ਭਾਜਪਾ ਦੇ ਪਰਿਵਾਰ ‘ਚ ਹਰ ਰੋਜ਼ ਹੋ ਰਿਹਾ ਇਜ਼ਾਫਾ : ਰਣਜੀਤ ਗਿੱਲ

0

ਸਾਬਕਾ ਵਾਈਸ ਪ੍ਰਧਾਨ ਨਗਰ ਕੌਂਸਲ ਕੁਰਾਲੀ ਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਮੋਹਾਲੀ ਭਾਜਪਾ ਵਿੱਚ ਹੋਏ ਸ਼ਾਮਿਲ

ਖਰੜ, 30 ਅਪ੍ਰੈਲ (ਸੁਮਿਤ ਭਾਖੜੀ) : ਹਲਕਾ ਖਰੜ ਵਿਖੇ ਭਾਰਤੀ ਜਨਤਾ ਪਾਰਟੀ ਮਜਬੂਤੀ ਵੱਲ ਵੱਧ ਰਹੀ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਪਾਰਟੀ ਵਿੱਚ ਨਾਮਵਾਰ ਸ਼ਖਸ਼ੀਅਤਾਂ ਦੀ ਸ਼ਮੂਲੀਅਤ ਹੋ ਰਹੀ। ਇਸ ਬਾਰੇ ਵਧੇਰੀ ਜਾਣਕਾਰੀ ਦਿੰਦਿਆ ਖਰੜ ਤੋਂ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਨੇ ਵਾਈਸ ਪ੍ਰਧਾਨ ਨਗਰ ਕੌਂਸਲ ਕੁਰਾਲੀ ਦਵਿੰਦਰ ਠਾਕੁਰ ਅਤੇ ਸਾਬਕਾ ਜਿਲਾ ਪ੍ਰਧਾਨ ਯੂਥ ਅਕਾਲੀ ਦਲ ਮੋਹਾਲੀ ਦਵਿੰਦਰ ਸਿੰਘ ਮੰਡ, ਮੋਹਿਤ ਸਿੰਗਲਾ ਅਤੇ ਰਣਵੀਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ। ਗਿੱਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਖਰੜ ਕੁ ਨਵਾਂ ਗਰਾਉਂ ਦੀਆਂ ਤਿੰਨੋ ਹੀ ਨਗਰ ਕੌਂਸਲ ਚੋਣਾਂ ਤੇ ਮਜਬੂਤ ਉਮੀਦਵਾਰਾਂ ਦੇ ਨਾਲ ਚੋਣ ਮੈਦਾਨ ਵਿੱਚ ਉਤਰ ਰਹੀ ਹੈ ਤੇ ਤਿੰਨਾਂ ‘ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰਾਂਗੇ। ਗਿੱਲ ਦੀ ਅਗਵਾਈ ਵਿੱਚ ਪਿਛਲੇ ਦਿਨੀ ਭਾਜਪਾ ਪਰਿਵਾਰ ਦਾ ਹਿੱਸਾ ਬਣੇ ਆਗੂਆਂ ਨੇ ਮਾਨਯੋਗ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬੀਬੀ ਤਰਨਜੀਤ ਕੌਰ ਕੰਸਲ, ਐਮ.ਸੀ ਪਰਮਜੀਤ ਸਿੰਘ ਪੰਮੀ, ਸਾਬਕਾ ਐਮਸੀ ਗੁਰਚਰਨ ਰਾਣਾ, ਸਾਬਕਾ ਐਮਸੀ ਵਿਸ਼ੂ ਅਗਰਵਾਲ, ਸਾਬਕਾ ਐਮ.ਸੀ ਦਰਸ਼ਨ ਨਾਢਾ, ਇਕਬਾਲ ਸਿੰਘ ਸਾਬਕਾ ਸੈਣੀ, ਐਮਸੀ ਮੁਕੇਸ਼ ਚਨਾਲੀਆ ਹਰਪ੍ਰੀਤ ਸਿੰਘ ਗੁਜਰਾਲ ਆਸ਼ੂ ਰਾਣਾ ਸੁੱਕੂ ਕੁਰਾਲੀ, ਮਹਿੰਦਰ ਸਿੰਘ ਭੂਟਾ ਕੰਸਲ, ਕੁਲਜੀਤ ਬੈਂਸ ਸੰਜੂ ਨਾਢਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

Leave a Reply

Your email address will not be published. Required fields are marked *