਹਾਂ ਦਾ ਨਿਰਮਾਣ ਕੋਲਕਾਤਾ ਸਥਿਤ ਸਰਕਾਰੀ ਰੱਖਿਆ ਅਦਾਰੇ ਗਾਰਡਨ ਰੀਚ ਸ਼ਿਪਬਿਲਡਰਜ਼ ਐਂਡ ਇੰਜੀਨੀਅਰਜ਼ (GRSE) ਵੱਲੋਂ ਕੀਤਾ ਗਿਆ ਹੈ।

ਇਹ ਜਹਾਜ਼ ਸਮੁੰਦਰੀ ਜੰਗੀ ਕਾਰਵਾਈਆਂ, ਹਾਈਡ੍ਰੋਗ੍ਰਾਫਿਕ ਸਰਵੇਖਣ, ਸਮੁੰਦਰੀ ਨਕਸ਼ਾਬੰਦੀ ਅਤੇ ਡੂੰਘੇ ਅਤੇ ਘੱਟ ਡੂੰਘੇ ਪਾਣੀ ਵਿੱਚ ਦੁਸ਼ਮਣ ਦੀਆਂ ਪਣਡੁੱਬੀਆਂ (ਸਬਮਰੀਨਾਂ) ਦੀ ਖੋਜ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਨ੍ਹਾਂ ਜੰਗੀ ਜਹਾਜ਼ਾਂ ਦੇ ਨੌਸੈਨਾ ਵਿੱਚ ਸ਼ਾਮਲ ਹੋਣ ਨਾਲ ਭਾਰਤ ਦੀ ਸਮੁੰਦਰੀ ਸਰਹੱਦ ਦੀ ਸੁਰੱਖਿਆ, ਨੌਸੈਨਿਕ ਸਮਰੱਥਾ ਅਤੇ ਹਿੰਦ ਮਹਾਸਾਗਰ ਖੇਤਰ ਵਿੱਚ ਰਣਨੀਤਕ ਤਾਕਤ ਨੂੰ ਹੋਰ ਮਜ਼ਬੂਤੀ ਮਿਲੇਗੀ।

Leave a Reply

Your email address will not be published. Required fields are marked *