ਪਾਕਿਸਤਾਨ ’ਚ ਦੋ ਵਿਦੇਸ਼ੀ ਔਰਤਾਂ ਨਾਲ ਲੁੱਟ ਮਗਰੋਂ ਕੀਤਾ ਜਿਣਸੀ ਸ਼ੋਸ਼ਣ

0
Pakistan

ਪਾਕਿਸਤਾਨ ’ਚ ਦੋ ਵਿਦੇਸ਼ੀ ਔਰਤਾਂ ਨਾਲ ਲੁੱਟ...

ਨਵੀਂ ਦਿੱਲੀ : ਪਾਕਿਸਤਾਨ ਵਿੱਚ ਦੋ ਵਿਦੇਸ਼ੀ ਮਹਿਲਾਵਾਂ—ਨੀਦਰਲੈਂਡ ਅਤੇ ਵੈਨੇਜ਼ੁਏਲਾ ਦੀਆਂ ਨਾਗਰਿਕਾਂ—ਦੇ ਕਥਿਤ ਅਗਵਾ, ਕਰੋੜਾਂ ਰੁਪਏ ਦੀ ਫਿਰੌਤੀ, ਕੁੱਟਮਾਰ ਅਤੇ ਜਿਨਸੀ ਸ਼ੋਸ਼ਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਅਤ ਬਚਾਏ ਜਾਣ ਤੋਂ ਬਾਅਦ ਦੋਵਾਂ ਪੀੜਤ ਮਹਿਲਾਵਾਂ ਨੇ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਆਪਣੇ ਬਿਆਨ ਦਰਜ ਕਰਵਾਏ, ਜਿਨ੍ਹਾਂ ਵਿੱਚ ਉਨ੍ਹਾਂ ਨੇ ਰੂਹ ਕੰਬਾ ਦੇਣ ਵਾਲੇ ਖ਼ੁਲਾਸੇ ਕੀਤੇ। ਪੁਲੀਸ ਨੇ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਇੱਕ ਸੀਨੀਅਰ ਸਿਆਸਤਦਾਨ ਦੇ ਕਰੀਬੀ ਰਿਸ਼ਤੇਦਾਰ ਸਮੇਤ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ ਤੋਂ ਉਨ੍ਹਾਂ ਦਾ ਪੰਜ ਦਿਨਾਂ ਦਾ ਪੁਲੀਸ ਰਿਮਾਂਡ ਵੀ ਹਾਸਲ ਕੀਤਾ ਗਿਆ ਹੈ।

ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਅਨੁਸਾਰ, ਦੋਵੇਂ ਮਹਿਲਾਵਾਂ ਦੀ ਅਕਤੂਬਰ 2025 ਵਿੱਚ ਸਿੰਗਾਪੁਰ ਵਿੱਚ ਹੋਏ ਇੱਕ ਕ੍ਰਿਪਟੋਕਰੰਸੀ ਪ੍ਰੋਗਰਾਮ ਦੌਰਾਨ ਮੁੱਖ ਮੁਲਜ਼ਮ ਨਾਲ ਮੁਲਾਕਾਤ ਹੋਈ ਸੀ। ਮੁਲਜ਼ਮ ਨੇ ਆਪਣੇ ਆਪ ਨੂੰ ਪਾਕਿਸਤਾਨ ਦੀ ਇੱਕ ਪ੍ਰਭਾਵਸ਼ਾਲੀ ਸਰਕਾਰੀ ਹਸਤੀ ਦੱਸ ਕੇ ਉਨ੍ਹਾਂ ਨਾਲ ਵਪਾਰਕ ਸਬੰਧ ਬਣਾਏ ਅਤੇ ਵੱਡੇ ਨਿਵੇਸ਼ਕਾਂ ਨਾਲ ਮੀਟਿੰਗਾਂ ਕਰਵਾਉਣ ਦਾ ਭਰੋਸਾ ਦੇ ਕੇ ਉਨ੍ਹਾਂ ਦੇ ਵੀਜ਼ਿਆਂ ਦਾ ਪ੍ਰਬੰਧ ਕੀਤਾ।

ਦੋਵੇਂ ਮਹਿਲਾਵਾਂ 26 ਜੂਨ 2026 ਨੂੰ ਇਸਲਾਮਾਬਾਦ ਪਹੁੰਚੀਆਂ ਅਤੇ 29 ਜੂਨ ਨੂੰ ਸੜਕ ਰਾਹੀਂ ਲਾਹੌਰ ਗਈਆਂ। ਉੱਥੇ ਮੁਲਜ਼ਮ ਉਨ੍ਹਾਂ ਨੂੰ ਆਪਣੇ ਇੱਕ ਰਿਸ਼ਤੇਦਾਰ ਦੇ ਜਨਮਦਿਨ ਦਾ ਬਹਾਨਾ ਬਣਾ ਕੇ ਇੱਕ ਆਲੀਸ਼ਾਨ ਕੋਠੀ ਵਿੱਚ ਲੈ ਗਿਆ। ਜਿਵੇਂ ਹੀ ਉਹ ਕੋਠੀ ਵਿੱਚ ਦਾਖ਼ਲ ਹੋਈਆਂ, ਹਥਿਆਰਾਂ ਅਤੇ ਰੱਸਿਆਂ ਨਾਲ ਲੈਸ ਚਾਰ ਵਿਅਕਤੀਆਂ ਨੇ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਬੰਧਕ ਬਣਾ ਲਿਆ। ਮੁਲਜ਼ਮਾਂ ਨੇ ਦੋਵਾਂ ਮਹਿਲਾਵਾਂ ਨੂੰ ਜਾਨੋਂ ਮਾਰਨ ਅਤੇ ਉਨ੍ਹਾਂ ਦੇ ਅੰਗ ਵੇਚਣ ਦੀਆਂ ਧਮਕੀਆਂ ਦੇ ਕੇ 20 ਲੱਖ ਅਮਰੀਕੀ ਡਾਲਰ (ਕਰੀਬ 2 ਮਿਲੀਅਨ ਡਾਲਰ) ਦੀ ਫਿਰੌਤੀ ਮੰਗੀ। ਇਸ ਦੌਰਾਨ ਉਨ੍ਹਾਂ ਦੇ ਕ੍ਰਿਪਟੋਕਰੰਸੀ ਖਾਤਿਆਂ ਵਿੱਚੋਂ 17,000 ਅਮਰੀਕੀ ਡਾਲਰ ਵੀ ਜ਼ਬਰਦਸਤੀ ਟ੍ਰਾਂਸਫਰ ਕਰਵਾ ਲਏ ਗਏ।

Leave a Reply

Your email address will not be published. Required fields are marked *