25 ਸਾਲਾਂ ਦੀ ਨਿਸ਼ਕਾਮ ਸੇਵਾ ਦਾ ਮਾਣ ਵਾਰਡ ਨੰ 6 ਵਾਸੀਆਂ ਦਾ ਭਰੋਸਾ ਬਣਿਆ ਅਸ਼ਵਨੀ ਧੀਰ ਪਰਿਵਾਰ

ਧੂਰੀ, ( ਵਿਕਾਸ ਵਰਮਾ ): ਪਿਛਲੇ ਕਰੀਬ 25 ਸਾਲਾਂ ਤੋਂ ਅਸ਼ਵਨੀ ਧੀਰ ਪਰਿਵਾਰ ਵੱਲੋਂ ਵਾਰਡ ਨੰਬਰ 6 ਦੇ ਲੋਕਾਂ ਦੀ ਨਿਸ਼ਕਾਮ ਭਾਵਨਾ ਨਾਲ ਕੀਤੀ ਜਾ ਰਹੀ ਸੇਵਾ ਅੱਜ ਹਰ ਘਰ ਦੀ ਜ਼ੁਬਾਨ ਤੇ ਹੈ। ਲੋਕਾਂ ਦੇ ਦੁੱਖ-ਸੁੱਖ ਵਿੱਚ ਹਮੇਸ਼ਾ ਨਾਲ ਖੜ੍ਹਾ ਰਹਿਣ ਵਾਲੇ ਅਸ਼ਵਨੀ ਧੀਰ ਅਤੇ ਉਹਨਾਂ ਦੇ ਪਰਿਵਾਰ ਨੇ ਸਿਆਸਤ ਤੋਂ ਉੱਪਰ ਉੱਠ ਕੇ ਇਲਾਕੇ ਦੇ ਵਿਕਾਸ ਅਤੇ ਲੋਕ ਸੇਵਾ ਨੂੰ ਆਪਣਾ ਮੁੱਖ ਮਕਸਦ ਬਣਾਇਆ। ਇਸ ਲੰਬੇ ਸਫਰ ਦੌਰਾਨ ਧੀਰ ਪਰਿਵਾਰ ਨੇ ਹਰ ਸਮੇਂ ਵਾਰਡ ਵਾਸੀਆਂ ਦੇ ਭਰੋਸੇ ਅਤੇ ਪਿਆਰ ਨੂੰ ਸਭ ਤੋਂ ਵੱਡੀ ਤਾਕਤ ਮੰਨਿਆ ਹੈ। ਚਾਹੇ ਇਲਾਕੇ ਦੇ ਵਿਕਾਸ ਕਾਰਜ ਹੋਣ, ਲੋਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਵਾਉਣਾ ਹੋਵੇ ਜਾਂ ਹਰ ਵਰਗ ਦੇ ਲੋਕਾਂ ਦੇ ਨਾਲ ਖੜ੍ਹਨਾ ਹੋਵੇ, ਅਸ਼ਵਨੀ ਧੀਰ ਪਰਿਵਾਰ ਹਮੇਸ਼ਾ ਅੱਗੇ ਰਹਿਆ ਹੈ। ਵਾਰਡ ਨੰਬਰ 6 ਦੇ ਨਿਵਾਸੀਆਂ ਵੱਲੋਂ ਵੀ ਲਗਾਤਾਰ ਮਿਲ ਰਹੇ ਸਹਿਯੋਗ ਅਤੇ ਪਿਆਰ ਲਈ ਧੰਨਵਾਦ ਕਰਦੇ ਹੋਏ ਧੀਰ ਪਰਿਵਾਰ ਨੇ ਇੱਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ 25 ਸਾਲਾਂ ਦੀ ਸੇਵਾ, ਇਮਾਨਦਾਰੀ ਅਤੇ ਮਿਹਨਤ ਨੂੰ ਦੇਖਦੇ ਹੋਏ ਆਪਣਾ ਸਾਥ ਅਤੇ ਆਸ਼ੀਰਵਾਦ ਜ਼ਰੂਰ ਦੇਣ। ਅਸ਼ਵਨੀ ਧੀਰ ਨੇ ਕਿਹਾ ਕਿ ਉਹ ਪਹਿਲਾਂ ਵਾਂਗ ਹੀ ਆਉਣ ਵਾਲੇ ਸਮੇਂ ਵਿੱਚ ਵੀ ਵਾਰਡ ਦੇ ਹਰ ਪਰਿਵਾਰ ਦੇ ਨਾਲ ਖੜ੍ਹੇ ਰਹਿਣਗੇ ਅਤੇ ਇਲਾਕੇ ਦੇ ਵਿਕਾਸ ਲਈ ਦਿਨ-ਰਾਤ ਮਿਹਨਤ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਵਾਰਡ ਨੰਬਰ 6 ਦਾ ਹਰ ਘਰ ਉਹਨਾਂ ਦੇ ਆਪਣੇ ਪਰਿਵਾਰ ਵਾਂਗ ਹੈ ਅਤੇ ਲੋਕਾਂ ਦਾ ਪਿਆਰ ਹੀ ਉਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਅਸ਼ਵਨੀ ਧੀਰ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਤਰ੍ਹਾਂ ਪਿਛਲੇ 25 ਸਾਲਾਂ ਤੋਂ ਬਿਨਾਂ ਕਿਸੇ ਭੇਦਭਾਵ ਦੇ ਲੋਕ ਸੇਵਾ ਕੀਤੀ ਜਾ ਰਹੀ ਹੈ, ਉਸੇ ਤਰ੍ਹਾਂ ਅੱਗੇ ਵੀ ਹਰ ਸਮੇਂ ਵਾਰਡ ਵਾਸੀਆਂ ਦੀ ਸੇਵਾ ਲਈ ਉਹਨਾਂ ਦੇ ਦਰਵਾਜ਼ੇ ਖੁੱਲ੍ਹੇ ਰਹਿਣਗੇ।
