ਪੰਜਾਬ ਏਟਕ ਨੇ ਮੰਗਾਂ ਨਾ ਮੰਨਣ ਕਾਰਨ ਪੰਜਾਬ ਸਰਕਾਰ ਦਾ ਪੁਤਲਾ ਫ਼ੂਕਿਆ 

0

ਪਟਿਆਲਾ : 5 ਮਈ (ਰਾਜਿੰਦਰ ਸਿੰਘ ਥਿੰਦ)ਅੱਜ ਇੱਥੇ ਪੰਜਾਬ ਏਟਕ ਅਤੇ ਪ.ਸ.ਸ.ਫ. 1680, 22—ਬੀ ਦੇ ਸੱਦੇ ਤੇ ਪੰਜਾਬ ਸਰਕਾਰ ਦਾ ਪੁੱਤਲਾ ਸਾੜਿਆ ਗਿਆ ਅਤੇ ਰੋਸ ਭਰਪੂਰ ਰੈਲੀ ਅਤੇ ਮਾਰਚ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਪੰਜਾਬ ਏਟਕ ਦੇ ਜਨਰਲ ਸਕੱਤਰ ਅਤੇ ਪ.ਸ.ਸ.ਫ. ਦੇ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪਹਿਲੀ ਮਈ ਨੂੰ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਦਾ ਇੱਕ ਰੋਜਾ ਅਜਲਾਸ ਸੱਦਕੇ ਇਹ ਪ੍ਰਭਾਵ ਦਿੱਤਾ ਗਿਆ ਸੀ ਕਿ ਪਹਿਲੀ ਮਈ ਨੂੰ ਪੰਜਾਬ ਦੇ ਮੁਲਾਮਜਾਂ ਮਜਦੂਰਾਂ ਦੀਆਂ ਉਹ ਸਾਰੀਆਂ ਮੰਗਾਂ ਮੰਨਣ ਦਾ ਐਲਾਨ ਵਿਧਾਨ ਸਭਾ ਵਿੱਚ ਕੀਤਾ ਜਾਵੇਗਾ ਅਤੇ ਪੰਜਾਬ ਦੇ ਸਨਅਤੀ ਮਜਦੂਰਾਂ ਦੀਆਂ ਘੱਟੋ—ਘੱਟ ਉਜਰਤਾਂ ਵਿੱਚ 14 ਸਾਲ ਬਾਅਦ ਕੀਤਾ ਜਾਣ ਵਾਲਾ ਵਾਧਾ ਵੀ ਲੋੜ ਅਨੁਸਾਰ ਪੂਰਾ ਕੀਤਾ ਜਾਵੇਗਾ। ਪਹਿਲਾਂ ਇਹ ਵੀ ਕਿਹਾ ਗਿਆ ਸੀ ਕਿ ਅਜਲਾਸ ਦੇ ਵਿੱਚ ਮੁਲਾਜਮ—ਮਜਦੂਰ ਯੂਨੀਅਨਾਂ ਦੇ ਆਗੂਆਂ ਨੂੰ ਵੀ ਸੱਦਿਆ ਗਿਆ ਹੈ। ਅਜਿਹਾ ਸੁਨੇਹਾ ਮਿਲਿਆ ਵੀ ਪਰ 30 ਅਪ੍ਰੈਲ ਦੀ ਰਾਤ ਨੂੰ ਹੀ ਸਰਕਾਰ ਨੇ ਮਨ ਬਦਲ ਲਿਆ ਕਿ ਅਜਲਾਸ ਵਿੱਚ ਆਗੂ ਨਾ ਆਉਣ ਅਤੇ ਪਹਿਲੀ ਮਈ ਨੂੰ 9 ਵਜੇ ਮੀਟਿੰਗ ਲੇਬਰ ਭਵਨ ਮੋਹਾਲੀ ਵਿਖੇ ਸਿਰਫ ਮਿਨੀਮਮ ਵੇਜ਼ ਅਡਵਾਇਜਰੀ ਬੋਰਡ ਦੇ ਮੈਂਬਰਜ਼ ਆਗੂ ਹੀ ਸੱਦੇ ਗਏ। ਜਿਨ੍ਹਾਂ ਦੀ ਮੀਟਿੰਗ ਲੇਬਰ ਮਨਿਸਟਰੀ ਨਾਲ ਕਰਵਾਈ ਗਈ। ਇਸ ਮੀਟਿੰਗ ਵਿੱਚ ਪੰਜਾਬ ਏਟਕ ਵਲੋਂ ਨਿਰਮਲ ਸਿੰਘ ਧਾਲੀਵਾਲ ਸ਼ਾਮਲ ਹੋਏ। ਜਿੱਥੇ ਘੱਟੋ—ਘੱਟ ਉਜਰਤਾ ਵਿੱਚ ਵਾਧੇ ਬਾਰੇ ਚਰਚਾ ਕੀਤੀ ਗਈ। ਸਾਡੇ ਵਲੋਂ 26000/— ਰੁਪਏ ਘੱਟੋ—ਘੱਟ ਉਜਰਤ ਐਲਾਨ ਕਰਨ ਤੇ ਜ਼ੋਰ ਦਿੱਤਾ ਗਿਆ ਪਰ ਸਰਕਾਰ ਨੇ ਜ਼ੋ ਐਲਾਨ ਕੀਤਾ ਉਹ ਸਿਰਫ 13500/— ਰੁਪਏ ਪ੍ਰਤੀ ਮਹੀਨਾ ਦਾ ਕੀਤਾ ਜਦ ਕਿ ਹਰਿਆਣਾ ਵਲੋਂ 15220/— ਰੁਪਏ ਘੱਟੋ—ਘੱਟ ਉਜਰਤ ਕੀਤੀ ਗਈ ਹੈ। ਸਾਡੇ ਵਲੋਂ ਪੰਜਾਬ ਰਕਾਰ ਵਲੋਂ ਕੀਤਾ ਗਿਆ ਨਿਗੁਣਾ ਵਾਧਾ ਰੱਦ ਕੀਤਾ ਗਿਆ ਸੀ ਅਤੇ ਸੱਦਾ ਦਿੱਤਾ ਗਿਆ ਸੀ ਕਿ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦਿਆਂ ਮੁਤਾਬਿਕ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ। ਕੱਚੇ ਕਾਮੇ ਪੱਕੇ ਕਰਨ ਦਾ ਐਲਾਨ ਨਹੀਂ ਕੀਤਾ, ਪੇ ਕਮਿਸ਼ਨ ਦੇ ਬਕਾਏ ਅਤੇ ਡੀ.ਏ. ਦੀਆਂ ਕਿਸ਼ਤਾਂ ਦੇਣ ਬਾਰੇ ਚੁੱਪ ਵੱਟ ਲਈ, ਚਾਰੇ ਲੇਬਰ ਕੋਡ ਪੰਜਾਬ ਵਿੱਚ ਲਾਗੂ ਨਾ ਕਰਨ ਬਾਰੇ ਵੀ ਚੁੱਪ ਵੱਟ ਲਈ। ਸਰਕਾਰ ਦੇ ਮੁਲਾਜਮ—ਮਜਦੂਰ ਵਿਰੋਧੀ ਰਵਈਏ ਕਾਰਨ ਪੰਜਾਬ ਦੇ ਮੁਲਾਜਮਾਂ—ਮਜਦੂਰਾਂ ਵਿੱਚ ਜਬਰਦਸਤ ਰੋਸ ਪੈਦਾ ਹੋਇਆ। ਜਿਸ ਕਰਕੇ ਅੱਜ ਸਾਰੇ ਪੰਜਾਬ ਦੇ ਜਿਲਿਆ ਅਤੇ ਤਹਿਸੀਲ ਹੈਡ ਕੁਆਟਰਾਂ ਤੇ ਅਨੇਕਾਂ ਥਾਵਾਂ ਤੇ ਅਰਥੀ ਫੂਕ ਰੋਸ ਮੁਜਾਹਰੇ ਕੀਤੇ ਗਏ। ਪਟਿਆਲਾ ਵਿਖੇ ਅੱਜ ਦੇ ਰੋਸ ਮੁਜਾਹਰੇ ਨੂੰ ਨਿਰਮਲ ਸਿੰਘ ਧਾਲੀਵਾਲ ਅਤੇ ਦਰਸ਼ਨ ਸਿੰਘ ਲੁਬਾਣਾ ਤੋਂ ਬਿਨਾ ਉਤਮ ਸਿੰਘ ਬਾਗੜੀ, ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ ਨੇ ਸੰਬੋਧਨ ਕੀਤਾ ਅਤੇ ਸੁਖੇਦਵ ਰਾਮ ਸੁੱਖੀ ਨੇ ਸਟੇਜ਼ ਦੀ ਕਾਰਵਾਈ ਚਲਾਈ।

Leave a Reply

Your email address will not be published. Required fields are marked *