ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਚੰਡੀਗੜ੍ਹ ਦੇ ਵਿਰਸੇ ਦੀ ਅੰਤਰਰਾਸ਼ਟਰੀ ਮੰਡੀਆਂ ’ਚ ਨਿਲਾਮੀ

0
furniture

ਪ੍ਰਸ਼ਾਸਨ ਦੀ ਅਣਗਹਿਲੀ ਕਾਰਨ...

ਚੰਡੀਗੜ੍ਹ : ਚੰਡੀਗੜ੍ਹ ਦੇ ਕੈਪੀਟਲ ਪ੍ਰੋਜੈਕਟ ਦੀ ਸ਼ਾਨ ਮੰਨੇ ਜਾਂਦੇ ਪੀਅਰ ਜੇਨਰੇਟ ਵੱਲੋਂ ਡਿਜ਼ਾਈਨ ਕੀਤੇ ਵਿਰਾਸਤੀ ਫਰਨੀਚਰ ਦੀ ਵਿਦੇਸ਼ਾਂ ਵਿੱਚ ਨਿਲਾਮੀ ਦਾ ਸਿਲਸਿਲਾ ਜਾਰੀ ਹੈ। ਤਾਜ਼ਾ ਮਾਮਲੇ ਵਿੱਚ 18 ਜੂਨ ਨੂੰ ਬ੍ਰਸੇਲਜ਼ ਵਿੱਚ ਹੋਈ ਨਿਲਾਮੀ ਦੌਰਾਨ 13 ਲੌਟਾਂ ਵਿੱਚੋਂ ਸੱਤ ਵਿਰਾਸਤੀ ਫਰਨੀਚਰ ਦੇ ਟੁਕੜੇ 160,938 ਯੂਰੋ (ਕਰੀਬ 1.6 ਕਰੋੜ ਰੁਪਏ) ਵਿੱਚ ਵਿਕ ਗਏ।

ਹੈਰਾਨੀ ਦੀ ਗੱਲ ਇਹ ਹੈ ਕਿ ਨਿਲਾਮੀ ਤੋਂ ਦੋ ਦਿਨ ਪਹਿਲਾਂ ਹੀ ਵਿਰਾਸਤੀ ਕਾਰਕੁਨ ਅਜੈ ਜੱਗਾ ਨੇ ਕੇਂਦਰੀ ਵਿਦੇਸ਼ ਮੰਤਰਾਲੇ ਅਤੇ ਸੱਭਿਆਚਾਰ ਮੰਤਰਾਲੇ ਨੂੰ ਲਿਖਤੀ ਰੂਪ ਵਿੱਚ ਪੂਰੀ ਜਾਣਕਾਰੀ ਦਿੰਦਿਆਂ ਇਸ ਨਿਲਾਮੀ ਨੂੰ ਰੋਕਣ ਲਈ ਦਖ਼ਲ ਦੀ ਮੰਗ ਕੀਤੀ ਸੀ। ਇਸ ਦੇ ਬਾਵਜੂਦ ਸਬੰਧਤ ਅਧਿਕਾਰੀਆਂ ਵੱਲੋਂ ਕੋਈ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ।

ਚੰਡੀਗੜ੍ਹ ਹੈਰੀਟੇਜ ਪ੍ਰੋਟੈਕਸ਼ਨ ਸੈੱਲ ਦੇ ਮੈਂਬਰ ਅਜੈ ਜੱਗਾ ਨੇ 18 ਜੂਨ ਨੂੰ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਅਤੇ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਪੱਤਰ ਲਿਖ ਕੇ ਨਿਲਾਮੀ ਘਰ PIASA ਵੱਲੋਂ ਕੀਤੀ ਜਾ ਰਹੀ ਨਿਲਾਮੀ ਬਾਰੇ ਸੁਚੇਤ ਕੀਤਾ ਸੀ ਅਤੇ ਫੌਰੀ ਕੂਟਨੀਤਕ ਦਖ਼ਲ ਦੀ ਅਪੀਲ ਕੀਤੀ ਸੀ।

ਨਿਲਾਮੀ ਪੂਰੀ ਹੋਣ ਤੋਂ ਬਾਅਦ ਭੇਜੇ ਗਏ ਇੱਕ ਹੋਰ ਪੱਤਰ ਵਿੱਚ ਅਜੈ ਜੱਗਾ ਨੇ ਗਹਿਰੀ ਨਿਰਾਸ਼ਾ ਜਤਾਉਂਦਿਆਂ ਕਿਹਾ ਕਿ ਪਹਿਲਾਂ ਤੋਂ ਚਿਤਾਵਨੀ ਦੇਣ ਦੇ ਬਾਵਜੂਦ ਨਿਲਾਮੀ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ, ਜਿਸ ਕਾਰਨ ਚੰਡੀਗੜ੍ਹ ਦੀ ਕੀਮਤੀ ਵਿਰਾਸਤ ਦਾ ਇੱਕ ਹੋਰ ਹਿੱਸਾ ਵਿਦੇਸ਼ੀ ਬਾਜ਼ਾਰ ਵਿੱਚ ਵਿਕ ਗਿਆ।

Leave a Reply

Your email address will not be published. Required fields are marked *