ਜੀ.ਐਨ.ਐਫ.ਪੀ.ਐਸ., ਪਟਿਆਲਾ ਵਿਖੇ ਕਿੰਡਰਗਾਰਟਨ ਕਲਮੀਨੇਸ਼ਨ ਪ੍ਰੋਗਰਾਮ ਆਯੋਜਿਤ

ਪਟਿਆਲਾ, 16 ਮਈ (ਰਾਜਿੰਦਰ ਸਿੰਘ ਥਿੰਦ)ਗੁਰੂ ਨਾਨਕ ਫਾਊਂਡੇਸ਼ਨ ਪਬਲਿਕ ਸਕੂਲ, ਪਟਿਆਲਾ ਵਿਖੇ 15 ਮਈ 2026 ਨੂੰ ਸਕੂਲ ਕੈਂਪਸ ਵਿੱਚ ਨਰਸਰੀ, ਐਲ.ਕੇ.ਜੀ. ਅਤੇ ਯੂ.ਕੇ.ਜੀ. ਦੇ ਵਿਦਿਆਰਥੀਆਂ ਲਈ ਕਿੰਡਰਗਾਰਟਨ ਕਲਮੀਨੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਹ ਮਾਣ ਅਤੇ ਖੁਸ਼ੀ ਭਰਿਆ ਪਲ ਸੀ। ਅਕਾਦਮਿਕ ਸੈਸ਼ਨ 2026–27 ਦੌਰਾਨ ਬੱਚਿਆਂ ਦੀ ਸਿੱਖਣ ਦੀ ਸ਼ਾਨਦਾਰ ਯਾਤਰਾ ਵੇਖਣ ਲਈ ਮਾਪਿਆਂ ਨੂੰ ਸੱਦਾ ਦਿੱਤਾ ਗਿਆ ਸੀ।
ਨਿੱਕੇ-ਨਿੱਕੇ ਵਿਦਿਆਰਥੀਆਂ ਨੇ ਪੂਰੇ ਆਤਮ-ਵਿਸ਼ਵਾਸ ਨਾਲ ਆਪਣੇ ਪਾਠਕ੍ਰਮ ਦੇ ਵੱਖ-ਵੱਖ ਪਹਿਲੂਆਂ ਨੂੰ ਗੁਰਬਾਣੀ, ਯੋਗ, ਬ੍ਰੇਨ ਜਿਮ, ਹੈਂਡਜ਼-ਆਨ ਐਕਟੀਵਿਟੀਜ਼, ਸੰਗੀਤ ਸੈਸ਼ਨ, ਸੈਂਸਰੀ ਐਕਸਪਲੋਰੇਸ਼ਨ, ਨਾਟਕ ਅਤੇ ਮੈਨੀਪੁਲੇਟਿਵਜ਼ ਨਾਲ ਗਣਿਤ* ਰਾਹੀਂ ਪੇਸ਼ ਕੀਤਾ। ਇਸ ਨਾਲ ਮਾਪਿਆਂ ਨੂੰ ਕਿੰਡਰਗਾਰਟਨ ਸੈਕਸ਼ਨ ਵਿੱਚ ਅਪਣਾਈ ਜਾ ਰਹੀ ਅਨੁਭਵ-ਅਧਾਰਤ ਅਤੇ ਗਤੀਵਿਧੀ-ਅਧਾਰਤ ਸਿੱਖਿਆ ਦੀ ਝਲਕ ਮਿਲੀ। ਵਿਦਿਆਰਥੀਆਂ ਨੇ ਆਪਣੇ ਪੋਰਟਫੋਲੀਓ, ਵਰਕਸ਼ੀਟ, ਸਟੋਰੀਬੋਰਡ ਅਤੇ ਹੋਰ ਸਿੱਖਣ ਸਮੱਗਰੀ ਵੀ ਮਾਪਿਆਂ ਨਾਲ ਸਾਂਝੀ ਕੀਤੀ। ਇਹ ਪਾਠਕ੍ਰਮ ਸੁਸ਼੍ਰੀ ਮਹਿਮਾ ਕੌਰ, ਕ੍ਰਿਏਟਿਵ ਡਾਇਰੈਕਟਰ, ਡ੍ਰੀਮਿੰਗ ਚਾਈਲਡ, ਦਿੱਲੀ ਜੋ ਕਿ ਇੱਕ ਪ੍ਰਸਿੱਧ ਅਧਿਆਪਕਾ, ਮਾਰਗਦਰਸ਼ਕ ਅਤੇ ਟ੍ਰੇਨਰ ਹਨ, ਦੀ ਯੋਗ ਅਗਵਾਈ ਹੇਠ ਚਲਾਇਆ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਮਾਨਯੋਗ ਡਾਇਰੈਕਟਰ ਸ. ਪ੍ਰਤਾਪ ਸਿੰਘ ਅਤੇ ਪ੍ਰਿੰਸੀਪਲ ਸੁਸ਼੍ਰੀ ਜਸਜੀਤ ਸੋਹੀ ਹਾਜ਼ਰ ਸਨ।
ਮਾਪਿਆਂ ਨੇ ਸਕੂਲ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਡਾਇਰੈਕਟਰ ਸਾਹਿਬ ਅਤੇ ਪ੍ਰਿੰਸੀਪਲ ਮੈਡਮ ਨਾਲ ਗੱਲਬਾਤ ਕੀਤੀ। ਉਹ ਆਪਣੇ ਬੱਚਿਆਂ ਦਾ ਆਤਮ-ਵਿਸ਼ਵਾਸ, ਉਤਸ਼ਾਹ ਅਤੇ ਸ਼ਾਨਦਾਰ ਤਰੱਕੀ ਵੇਖ ਕੇ ਬੇਹੱਦ ਖੁਸ਼ ਹੋਏ।
