ਇਸਲਾਮਿਕ ਅੱਤਵਾਦ ’ਤੇ ਮਰਕੋ ਰੂਬਿਓ ਦੀ ਟਿੱਪਣੀ ’ਤੇ ਭਾਰਤ ਦਾ ਸਖ਼ਤ ਇਤਰਾਜ਼

0
marco

ਇਸਲਾਮਿਕ ਅੱਤਵਾਦ ’ਤੇ ਮਰਕੋ ਰੂਬਿਓ...

ਵਾਸ਼ਿੰਗਟਨ, 19 ਜੁਲਾਈ: ਅਮਰੀਕਾ ਦੀ ਮੇਜ਼ਬਾਨੀ ਹੇਠ ਖੱਬੇ-ਪੱਖੀ ਅਤਿਵਾਦ ਅਤੇ ਅੱਤਵਾਦ ਵਿਰੁੱਧ ਕਰਵਾਈ ਗਈ ਉੱਚ ਪੱਧਰੀ ਮੰਤਰੀ ਪੱਧਰ ਦੀ ਬੈਠਕ ਦੌਰਾਨ ਅੱਤਵਾਦ ਦੇ ਖ਼ਤਰੇ ਨੂੰ ਲੈ ਕੇ ਅਮਰੀਕਾ ਅਤੇ ਭਾਰਤ ਦੇ ਵਿਚਾਰਾਂ ਵਿੱਚ ਮਤਭੇਦ ਸਾਹਮਣੇ ਆਏ। ਵਾਸ਼ਿੰਗਟਨ ਵਿੱਚ ਹੋਈ ਇਸ ਬੈਠਕ ਵਿੱਚ ਭਾਰਤ ਸਮੇਤ 67 ਦੇਸ਼ਾਂ ਨੇ ਹਿੱਸਾ ਲਿਆ। ਭਾਰਤ ਦੀ ਨੁਮਾਇੰਦਗੀ ਅਮਰੀਕਾ ਵਿੱਚ ਭਾਰਤੀ ਰਾਜਦੂਤ ਵਿਨੈ ਕਵਾਤਰਾ ਨੇ ਕੀਤੀ।

ਬੈਠਕ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਦੁਨੀਆ ਨੂੰ ਖੱਬੇ-ਪੱਖੀ ਅਤਿਵਾਦ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਅਮਰੀਕਾ ਅਤੇ ਯੂਰਪ ਦੀਆਂ ਅੱਤਵਾਦ ਵਿਰੋਧੀ ਰਣਨੀਤੀਆਂ ਕਾਰਨ ਜੇਹਾਦੀ ਅੱਤਵਾਦ ਦਾ ਖ਼ਤਰਾ ਪਹਿਲਾਂ ਦੇ ਮੁਕਾਬਲੇ ਕਾਫ਼ੀ ਘੱਟ ਹੋ ਗਿਆ ਹੈ।

ਅਮਰੀਕੀ ਵਿਦੇਸ਼ ਮੰਤਰੀ ਦੇ ਇਸ ਮੁਲਾਂਕਣ ‘ਤੇ ਭਾਰਤ ਨੇ ਸਖ਼ਤ ਇਤਰਾਜ਼ ਜਤਾਉਂਦਿਆਂ ਕਿਹਾ ਕਿ ਇਹ ਭਾਰਤ ਦੀ ਜ਼ਮੀਨੀ ਹਕੀਕਤ ਨਾਲ ਮੇਲ ਨਹੀਂ ਖਾਂਦਾ। ਭਾਰਤੀ ਰਾਜਦੂਤ ਵਿਨੈ ਕਵਾਤਰਾ ਨੇ ਕਿਹਾ ਕਿ ਭਾਰਤ ਅੱਤਵਾਦ ਦੇ ਹਰ ਰੂਪ ਵਿਰੁੱਧ ਬਿਨਾਂ ਕਿਸੇ ਭੇਦਭਾਵ ਦੇ ਜ਼ੀਰੋ-ਟੋਲਰੈਂਸ ਦੀ ਨੀਤੀ ‘ਤੇ ਕਾਇਮ ਹੈ। ਉਨ੍ਹਾਂ ਨੇ ਖੱਬੇ-ਪੱਖੀ ਅਤਿਵਾਦ (ਨਕਸਲਵਾਦ) ਨਾਲ ਨਜਿੱਠਣ ਵਿੱਚ ਭਾਰਤ ਦੇ ਲੰਬੇ ਤਜਰਬੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਹੱਦ ਪਾਰ ਅੱਤਵਾਦ ਅਤੇ ਵੱਖਵਾਦੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਵਾਲੇ ਸਮੂਹ ਅੱਜ ਵੀ ਭਾਰਤ ਦੀ ਰਾਸ਼ਟਰੀ ਸੁਰੱਖਿਆ ਲਈ ਸਭ ਤੋਂ ਵੱਡਾ ਖ਼ਤਰਾ ਹਨ।

ਭਾਰਤ ਨੇ ਬੈਠਕ ਵਿੱਚ ਸਪੱਸ਼ਟ ਕੀਤਾ ਕਿ ਇਸਲਾਮੀ ਅੱਤਵਾਦ ਦਾ ਖ਼ਤਰਾ ਅਜੇ ਵੀ ਗੰਭੀਰ ਹੈ ਅਤੇ ਇਸ ਨੂੰ ਘੱਟ ਕਰਕੇ ਨਹੀਂ ਅੰਕਿਆ ਜਾ ਸਕਦਾ। ਭਾਰਤ ਨੇ ਇਸ ਸੰਦਰਭ ਵਿੱਚ 2025 ਦੇ ਪਹਿਲਗਾਮ ਅੱਤਵਾਦੀ ਹਮਲੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਅੱਤਵਾਦ ਵਿਰੁੱਧ ਵਿਸ਼ਵ ਪੱਧਰ ‘ਤੇ ਬਿਨਾਂ ਕਿਸੇ ਦੋਹਰੇ ਮਾਪਦੰਡ ਦੇ ਸਾਂਝੀ ਅਤੇ ਸਖ਼ਤ ਕਾਰਵਾਈ ਦੀ ਲੋੜ ਹੈ।

Leave a Reply

Your email address will not be published. Required fields are marked *