ਕੰਕਰੀਟ ਮਿਕਸਰ ਪਲਾਂਟ ਵਿਰੁਧ ਚਲ ਰਹੇ ਧਰਨੇ ਚ ਪੁੱਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ

0

ਬਾਰਿਸ਼ ਦੇ ਬਾਵਜੂਦ ਕੰਕਰੀਟ ਮਿਕਸਰ ਪਲਾਂਟ ਢੰਗਰਾਲੀ ਵਿਰੁੱਧ ਧਰਨਾ 11 ਵੇਂ ਦਿਨ ਜਾਰੀ

ਮੋਰਿੰਡਾ, 3 -ਮਈ (ਮਜ਼ੀਦ ਖ਼ਾਨ )

 ਪਿੰਡ ਢੰਗਰਾਲੀ ਅਤੇ ਖੈਰਪੁਰ ਦੇ ਲੋਕ ਮੇਰੇ ਆਪਣੇ ਲੋਕ ਹਨ। ਮੇਰੇ ਹਲਕੇ ਦੇ ਲੋਕ ਹਨ ਉਹਨਾਂ ਦਾ ਦੁੱਖ ਮੇਰਾ ਦੁੱਖ ਹੈ।  ਉਹਨਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਮੋਰਿੰਡਾ ਨਜ਼ਦੀਕੀ ਪਿੰਡ ਢੰਗਰਾਲੀ ਵਿਖੇ ਲੱਗ ਰਹੇ ਕੰਕਰੀਟ ਮਿਕਸਰ ਪਲਾਂਟ ਨੂੰ ਤੁਰੰਤ ਬੰਦ ਕੀਤਾ ਜਾਵੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਪਿੰਡ ਢੰਗਰਾਲੀ  ਵਿੱਚ ਕੰਕਰੀਟ ਮਿਕਸਰ ਪਲਾਂਟ ਬੰਦ ਕਰਾਉਣ ਦੇ ਲਈ ਲੱਗੇ ਧਰਨੇ ਵਿੱਚ ਬੈਠੇ ਲੋਕਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਹਨਾਂ ਨੇ ਕਿਹਾ ਕਿ ਮੇਰੇ ਕੋਲ ਕੰਕਰੀਟ ਮਿਕਸਚਰ ਪਲਾਂਟ ਦੇ ਨੁਮਾਇੰਦੇ ਵੀ ਆਏ ਸਨ ਤੇ ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੈਂ ਕੱਲ ਢੰਗਰਾਲੀ ਪਿੰਡ ਇੱਕ ਸਮਾਗਮ ਦੇ ਵਿੱਚ ਜਾਣਾ ਹੈ। ਜੇਕਰ ਪਿੰਡ ਵਾਸੀ ਮੈਨੂੰ ਕਹਿਣਗੇ ਤਾਂ ਮੈਂ ਧਰਨੇ ਦੇ ਵਿੱਚ ਜਰੂਰ ਸ਼ਮੂਲੀਅਤ ਕਰਾਂਗਾ। ਉਹਨਾਂ ਨੇ ਅੱਜ ਧਰਨੇ ਵਿੱਚ ਸ਼ਮੂਲੀਅਤ ਕੀਤੀ। ਉਹਨਾਂ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੁਹਾਨੂੰ ਕੰਕਰੀਟ ਮਿਕਸਰ ਪਲਾਂਟ ਦੇ ਮਾਲਕ ਨਾਲ ਵੀ ਗੱਲ ਕਰ ਲੈਣੀ ਚਾਹੀਦੀ ਹੈ। ਇਸ ਦੇ ਉੱਤਰ ਵਿੱਚ ਨਛੱਤਰ ਸਿੰਘ ਧਨੋਆ ਸਵਰਨ ਸਿੰਘ ਢੰਗਰਾਲੀ ਅਤੇ ਹਰਜੋਤ ਸਿੰਘ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਨੂੰ ਦੱਸਿਆ ਕਿ ਉਹਨਾਂ ਨਾਲ ਦੋ ਤਿੰਨ ਵਾਰ ਗੱਲਬਾਤ ਕੀਤੀ ਜਾ ਚੁੱਕੀ ਹੈ। ਪਰ ਉਹ ਪਿੰਡ ਵਾਸੀਆਂ ਦੀ ਬੇਨਤੀ ਨਹੀਂ ਮੰਨ ਰਹੇ ਹਨ। ਸਾਬਕਾ ਮੁੱਖ ਮੰਤਰੀ ਪੰਜਾਬ  ਚਰਨਜੀਤ ਸਿੰਘ ਚੰਨੀ ਨੇ ਪਿੰਡ ਵਾਸੀਆਂ ਨੂੰ ਕਿਹਾ ਕਿ ਤੁਹਾਨੂੰ ਹੋਰ ਕੰਕਰੀਟ ਮਿਕਸਚਰ ਪਲਾਂਟ ਵੀ ਦੇਖਣੇ ਚਾਹੀਦੇ ਹਨ। ਤਾਂ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਦੇਖ ਆਏ ਹਾਂ ਅਸਲ ਵਿੱਚ ਹੀ ਕੰਕਰੀਟ ਮਿਕਸਰ ਪਲਾਂਟ ਖਤਰਨਾਕ ਹਵਾ ਪ੍ਰਦੂਸ਼ਣ ਕਰਦਾ ਹੈ। ਸਰਦਾਰ ਚਰਨਜੀਤ ਸਿੰਘ ਚੰਨੀ ਨੇ ਭਰੋਸਾ ਦਵਾਇਆ ਕਿ ਜੇਕਰ ਦੋਹਾਂ ਧਿਰਾਂ ਵਿੱਚ ਕੋਈ ਸਹਿਮਤੀ ਨਹੀਂ ਬਣਦੀ ਹੈ ਤਾਂ ਮੈਂ ਪਿੰਡ ਵਾਸੀਆਂ ਦੇ ਨਾਲ ਖੜਾ ਹਾਂ। ਜੇ ਮੇਰੇ ਹਲਕੇ ਦੇ ਮੇਰੇ ਇਹ ਆਪਣੇ ਲੋਕ ਮੈਨੂੰ ਆਪਣੇ ਨਾਲ ਸੜਕਾਂ ਦੇ ਉੱਤੇ ਭੂੰਜੇ ਬਿਠਾਉਣਗੇ ਤਾਂ ਮੈਂ ਉੱਥੇ ਵੀ ਇਹਨਾਂ ਦੇ ਨਾਲ ਬੈਠਣ ਦੇ ਲਈ ਤਿਆਰ ਹਾਂ। ਇਸ ਵੇਲੇ ਪਿੰਡ ਵਾਸੀਆਂ ਨੇ ਚਰਨਜੀਤ ਸਿੰਘ ਚੰਨੀ ਹੋਰਾਂ ਵੱਲੋਂ ਦਿੱਤੇ ਭਰੋਸੇ ਉੱਤੇ ਉਹਨਾਂ ਦਾ ਧੰਨਵਾਦ ਕੀਤਾ। ਇਥੇ ਦੱਸਣ ਯੋਗ ਹੈ ਕਿ ਸਵੇਰੇ ਕਰੀਬ 7 ਵਜੇ ਤੋਂ ਬਾਰਸ ਦੇ ਚਲਦਿਆਂ ਇਹ ਸਮਝਿਆ ਜਾ ਰਿਹਾ ਸੀ ਕਿ ਅੱਜ ਧਰਨਾ ਨਹੀਂ ਲੱਗੇਗਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਹੀਂ ਪਹੁੰਚ ਸਕਣਗੇ ਪ੍ਰੰਤੂ ਦੋਵੇਂ ਪਿੰਡ ਵਾਸੀਆਂ ਵੱਲੋਂ ਬਾਰਸ ਦੇ ਚਲਦਿਆਂ ਵੀ ਇਸ ਧਰਨੇ ਨੂੰ ਜਾਰੀ ਰੱਖਿਆ ਗਿਆ ਜੋ ਕਿ ਸਲਾਂਘਾਯੋਗ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਰਣਦੀਪ ਸਿੰਘ ਦੀਪੂ ਸਰਪੰਚ ਗ੍ਰਾਮ ਪੰਚਾਇਤ ਢੰਗਰਾਲੀ, ਹਰਜੋਤ ਸਿੰਘ ਢੰਗਰਾਲੀ,ਪਟਵਾਰੀ ਸੋਹਣ ਸਿੰਘ ਹਰਪ੍ਰੀਤ ਸਿੰਘ,ਜਸਵਿੰਦਰ ਸਿੰਘ ਬਿੰਦਾ ਖੈਰਪੁਰ, ਲੰਬੜਦਾਰ ਗੁਰਮੀਤ ਸਿੰਘ , ਪੰਚ ਸੱਜਣ ਸਿੰਘ ਖੈਰਪੁਰ , ਗੁਰਪ੍ਰੀਤ ਸਿੰਘ ਚੰਦ ਸਿੰਘ, ਵਰਿੰਦਰਜੀਤ ਸਿੰਘ ,ਬਾਬਾ ਮਨਜੀਤ ਸਿੰਘ, ਮੇਵਾ ਸਿੰਘ,ਗੁਰਦੇਵ ਸਿੰਘ, ਕਾਕਾ ਰਣਜੀਤ ਸਿੰਘ ਰਾਣਾ, ਉਜਾਗਰ ਸਿੰਘ ,ਲਾਭ ਸਿੰਘ,ਸ਼ਮਸ਼ੇਰ ਸਿੰਘ ਸਰਾਓ ਭਿੰਦਾ ਸਿਟੀਯੂ ਜੋਗਾ ਸਿੰਘ, ਰੁਲਦਾ ਸਿੰਘ, ਮੋਹਣ ਸਿੰਘ ਸਰਾਓ, ਚੌਂਕੀਦਾਰ ਮੋਹਨ ਸਿੰਘ ,ਸੂਬੇਦਾਰ ਭਾਗ ਸਿੰਘ, ਲਖਬੀਰ ਸਿੰਘ ਫੌਜੀ ,ਦਲਜੀਤ ਸਿੰਘ, ਗੁਰਦੀਪ ਸਿੰਘ ਨਿਰਮਲ ਸਿੰਘ , ਅਮਰਜੀਤ ਸਿੰਘ ਬਬਲੀ, ਸ਼ਮਸ਼ੇਰ ਸਿੰਘ ਸਰਾਓ , ਅਵਤਾਰ ਸਿੰਘ ਬਾਠ ,ਤਰਲੋਚਨ ਸਿੰਘ, ਜੋਗਾ ਸਿੰਘ, ਰਣਜੋਧ ਸਿੰਘ, ਓਂਕਾਰ ਸਿੰਘ, ਹਰਜੀਤ ਸਿੰਘ ਸਰਾਓ ,ਰਾਜਵਿੰਦਰ ਸਿੰਘ ਕੰਗ ਰਣਜੀਤਪੁਰਾ ਆਦਿ ਨੇ ਸਮੂਲੀਅਤ ਕੀਤੀ।

Leave a Reply

Your email address will not be published. Required fields are marked *