ਸਾਂਈ ਸ਼ੌਕਤ ਅਲੀ ਸਾਬਰੀ ਵਿਸ਼ਵ ਸੂਫੀ ਸੰਤ ਸਮਾਜ ਮਿਸ਼ਨ (ਰਜ਼ਿ) ਦੇ ਦੋਆਬਾ ਜ਼ੋਨ ਦੇ ਚੇਅਰਮੈਨ ਨਿਯੁਕਤ

0

ਫਿਲੌਰ/ਅੱਪਰਾ, 17 ਮਈ (ਦੀਪਾ)-ਸਾਂਈ ਸ਼ੌਕਤ ਅਲੀ ਸਾਬਰੀ ਜੋ ਕਿ ਦਰਗਾਹ ਪੀਰ ਬਾਬਾ ਹਸਤ ਬਲੀ ਸ਼ਾਹ ਜੀ ਥਲਾ ਦੇ ਗੱਦੀਨਸ਼ੀਨ ਹਨ, ਉਨਾਂ ਨੂੰ  ਬਾਬਾ ਦੀਪਕ ਸ਼ਾਹ ਪ੍ਰਧਾਨ ਵਿਸ਼ਵ ਸੂਫੀ ਸੰਤ ਸਮਾਜ ਮਿਸ਼ਨ (ਰਜ਼ਿ) ਪੰਜਾਬ ਵਲੋਂ ਦੋਬਾਆ ਜ਼ੋਨ ਦੇ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ | ਆਪਣੀ ਨਿਯੁਕਤੀ ‘ਤੇ ਸਾਂਈ ਸ਼ੌਕਤ ਅਲੀ ਸਾਬਰੀ ਨੇ ਕਿਹਾ ਕਿ ਉਹ ਆਪਣੀ ਇਸ ਜਿੰਮੇਵਾਰੀ ਨੂੰ  ਪੂਰੀ ਤਨਦੇਹੀ ਨਾਲ ਨਿਭਾਉਣਗੇ ਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਅਵਾਜ਼ ਬੁਲੰਦ ਕਰਦੇ ਹੋਏ ਵੇਦਾਂ ਤੇ ਸਰਬ ਧਰਮ ਗ੍ਰੰਥਾਂ ਦਾ ਪ੍ਰਚਾਰ ਪ੍ਰਸਾਰ, ਵਿਸ਼ਵ ਦੀ ਸਰਵਸ਼੍ਰੇਸ਼ਠ ਭਾਸਾ ਸੰਸਕ੍ਰਿਤ, ਪੰਜਾਬੀ, ਗੁਰਮੁਖੀ ਤੇ ਦੁਨੀਆਂ ਦੀ ਖੂਬਸੂਰਤ ਜੁਬਾਨ ਉਰਦੂ ਦੇ ਪ੍ਰਚਾਰ ਪ੍ਰਸਾਰ ਲਈ ਵਚਨਬੱਧ ਹਨ | ਇਸ ਮੌਕੇ ਸਾਂਈ ਸਲੀਮ ਸੁਲਤਾਨੀ, ਸਾਂਈ ਸੋਮਨਾਥ ਸਿੱਧੂ ਰਹਿਨੁਮਾ, ਚੇਅਰਮੈਨ ਮਹੰਤ ਨਰਿੰਦਰਪਾਲ ਸ਼ਰਮਾ, ਨਰਿੰਦਰ ਸਿੰਘ ਜਨਰਲ ਸੈਕਟਰੀ ਬਾਬਾ ਰਾਜੇਸ਼ ਦਾਸ ਨਵਾਂਸ਼ਹਿਰ, ਸਾਂਈ ਅਤਾਉੱਲਾ ਕਾਦਰੀ ਉਰਫ ਮੋਤੀ ਸਾਂਈ ਅੱਪਰਾ,,ਸਰਪੰਚ ਰਾਜ ਕੁਮਾਰ, ਬਾਬਾ ਬੁੱਧੂ ਸ਼ਾਹ ਮੁਕੰਦਪੁਰ, ਪੰਚ ਰਾਜ ਕੁਮਾਰ ਵੀ ਹਾਜ਼ਰ ਸਨ |

Leave a Reply

Your email address will not be published. Required fields are marked *