ਸ਼ੇਖੂ ਪਿੰਡ ਦੇ ਵਾਰਡ ਨੰਬਰ 8 ਤੇ ਗਲੀ ਨੰਬਰ 9 ਦਾ ਮਾੜਾ ਹਾਲ, ਸਕੂਲ ਜਾਣ ਵਾਲੇ ਬੱਚਿਆਂ ਤੇ ਗੁਰੂਘਰ ਮੱਥਾ ਟੇਕਣ ਜਾਣ ਵਾਲੇ ਤੰਗ ਪ੍ਰੇਸ਼ਾਨ

ਰਾਮਾ ਮੰਡੀ, (ਅਸ਼ੋਕ ਕੁਮਾਰ) (ਬਠਿੰਡਾ), ਪਿੰਡ ਸ਼ੇਖੂ ਵਾਰਡ ਨੰਬਰ 8 ਦੀ ਗਲੀ ਨੰਬਰ 9 ਅੱਜ ਕੱਲ੍ਹ ਬਹੁਤ ਹੀ ਮਾੜੀ ਹਾਲਤ ਵਿੱਚ ਹੈ।ਕਈ ਥਾਵਾਂ ‘ਤੇ ਟੁੱਟੀ ਹੋਈ , ਚਿੱਕੜ ਅਤੇ ਪਾਣੀ ਦੀ ਨਿਕਾਸੀ ਦੀ ਕਮੀ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਗੰਭੀਰ ਹੋ ਜਾਂਦੇ ਹਨ, ਮੀਂਹ ਦਾ ਪਾਣੀ ਗਰੀਬ ਲੋਕਾਂ ਦੇ ਘਰਾਂ ਅੰਦਰ ਵੜ ਜਾਂਦਾ ਜਦੋਂ ਤੇ ਕਾਫ਼ੀ ਦਿਨ ਗਲੀਆਂ ਵਿੱਚ ਪਾਣੀ ਖੜਾ ਰਹਿੰਦਾ ਹੈ। ਲੱਗਪਗ ਪਿੱਛਲੇ ਕਈ ਸਾਲ ਤੋਂ ਗਲੀ ਵਾਸੀ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇੱਥੇ ਦੱਸਣਾ ਬਣਦਾ ਹੈ ਕਿ ਖੇਤਾਂ ਵਿੱਚ 2 ਜਾ 3 ਘਰਾ ਵਾਸਤੇ ਪੱਥਰ ਪਾਕੇ ਲ਼ੋਕ ਇੱਟਾਂ ਨਾਲ਼ ਕਾਫੀ ਗਲੀਆਂ ਬਣ ਰਹੀਆਂ ਹਨ। ਪਰ ਜਿੱਥੇ ਗਰੀਬ ਲੋਕਾਂ ਦੇ ਅਨੇਕਾਂ ਘਰ ਪਰਿਵਾਰ ਛੋਟੇ ਛੋਟੇ ਬੱਚੇ ਰਹਿੰਦੇ ਹਨ ਘਰਾਂ ਅੱਗੇ ਗੰਦਾ ਪਾਣੀ ਖੜਾ ਰਹਿੰਦਾ ਉਥੇ ਕੋਈ ਸਾਰ ਨਹੀਂ ਲੈਂਦਾ ਨਾਂ ਹੀ ਗਰੀਬ ਲੋਕਾਂ ਦੀ ਮੌਕੇ ਦੀ ਸਰਕਾਰ ਨੇ ਸੁਣੀ ਹੈ। ਗਰੀਬ ਲੋਕਾਂ ਨਾਲ਼ ਵਿਤਕਰਾ ਕੋਣ ਕਰ ਰਿਹਾ। ਗਲੀ ਵਾਸੀਆਂ ਨੇ ਦੁੱਖੀ ਮਨ ਨਾਲ ਦੱਸਿਆ ਕਿ ਮੀਂਹ ਪੈਣ ਸਮੇਂ ਸਾਡਾ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਤੇ ਮੀਂਹ ਦਾ ਸਾਰਾ ਪਾਣੀ ਗਰੀਬ ਲੋਕਾਂ ਦੇ ਘਰਾਂ ਵੱਲ ਕੱਢ ਦਿੱਤਾ ਜਿਹੜਾ ਕਿ ਗਰੀਬ ਲੋਕਾਂ ਦੇ ਘਰਾਂ ਅੰਦਰ ਵੜ ਜਾਂਦਾ ਤੇ ਮਕਾਨਾਂ ਨੂੰ ਨੁਕਸਾਨ ਕਰਦਾ। ਉਹਨਾਂ ਅੱਗੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਬੋਹੜਾਂ ਕੋਲ ਨਾਲੀਆਂ ਦਾ ਪਾਣੀ ਅੱਡ ਅੱਡ ਜਾਂਦਾ ਸੀ ਕਿਸੇ ਨੇ ਸ਼ਰਾਰਤ ਨਾਲ ਜਾਣ ਬੁੱਝ ਨਾਲੀਆਂ ਦਾ ਪਾਣੀ ਇੱਕ ਨਾਲੀ ਵਿੱਚ ਕੱਢ ਦਿੱਤਾ ਤੇ ਦੂਸਰੀ ਨਾਲੀ ਨੂੰ ਮਿੱਟੀ ਨਾਲ ਬੰਦ ਕਰ ਦਿੱਤਾ ਜਿਸ ਕਾਰਨ ਪਾਣੀ ਫੁਲ ਸਪੀਡ ਨਾਲ ਆਉਣ ਕਾਰਨ ਗਲੀਆਂ ਵਿੱਚ ਖੜ ਜਾਂਦਾ ਤੇ ਚਿੱਕੜ ਹੁੰਦਾ।
ਗਲੀ ਵਾਸੀਆਂ ਦਾ ਕਹਿਣਾ ਹੈ ਕਿ ਬੱਚਿਆਂ, ਬਜ਼ੁਰਗਾਂ , ਗੁਰੂਘਰ ਅਤੇ ਸਕੂਲ ਜਾਣ ਵਾਲੇ ਵਿਦਿਆਰਥੀਆਂ ਨੂੰ ਆਉਣ-ਜਾਣ ਵਿੱਚ ਦਿੱਕਤ ਆ ਰਹੀ ਹੈ। ਕਈ ਵਾਰ ਦੋ ਪਹੀਆ ਵਾਹਨ ਫਿਸਲ ਜਾਣ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ। ਪਿੰਡ ਸ਼ੇਖੂ ਦੇ ਵਾਰਡ ਨੰਬਰ 8 ਤੇ ਗਲੀ ਨੰਬਰ 9 ਦੇ ਵਾਸੀਆਂ ਦੀ ਮੰਗ ਹੈ ਪਿੰਡ ਦੀ ਸੱਥ ਬੋਹੜਾਂ ਕੋਲ ਦੋਵੇਂ ਨਾਲੀਆਂ ਨੂੰ ਸਹੀ ਕਰੀਆ ਜਾਣ ਤੇ ਜਿੰਨਾ ਨੇ ਜਾਣ ਬੁੱਝ ਪਾਣੀ ਨੂੰ ਇੱਕ ਨਾਲੀ ਵਿੱਚ ਕੀਤਾ ਤੇ ਦੂਜੀ ਨਾਲੀ ਮਿੱਟੀ ਨਾਲ ਬੰਦ ਕੀਤੀ ਹੋਈ ਹੈ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਬੰਧਤ ਵਿਭਾਗਾਂ ਕੋਲੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਨਵੀਂ ਗਲੀ ਬਣਾਈ ਜਾਵੇ ਜਾ ਗਲੀ ਦੀ ਰਿਪੇਅਰ ਕੀਤੀ ਜਾਵੇ ਅਤੇ ਪਾਣੀ ਦੀ ਪੱਕੀ ਨਿਕਾਸੀ ਪ੍ਰਣਾਲੀ ਬਣਾਈ ਜਾਵੇ, ਤਾਂ ਜੋ ਗਲੀ ਵਾਸੀਆਂ ਨੂੰ ਰਾਹਤ ਮਿਲ ਸਕੇ।
