ਕਾਂਗਰਸੀ ਆਗੂ ਚਰਨਜੀਤ ਸਿੰਘ ਭੱਟੀ ਨੂੰ ਸਦਮਾ- ਸੜਕ ਹਾਦਸੇ ‘ਚ ਪੁੱਤਰ ਦੀ ਮੌਤ

ਕੁਰਾਲੀ, 20 ਮਈ (ਰਾਜਾ ਸਿੰਘ ਭੰਗੂ)- ਸਥਾਨਕ ਸ਼ਹਿਰ ਦੇ ਕਾਂਗਰਸੀ ਆਗੂ ਅਤੇ ਸਮਾਜ ਸੇਵੀ ਆਗੂ ਚਰਨਜੀਤ ਸਿੰਘ ਭੱਟੀ ਨੂੰ ਅੱਜ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਨੌਜਵਾਨ ਪੁੱਤਰ ਜਸਦੀਪ ਸਿੰਘ ਭੱਟੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਸਬੰਧੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਵ. ਜਸਦੀਪ ਸਿੰਘ ਭੱਟੀ, ਜੋ ਕਿ ਪੜਾਈ ਦੇ ਨਾਲ ਨਾਲ ਡਿਲਿਵਰੀ ਦਾ ਕੰਮ ਵੀ ਕਰਦਾ ਸੀ, ਬੀਤੀ ਸ਼ਾਮ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ ਕਿ ਖਰੜ ਕੁਰਾਲੀ ਸੜਕ ਤੇ ਅਮਾਇਰਾ ਨੇੜੇ ਇੱਕ ਤੇਜ਼ ਰਫ਼ਤਾਰ ਗੱਡੀ ਦੀ ਲਪੇਟ ਵਿੱਚ ਆ ਗਿਆ। ਇਸ ਹਾਦਸੇ ਦੌਰਾਨ ਤੇਜ ਰਫਤਾਰ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਸਵ. ਜਸਦੀਪ ਸਿੰਘ ਭੱਟੀ ਦਾ ਅੰਤਿਮ ਸੰਸਕਾਰ ਅੱਜ ਦੇਰ ਸ਼ਾਮ ਕੁਰਾਲੀ ਦੇ ਨਿਹੋਲਕਾ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਦੌਰਾਨ ਇਲਾਕੇ ਦੇ ਵੱਖ-ਵੱਖ ਰਾਜਨੀਤਕ ਆਗੂਆਂ, ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਭੱਟੀ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ।
ਸਵ. ਜਸਦੀਪ ਸਿੰਘ ਭੱਟੀ ਦੀ ਫਾਈਲ ਤਸਵੀਰ।
