ਸਾਈਂ ਮਾਰਕੀਟ ਪਟਿਆਲਾ ਵਿਖ਼ੇ ਚੀਫ ਮਨੇਜਰ ਪੰਜਾਬ ਨੇ ਮਾਰਕੀਟਿੰਗ ਟੀਮ ਨੂੰ ਕੀਤਾ ਸਨਮਾਨਿਤ

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਸਾਈ ਮਾਰਕੀਟ ਪਟਿਆਲਾ ਵਿਖੇ ਯੂਨਾਇਟਡ ਇੰਡੀਆ ਇੰਸੋਰਸ ਕੰਪਨੀ ਵਿਚ ਮਾਰਕੀਟਿੰਗ ਮੈਨੇਜਰ ਰਵਿੰਦਰ ਸਿੰਘ ਭੱਟੀ,ਮੈਡਮ ਸੰਗੀਤਾ ਬਾਲੀ ਅਤੇ ਉਹਨਾਂ ਦੀ ਟੀਮ ਨੂੰ ਚੀਫ ਮੈਨੇਜਰ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਟੀਮ ਨੇ ਕਰੋੜਾਂ ਰੁਪਏ ਦਾ ਬਿਜਨਸ ਕਰਕੇ ਇੰਸੋਰਸ ਕੰਪਨੀ ਦਾ ਨਾਮ ਉੱਚਾ ਕੀਤਾ ਹੈ,ਇਹ ਕੰਪਨੀ ਹਰ ਸਾਲ ਤਕਰੀਬਨ 20 ਹਜਾਰ ਕਰੋੜ ਰੁਪਏ ਤੋਂ ਵੱਧ ਦਾ ਬਿਜ਼ਨਸ ਕਰਦੀ ਹੈ।ਮੈਡਮ ਬਾਲੀ ਨੇ ਕਿਹਾ ਕਿ ਹਰ ਇੱਕ ਏਜੰਟ ਨੂੰ ਵੱਧ ਤੋਂ ਵੱਧ ਮਿਹਨਤ ਕਰਨੀ ਚਾਹੀਦੀ ਹੈ।ਇਸ ਸਮਾਗਮ ਵਿੱਚ ਸ੍ਰੀ ਰਮਨ ਸ਼ਰਮਾ ਐਸਡੀਐਮ,ਅਨੀਤਾ ਮੈਡਮ ਸ਼ਿਵਾਨੀ,ਸੁਖਵਿੰਦਰ ਕੁਮਾਰ,ਮੈਡਮ ਰਜਨੀ,ਮਦਨ ਲਾਲ,ਅਭਿਨਵ ਸ਼ਰਮਾ,ਤੇਜਪਾਲ ਸਿੰਘ,ਕਾਕਾ ਰਾਮ,ਨਵਜੋਤ ਸਿੰਘ ਮੈਨੇਜਰ,ਅਜੇ ਪਾਵਾ ਮੈਨੇਜਰ ਤੇ ਉਹਨਾਂ ਦੀ ਟੀਮ ਸੁਖਦੇਵ ਸਿੰਘ,ਕਰਮਜੀਤ ਸਿੰਘ,ਹਰਿੰਦਰ ਸਿੰਘ,ਚਰਨਜੀਤ ਸਿੰਘ,ਮੈਡਮ ਨੈਨਾ,ਕਮਰਜੀਤ ਸਿੰਘ,ਕਰਨਵੀਰ ਸਿੰਘ,ਆਰਐਸ ਬੇਦੀ,ਬਿਕਰਮਜੀਤ ਸਿੰਘ ਅਤੇ ਹੋਰ ਕਾਫੀ ਮਾਰਕੀਟਿੰਗ ਅਡਵਾਈਜ਼ਰਾਂ ਨੇ ਭਾਗ ਲਿਆ ਸ੍ਰੀ ਦੀਪਕ ਵਿਆਸ ਰੀਜਨਲ ਮੈਨੇਜਰ ਵੱਲੋਂ ਸਾਰਿਆਂ ਦਾ ਹੌਸਲਾ ਅਫਜਾਈ ਕੀਤਾ ਗਿਆ।
