ਸ਼ਹਿਰ ਦੇ ਵਾਰਡ ਨੰਬਰ 11 ਤੋਂ ਨੀਰੂ ਸ਼ਰਮਾ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਗੜ੍ਹਸ਼ੰਕਰ 23 ਮਈ (ਰਾਕੇਸ਼ ਕੁਮਾਰ)- ਸ਼ਹਿਰ ਦੇ ਵਾਰਡ ਨੰਬਰ 11 ਤੋਂ ਅਜ਼ਾਦ ਉਮੀਦਵਾਰ ਸ਼੍ਰੀਮਤੀ ਨੀਰੂ ਸ਼ਰਮਾ ਪਤਨੀ ਅਸ਼ਵਨੀ ਕੁਮਾਰ ਬੰਟਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ਼੍ਰੀਮਤੀ ਨੀਰੂ ਸ਼ਰਮਾ ਵੱਲੋਂ ਅਪਣੇ ਸਹਿਯੋਗੀਆਂ ਨਾਲ ਪੂਰੇ ਜ਼ੋਰਸ਼ੋਰ ਨਾਲ ਵਾਰਡ ਵਿਚ ਡੋਰ-ਟੂ-ਡੋਰ ਚੋਣ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ ਅਤੇ ਵੋਟਰਾਂ ਵੱਲੋਂ ਵੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਨੀਰੂ ਸ਼ਰਮਾ ਨੇ ਵਾਰਡ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ 26 ਦਿਨ ਮੰਗਲਵਾਰ ਨੂੰ ਅਪਣਾ ਇੱਕ-ਇੱਕ ਕੀਮਤੀ ਵੋਟ ਪ੍ਰੈਸ ਦੇ ਚੋਣ ਨਿਸ਼ਾਨ ਤੇ ਮੋਹਰਾਂ ਲਗਾ ਕੇ ਉਨ੍ਹਾਂ ਨੂੰ ਕਾਮਯਾਬ ਬਣਾਉਣ। ਸ਼੍ਰੀਮਤੀ ਨੀਰੂ ਸ਼ਰਮਾ ਨੇ ਮੁਹੱਲਾ ਨਿਵਾਸੀਆਂ ਨੂੰ ਵਿਸ਼ਵਾਸ਼ ਦਵਾਇਆ ਕਿ ਕੌਂਸਲਰ ਬਣ ਕੇ ਲੋਕ ਸੇਵਾ ਕਰਨਾ ਹੀ ਉਨ੍ਹਾਂ ਦਾ ਮੁੱਖ ਮੰਤਵ ਹੋਵੇਗਾ। ਇਸ ਮੌਕੇ
ਸਾਰੇ ਮੁਹੱਲਾ ਨਿਵਾਸੀਆਂ ਨੇ ਖੁੱਲ ਕੇ ਨੀਰੂ ਸ਼ਰਮਾ ਦਾ ਸਮਰਥਨ ਕਰਦਿਆਂ ਭਾਰੀ ਬਹੁਮਤ ਨਾਲ ਨੀਰੂ ਸ਼ਰਮਾ ਨੂੰ ਜਿਤਾਉਣ ਦਾ ਐਲਾਨ ਕੀਤਾ।
