ਪੀਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ਓਪਨ ਖ਼ਿਤਾਬ ਜਿੱਤ ਕੇ ਰਚਿਆ ਇਤਿਹਾਸ

0
PV Sindhu

ਪੀਵੀ ਸਿੰਧੂ ਨੇ ਪਹਿਲੀ ਵਾਰ ਜਾਪਾਨ ...

ਟੋਕਿਓ: ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੇ ਐਤਵਾਰ ਨੂੰ ਟੋਕਿਓ ਵਿੱਚ ਇਤਿਹਾਸ ਰਚਦਿਆਂ ਪਹਿਲੀ ਵਾਰ ਜਾਪਾਨ ਓਪਨ ਸੁਪਰ 750 ਟੂਰਨਾਮੈਂਟ ਦਾ ਖਿਤਾਬ ਆਪਣੇ ਨਾਮ ਕਰ ਲਿਆ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਫਾਈਨਲ ਵਿੱਚ ਦੁਨੀਆ ਦੀ ਤੀਜੇ ਨੰਬਰ ਦੀ ਖਿਡਾਰਨ ਅਤੇ ਮੇਜ਼ਬਾਨ ਜਾਪਾਨ ਦੀ ਅਕਾਨੇ ਯਾਮਾਗੁਚੀ ਨੂੰ ਉਸੇ ਦੇ ਘਰੇਲੂ ਮੈਦਾਨ ‘ਤੇ ਸਿੱਧੇ ਗੇਮਾਂ ਵਿੱਚ 21-17, 21-17 ਨਾਲ ਹਰਾਇਆ।

ਇਸ ਜਿੱਤ ਨਾਲ ਸਿੰਧੂ ਨੇ ਪਿਛਲੇ 19 ਮਹੀਨਿਆਂ ਤੋਂ ਚੱਲ ਰਹੇ ਆਪਣੇ ਖਿਤਾਬੀ ਸੁੱਕੇ ਦਾ ਅੰਤ ਕਰ ਦਿੱਤਾ। ਉਹ ਜਾਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਵੀ ਬਣ ਗਈ ਹੈ। ਫਾਈਨਲ ਮੁਕਾਬਲੇ ਦੇ ਪਹਿਲੇ ਗੇਮ ਵਿੱਚ ਸਿੰਧੂ ਸ਼ੁਰੂਆਤ ਵਿੱਚ ਪਿੱਛੇ ਰਹੀ, ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਮੈਚ ‘ਤੇ ਕਾਬੂ ਪਾ ਲਿਆ ਅਤੇ ਯਾਮਾਗੁਚੀ ਨੂੰ ਕੋਈ ਮੌਕਾ ਨਾ ਦਿੰਦਿਆਂ ਲਗਾਤਾਰ ਦੋਵੇਂ ਗੇਮ ਆਪਣੇ ਨਾਮ ਕੀਤੇ।

ਦਸੰਬਰ 2024 ਵਿੱਚ ਸਈਦ ਮੋਦੀ ਇੰਟਰਨੈਸ਼ਨਲ ਖਿਤਾਬ ਜਿੱਤਣ ਤੋਂ ਬਾਅਦ ਇਹ ਸਿੰਧੂ ਦਾ ਪਹਿਲਾ ਖਿਤਾਬ ਹੈ। ਇਸ ਦੇ ਨਾਲ ਹੀ ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਸੁਪਰ 750 ਸੀਰੀਜ਼ ਖਿਤਾਬ ਵੀ ਹੈ। ਇਹ ਜਿੱਤ ਸਿੰਧੂ ਦੇ ਕਰੀਅਰ ਦੀ ਇੱਕ ਹੋਰ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

Leave a Reply

Your email address will not be published. Required fields are marked *