ਇਲਾਈਟ ਅਲਟਰਨੇਟਿਵ ਮੈਡੀਸਿਨ ਐਸੋਸੀਏਸਨ ਵੱਲੋਂ ਦੂਸਰਾ ਬੈਸਟ ਹੈਲਥ ਕੇਅਰ ਐਵਾਰਡ ਪ੍ਰੋਗਰਾਮ ਆਯੋਜਿਤ ਕਰਨਾ ਸਲਾਘਾਯੋਗ-ਮੋਹਿਤ ਮੋਹਿੰਦਰਾ*

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਇਲਾਈਟ ਅਲਟਰਨੇਟਿਵ ਮੈਡੀਸਿਨ ਐਸੋਸੀਏਸਨ ਵੱਲੋਂ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਸ਼ਖਸੀਅਤਾਂ ਨੂੰ ਸਨਮਾਨਿਤ ਕਰਨ ਲਈ ‘ਦੂਸਰਾ ਬੈਸਟ ਹੈਲਥ ਕੇਅਰ ਐਵਾਰਡ’ ਸਮਾਰੋਹ ਆਯੋਜਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨੌਜਵਾਨ ਆਗੂ ਮੋਹਿਤ ਮੋਹਿੰਦਰਾ ਪ੍ਰਧਾਨ ਯੂਥ ਕਾਂਗਰਸ ਪੰਜਾਬ ਨੇ ਐਸੋਸੀਏਸਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਸਮਾਗਮ ਦੌਰਾਨ ਵੱਖ-ਵੱਖ ਖੇਤਰਾਂ ਦੀਆਂ ਨਾਮਵਰ ਸ਼ਖਸੀਅਤਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਜਿਨ੍ਹਾਂ ਵਿੱਚ ਬਲਜਿੰਦਰ ਪੰਜੋਲਾ ਜਗਬਾਣੀ,ਗੁਰਪ੍ਰਤਾਪ ਸਾਹੀ ਪਹਿਰੇਦਾਰ,ਪੂਨਮ ਮਹੰਤ ਜੀ, ਐਡਵੋਕੇਟ ਗੁਰਜੀਤ ਸਿੰਘ ਮੱਲੀ, ਪਰਮਜੀਤ ਸਿੰਘ ਖ਼ਬਰਨਾਮਾ ਅਤੇ ਟਹਿਲ ਸਿੰਘ ਸ਼ਾਮਲ ਸਨ।ਇਨ੍ਹਾਂ ਪਤਵੰਤਿਆਂ ਦੀ ਮੌਜੂਦਗੀ ਨੇ ਪ੍ਰੋਗਰਾਮ ਦੀ ਰੌਣਕ ਨੂੰ ਹੋਰ ਵਧਾ ਦਿੱਤਾ।ਪ੍ਰੋਗਰਾਮ ਦੌਰਾਨ ਇਲਾਈਟ ਅਲਟਰਨੇਟਿਵ ਮੈਡੀਸਿਨ ਐਸੋਸੀਏਸਨ ਦੇ ਡਾਇਰੈਕਟਰ ਡਾ. ਮਨਜਿੰਦਰ ਸਿੰਘ ਵੱਲੋਂ ਸਿਹਤ ਸੇਵਾਵਾਂ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਮਾਹਿਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਜਿਨ੍ਹਾਂ ਵਿਚ ਡਾ. ਪ੍ਰਵੀਨ ਸ਼ਰਮਾ,ਡਾ. ਰਜਤ ਕੋਹਲੀ,ਡਾ. ਸਲੀਮ ਤੂਰ,ਡਾ. ਭਾਨੂ ਪ੍ਰਕਾਸ਼ ਸ਼ਰਮਾ,ਡਾ. ਮੁਕੇਸ਼ ਕੁਮਾਰ ਸੈਣੀ,ਡਾ. ਅਸ਼ੋਕ ਕੁਮਾਰ ਅਤੇ ਹਰਸ਼ਵੀਰ ਸਿੰਘ ਸ਼ਾਮਿਲ ਹੋਏ।ਮੁੱਖ ਮਹਿਮਾਨ ਮੋਹਿਤ ਮੋਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿੱਚ ਕੁਦਰਤੀ ਅਤੇ ਬਦਲਵੀਂ ਚਿਕਿਤਸਾ ਪ੍ਰਣਾਲੀ ਦੀ ਅਹਿਮੀਅਤ ਲਗਾਤਾਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਡਾ. ਮਨਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਵੱਲੋਂ ਮਾਨਵਤਾ ਦੀ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਉਤਸ਼ਾਹਿਤ ਕਰਨਾ ਇੱਕ ਬਹੁਤ ਹੀ ਨੇਕ ਕਾਰਜ ਹੈ।ਡਾਇਰੈਕਟਰ ਡਾ. ਮਨਜਿੰਦਰ ਸਿੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਐਸੋਸੀਏਸਨ ਭਵਿੱਖ ਵਿੱਚ ਵੀ ਸਿਹਤ ਜਾਗਰੂਕਤਾ ਅਤੇ ਸਮਾਜ ਸੇਵੀ ਕਾਰਜਾਂ ਲਈ ਵਚਨਬੱਧ ਰਹੇਗੀ।
