ਬੀਜੇਪੀ ਨੇ ਪੱਛਮੀ ਬੰਗਾਲ, ਪੁਡੁਚੇਰੀ ਅਤੇ ਅਸਾਮ ਵਿਚ ਜਿੱਤ ਹਾਸਲ ਕੀਤੀ, ਪੰਜਾਬ ਵਿੱਚ ਕਾਰਜ਼ਕਰਤਾ ਨੇ ਮਨਾਈ ਖੁਸ਼ੀ

0
Oplus_16908288

ਬੋਹਾ, ( ਰਾਹੁਲ ਕੁਮਾਰ ) – ਭਾਰਤੀ ਜਨਤਾ ਪਾਰਟੀ (ਬੀਜੇਪੀ) ਨੇ ਪੱਛਮੀ ਬੰਗਾਲ, ਪੁੱਡੁਚੈਰੀ ਅਤੇ ਅਸਾਮ ਵਿੱਚ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਦੇ ਨਾਲ ਹੀ ਬੀਜੇਪੀ ਦੇ ਕਾਰਜਕਰਤਾਵਾਂ ਦੁਆਰਾ ਪੰਜਾਬ ਵਿੱਚ ਆਪਣੇ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਲੱਡੂ ਵੰਡੇ ਗਏ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਗੋਮਾ ਰਾਮ ਜੀ , ਜਿਲ੍ਹੇ ਦੇ ਜਨਰਲ ਸਕੱਤਰ ਗਗਨਦੀਪ ਸ਼ਰਮਾ ਜੀ , ਬੋਹਾ ਮੰਡਲ ਪ੍ਰਧਾਨ ਨਵਨੀਤ ਗੋੜ ਜੀ , ਬੋਹਾ ਦੇ ਇੰਚਾਰਜ ਭੋਲਾ ਸਿੰਘ ਸੂਬੇਦਾਰ , ਸਰਕਲ ਦੇ ਪ੍ਰਭਾਰੀ ਕਾਕਾ ਅਮਰਿੰਦਰ ਸਿੰਘ ਅਤੇ ਪਾਰਟੀ ਦੇ ਕਾਰਜਕਰਤਾ ਬਿਪਨ ਗਰਗ , ਹੈਪੀ ਗੋਇਲ , ਸਾਧੂ ਗੋਇਲ , ਅਨਮੋਲ ਸਿੰਗਲਾ , ਬੂਟਾ ਸਿੰਘ , ਦਰਸ਼ਨ ਗੰਢੂਆਂ ਜੀ ਅਤੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਬੀਜੇਪੀ ਦੇ ਸਮਰਥਕਾਂ ਨੇ ਧੁਮਧਾਮ ਨਾਲ ਜਿੱਤ ਦੀ ਖੁਸ਼ੀ ਮਨਾਈ ਅਤੇ ਪੋਸਟਰ ਲਗਾ ਕੇ, ਝੰਡੇ ਫਹਰਾਏ। ਪੰਜਾਬ ਵਿੱਚ ਲੋਕ ਸਮੁਦਾਇ ਬੀਜੇਪੀ ਦੇ ਕੰਮਾਂ ਤੋਂ  ਤੋਂ ਕਾਫੀ ਉਤਸ਼ਾਹਿਤ ਦਿਖਾਈ ਦਿੱਤੇ। ਇਸ ਜਿੱਤ ਦੇ ਨਾਲ ਸਿਆਸੀ ਮਾਹੌਲ ਵਿੱਚ ਇੱਕ ਨਵਾਂ ਰੁਝਾਨ ਵੀ ਦੇਖਣ ਨੂੰ ਮਿਲ ਰਿਹਾ ਹੈ।

Leave a Reply

Your email address will not be published. Required fields are marked *