ਜ਼ਿੰਦਗੀਆਂ ਬਚਾਉਣ ਹਿੱਤ ਤਿਆਰ ਐਨ ਸੀ ਸੀ ਕੇਡਿਟਜ ਨੂੰ ਸਨਮਾਨਿਤ ਕੀਤਾ – ਡਾਕਟਰ ਵਰਮੀ

ਪਟਿਆਲ਼ਾ 4 ਮਈ (ਰਾਜਿੰਦਰ ਸਿੰਘ ਥਿੰਦ)ਭਵਿੱਖ ਵਿੱਚ ਆਉਣ ਵਾਲੀਆਂ ਕੁਦਰਤੀ, ਮੌਸਮੀ, ਮਨੁੱਖੀ ਆਫਤਾਵਾਂ ਅਤੇ ਜੰਗਾਂ ਘਰੇਲੂ ਘਟਨਾਵਾਂ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਪਰਿਵਾਰਕ ਮੈਬਰਾਂ ਨੂੰ ਆਪਣੇ ਬਚਾਅ ਅਤੇ ਪੀੜਤਾਂ ਦੀ ਸਹਾਇਤਾ ਕਰਨ ਲਈ ਤਿਆਰ ਕਰਨ ਵਾਲੇ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ 3 ਪੰਜਾਬ ਐਨ ਸੀ ਸੀ ਏਅਰ ਫੋਰਸ ਦੇ 15 ਜੂਨੀਅਰ ਕੇਡਿਟ ਨੂੰ ਡੈਡੀਕੇਟਿਡ ਬ੍ਰਦਰਜ਼ ਗਰੁੱਪ ਪਟਿਆਲਾ ਵਲੋਂ ਦੇਸ਼ ਦੇ ਮਦਦਗਾਰ ਫ਼ਰਿਸ਼ਤਿਆਂ ਵਜੋਂ ਪ੍ਰਸ਼ੰਸਾ ਪੱਤਰ ਅਤੇ ਗੋਲਡ ਮੈਡਲ ਦੇਕੇ, ਪਟਿਆਲਾ ਦੇ ਸਿਵਲ ਸਰਜਨ ਅਤੇ ਅਮਲੋਹ ਦੇ ਐਸ ਡੀ ਐਮ ਵਲੋਂ ਫੁਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ। ਐਸ ਡੀ ਐਮ ਅਤੇ ਸਿਵਲ ਸਰਜਨ ਨੇ ਡੈਡੀਕੇਟਿਡ ਬ੍ਰਦਰਜ਼ ਗਰੁੱਪ ਵਲੋਂ ਕੀਤੇ ਜਾ ਰਹੇ ਮਾਨਵਤਾਵਾਦੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਸਨਮਾਨਿਤ ਕਰਨਾ, ਪ੍ਰਸੰਸਾਯੋਗ ਉਪਰਾਲੇ ਹਨ। ਡਾਕਟਰ ਰਾਕੇਸ਼ ਵਰਮੀ ਪ੍ਰਧਾਨ, ਹਰਪ੍ਰੀਤ ਸਿੰਘ ਸੰਧੂ ਸਕੱਤਰ ਅਤੇ ਡਾਕਟਰ ਰਿਸ਼ਮਾਂ ਕੌਹਲੀ ਸਟੇਜ ਸਕੱਤਰ, ਆਫ਼ਤ ਪ੍ਰਬੰਧਨ ਸਿਵਲ ਡਿਫੈਂਸ ਫਸਟ ਏਡ ਫਾਇਰ ਸੇਫਟੀ ਟ੍ਰੇਨਰ ਸ਼੍ਰੀ ਕਾਕਾ ਰਾਮ ਵਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਇਨ੍ਹਾਂ ਐਨ ਸੀ ਸੀ ਕੇਡਿਟਜ ਤੋਂ ਵੱਧ ਕੋਈ ਵਿਦਿਆਰਥੀ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਪੀੜਤਾਂ ਨੂੰ ਰੈਸਕਿਯੂ ਟਰਾਂਸਪੋਰਟ ਕਰਨ ਸਬੰਧੀ ਸਿਖਿਅਤ ਨਹੀਂ ਹੈ ਕਿਉਂਕਿ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਅਤੇ ਐਨ ਸੀ ਸੀ ਅਫਸਰ ਸੱਚਨਾ ਸ਼ਰਮਾ ਵਲੋਂ ਐਨ ਸੀ ਸੀ ਕੇਡਿਟਜ, ਸਕਾਊਟ ਗਾਈਡ ਅਤੇ ਐਨ ਐਸ ਐਸ ਵੰਲਟੀਅਰਾਂ ਨੂੰ ਸਮੇਂ ਸਮੇਂ ਇਨ੍ਹਾਂ ਵਿਸ਼ਿਆਂ ਬਾਰੇ ਟ੍ਰੇਨਿੰਗਾਂ ਅਭਿਆਸ ਕਰਵਾਉਂਦੇ ਰਹਿੰਦੇ ਹਨ। ਇਨ੍ਹਾਂ ਕੇਡਿਟਜ ਵਲੋਂ ਰਾਸ਼ਟਰੀ ਸਿਵਲ ਡਿਫੈਂਸ ਮੌਕ ਡਰਿੱਲ ਸਮੇਂ ਵੀ ਪੰਜਾਬ ਹੋਮ ਗਾਰਡ ਸਿਵਲ ਡਿਫੈਂਸ ਯੋਧਿਆਂ ਨਾਲ ਜੰਗਾਂ ਦੌਰਾਨ, ਸੈਲਫ ਡਿਫੈਂਸ, ਪੀੜਤਾਂ ਦੀਆਂ ਜਾਨਾਂ ਬਚਾਉਣ ਦੇ ਪ੍ਰਦਰਸ਼ਨ ਕੀਤੇ ਸਨ। ਸ਼੍ਰੀ ਕਾਕਾ ਰਾਮ ਵਰਮਾ ਨੇ ਕਿਹਾ ਕਿ ਅਗਲੇ 5 ਮਹੀਨਿਆਂ ਦੌਰਾਨ ਲਗਣ ਵਾਲੀਆਂ ਅੱਗਾਂ ਅਤੇ ਅਤਿ ਦੀ ਗਰਮੀ, ਤਪਸ਼ ਕਾਰਨ ਹੋਣ ਵਾਲੇ ਹੀਟ ਸਟਰੋਕ, ਬ੍ਰੇਨ ਹੈਮਰੇਜ, ਗਰਮੀ ਦੇ ਸਰਸਾਮ ਅਤੇ ਪਾਗਲਪਨ ਤੋਂ ਬਚਣ ਲਈ ਆਪਣੇ ਖੇਤਰਾਂ ਅਤੇ ਵਿਦਿਅਕ ਸੰਸਥਾਵਾਂ ਵਿਖੇ ਟ੍ਰੇਨਿੰਗਾਂ ਕਰਵਾਉਣ ਲਈ ਸਹਿਯੋਗ ਦੇਣ। ਐਨ ਸੀ ਸੀ ਕੇਡਿਟਜ ਨੇ ਧੰਨਵਾਦ ਕਰਦੇ ਹੋਏ ਪ੍ਰਣ ਕੀਤਾ ਕਿ ਉਨ੍ਹਾਂ ਵਲੋਂ ਇਹ ਸਿਵਲ ਡਿਫੈਂਸ, ਫਸਟ ਏਡ, ਫਾਇਰ ਸੇਫਟੀ ਦੀ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਅਤੇ ਘਰਾਂ ਤੱਕ ਪਹੁੰਚਾਉਣ ਲਈ ਯਤਨ ਕੀਤੇ ਜਾਣਗੇ।
