ਮੀਂਹ ਪੈਣ ਕਾਰਨ ਕਈ ਥਾਵਾਂ ਤੇ ਇਕੱਠਾ ਹੋਇਆ ਬਰਸਾਤੀ ਪਾਣੀ

0

ਖਰੜ,30 ਮਈ (ਅਵਤਾਰ ਸਿੰਘ )-:ਖਰੜ ਸ਼ਹਿਰ ਵਿਚ ਅੱਜ ਸਵੇਰ ਹੋਈ ਬਾਰਿਸ਼ ਨੇ ਕਈ ਥਾਵਾਂ ਤੇ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਵਾਹਨ ਚਾਲਕਾਂ ਨੂੰ ਆਵਾਜ਼ਾਈ ਵਿਚ ਵੱਡੀ ਰੁਕਾਵਟ ਆਈ। ਖਰੜ-*ਲਾਂਡਰਾਂ ਰੋਡ ਤੇ ਕਈ ਥਾਵਾਂ ਤੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਪਾਣੀ ਜਮ੍ਹਾਂ ਹੋ ਗਿਆ ਜਿਸ ਕਾਰਨ ਸੜਕ ਦੇ ਦੋਵੇ ਪਾਸੇ ਬਣੀਆਂ ਮਾਰਕੀਟਾਂ ਦੇ ਦੁਕਾਨਦਾਰਾਂ ਨੁੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਖਰੜ-ਚੰਡੀਗੜ੍ਹ ਹਾਈਵੇਅ ਤੇ ਕ੍ਰਿਸ਼ਚਨ ਸਕੂਲ ਨੇੜੇ ਬਰਸਾਤੀ ਪਾਣੀ ਇਕੱਠਾ ਹੋ ਗਿਆ, ਭਾਵੇ ਸੜਕ ਦੇ ਦੋਨੇ ਪਾਸੇ ਪਾਣੀ ਦੇ ਨਿਕਾਸ ਲਈ ਨਾਲੇ ਬਣੇ ਹੋਏ ਹਨ ਪਰ ਇਹ ਨਿਕਾਸੀ ਨਾਲੇ ਵੀ ਨੱਕੋ ਨੱਕ ਭਰੇ ਹਨ ਜਿਸ ਕਾਰਨ ਕਈ ਥਾਵਾਂ ਤੇ ਹਾਈਵੇ ਤੇ ਪਾਣੀ ਇਕੱਠਾ ਹੋ ਗਿਆ। ਇਸ ਤਰ੍ਹਾਂ ਅਨਾਜ ਮੰਡੀ, ਮਿਊਸਪਲ ਪਾਰਕ ਖਰੜ ਨੇੜੇ ਸਮੇਤ ਹੋਰ ਥਾਵਾਂ ਤੇ ਪਾਣੀ ਜਮ੍ਹਾਂ ਹੋਇਆ। ਕਾਂਗਰਸੀ ਆਗੂ ਜਸਪਾਲ ਸਿੰਘ, ਪਰਵੀਨ ਕੁਮਾਰ, ਸੰਦੀਪ ਕੁਮਾਰ, ਨਿਰਮਲ ਸਿੰਘ, ਅਮਰਜੀਤ ਸਿੰਘ, ਅਮਨਦੀਪ ਸਿੰਘ, ਮੁਕੇਸ਼ ਕੁਮਾਰ, ਕੁਲਦੀਪ ਸਿੰਘ ਸਮੇਤ ਹੋਰਨਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਸੜਕਾਂ ਦੇ ਆਲੇ ਦੁਆਲੇ ਬਣੇ ਹੋਏ ਨਿਕਾਸੀ ਨਾਲਿਆਂ ਦੀ ਸਫਾਈ ਕਰਵਾਈ ਜਾਵੇ।

Leave a Reply

Your email address will not be published. Required fields are marked *