ਸਰਕਾਰੀ ਹੋਮਿਓਪੈਥਿਕ ਡਿਸਪੈਸਰੀ ਖਰੜ ਨੂੰ ਕਲੱਬ ਵਲੋਂ ਦਵਾਈਆਂ ਭੇਂਟ ਕੀਤੀਆਂ

ਖਰੜ,30 ਮਈ (ਅਵਤਾਰ ਸਿੰਘ )-:ਲਾਇਨਜ਼ ਕਲੱਬ ਖਰੜ ਸਿਟੀ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਦੀ ਲੜੀ ਤਹਿਤ ਸਿਵਲ ਹਸਪਤਾਲ ਖਰੜ ਸਥਿਤ ਸਰਕਾਰੀ ਹੋਮਿਓਪੈਥਿਕ ਡਿਸਪੈਂਸਰੀ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਦਵਾਈਆਂ, ਗੋਲੀਆਂ ਤੇ ਹੋਰ ਸਮਾਨ ਸਿਵਲ ਹਸਪਤਾਲ ਖਰੜ ਦੇ ਐਸ.ਐਮ.ਓ. ਡਾ. ਰਾਜੇਸ ਕੁਮਾਰ ਦੀ ਹਾਜ਼ਰੀ ਵਿਚ ਡਿਸਪੈਸਰੀ ਦੀ ਫਾਰਮਾਸਿਸਟ ਨੂੰ ਸੌਪੀਆਂ ਗਈਆਂ। ਪ੍ਰੋਜੈਕਟ ਚੇਅਰਮੈਨ ਹਰਬੰਸ ਸਿੰਘ ਨੇ ਦਸਿਆ ਕਿ ਸਰਕਾਰੀ ਹੋਮਿਓਪੈਥਿਕ ਡਿਸਪੈਸਰੀ ਨੂੰ ਦਵਾਈਆਂ,ਗੋਲੀਆਂ ਤੇ ਹੋਰ ਸਮਾਨ ਦੀ ਲੋੜ ਸੀ ਜੋ ਕਿ ਕਲੱਬ ਵਲੋਂ ਦਿੱਤੀਆਂ ਗਈਆਂ ਹਨ। ਐਸ.ਐਮ.ਓ. ਡਾ. ਰਾਜੇਸ ਕੁਮਾਰ ਨੇ ਕਲੱਬ ਦੇ ਇਸ ਉਪਰਾਲੇ ਅਤੇ ਸੇਵਾ ਲਈ ਧੰਨਵਾਦ ਕਰਦਿਆ ਕਿਹਾ ਕਿ ਕਲੱਬ ਵਲੋ. ਹਮੇਸ਼ਾ ਸਮੇ ਸਮੇਂ ਸਿਰ ਲੋੜ ਪੈਣ ਤੇ ਹਸਪਤਾਲ ਲਈ ਕਈ ਪ੍ਰਕਾਰ ਦੀ ਮਦੱਦ ਕੀਤੀ ਜਾਂਦੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਜਨੀਸ਼ ਕੁਮਾਰ, ਜੋਨ ਚੇਅਰਮੈਨ ਸੰਜੀਵ ਕੁਮਾਰ, ਪਰਮਪ੍ਰੀਤ ਸਿੰਘ, ਮਨਿੰਦਰ ਸਿੰਘ ਸਕੱਤਰ, ਕਲੱਬ ਦੇ ਡਾਇਰੈਕਟਰ ਗੁਰਮੁੱਖ ਸਿੰਘ ਮਾਨ, ਡਿਸਪੈਸਰੀ ਦੀ ਫਾਰਮਾਸਿਸਟੀ ਸੋਨੀਆਂ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।
