ਪ੍ਰਾਚੀਨ ਸ਼ਿਵ ਮੰਦਿਰ ਕ੍ਰਾਂਤੀ ਚੌਂਕ ਵਿਖੇ ਮੂਰਤੀ ਸਥਾਪਨਾ ਅੱਜ

0

ਧੂਰੀ, ( ਤਰਸੇਮ ਵਰਮਾ ) : ਪ੍ਰਾਚੀਨ ਸ਼ਿਵ ਮੰਦਰ ਕ੍ਰਾਂਤੀ ਚੌਂਕ ਵਿਖੇ ਮੂਰਤੀ ਸਥਾਪਨਾ ਸਬੰਧੀ ਵਿਸ਼ਾਲ ਧਾਰਮਿਕ ਸਮਾਗਮ ਮੰਦਰ ਪ੍ਰਧਾਨ ਐਡਵੋਕੇਟ ਰਾਜ ਕੁਮਾਰ ਸਿੰਗਲਾ ਅਤੇ ਚੇਅਰਮੈਨ ਡਾ. ਰਾਕੇਸ਼ ਸਿੰਗਲਾ ਦੀ ਅਗਵਾਈ ਹੇਠ ਮੰਦਰ ਕਮੇਟੀ ਮੈਂਬਰਾਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ 2 ਮਈ ਤੋਂ ਚੱਲ ਰਹੇ ਮੂਰਤੀ ਪੂਜਨ ਸਮਾਗਮਾਂ ਤਹਿਤ 7 ਮਈ ਨੂੰ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜੋ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਹੁੰਦੀ ਹੋਈ ਮੁੜ ਪ੍ਰਾਚੀਨ ਸ਼ਿਵ ਮੰਦਰ ਕ੍ਰਾਂਤੀ ਚੌਂਕ ਵਿਖੇ ਪਹੁੰਚੀ। ਸ਼ੋਭਾ ਯਾਤਰਾ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਸੰਗਠਨਾਂ ਅਤੇ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਦੌਰਾਨ ਔਰਤਾਂ ਅਤੇ ਮਰਦਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸਮਾਗਮ ਵਿੱਚ ਸੁਖਬੀਰ ਸਿੰਘ ਓਐਸਡੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਹਰਿੰਦਰ ਸਿੰਘ ਮੈਂਬਰ ਜ਼ਿਲ੍ਹਾ ਪਰਿਸ਼ਦ, ਸਤਿੰਦਰ ਸਿੰਘ ਚੱਠਾ ਪ੍ਰਧਾਨ ਆਲ ਇੰਡੀਆ ਐਫਸੀਆਈ ਯੂਨੀਅਨ ਅਤੇ ਆਪ ਆਗੂ, ਰਾਜਵੰਤ ਸਿੰਘ ਘੁੱਲੀ ਚੇਅਰਮੈਨ ਮਾਰਕੀਟ ਕਮੇਟੀ, ਪੁਸ਼ਪਿੰਦਰ ਸੋਮਾ ਪਾਰਸ਼ਦ ਅਤੇ ਚੇਅਰਮੈਨ ਟਰੈਂਡ ਵਿੰਗ, ਸੁਰੇਸ਼ ਕੁਮਾਰ ਮੈਂਬਰ ਪਲੈਨਿੰਗ ਬੋਰਡ, ਅਸ਼ਵਨੀ ਧੀਰ ਸਾਬਕਾ ਵਾਈਸ ਪ੍ਰਧਾਨ, ਹਰਦੀਪ ਸਿੰਘ ਦੌਲਤਪੁਰ ਕਾਂਗਰਸੀ ਆਗੂ, ਜਨਕ ਰਾਜ ਮੀਮਸਾ ਸਮਾਜ ਸੇਵਕ, ਆਸ਼ੂਤੋਸ਼ ਪ੍ਰਧਾਨ ਬਾਲਾ ਜੀ ਮੰਦਰ, ਰਿੰਕੂ ਜਿੰਦਲ, ਰਣਜੀਤ ਸਿੰਘ ਕਾਤਰੋਂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਅਤੇ ਸੰਜੀਵ ਕੁਮਾਰ ਪਿੰਟਾ ਸ਼ਹਿਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਮੇਤ ਕਈ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ।

ਮੰਦਰ ਕਮੇਟੀ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ 8 ਮਈ ਦਿਨ ਸ਼ੁੱਕਰਵਾਰ ਨੂੰ ਪੂਰੀ ਵਿਧੀ ਵਿਧਾਨ ਨਾਲ ਸ਼੍ਰੀ ਰਾਮ ਲਲਾ ਜੀ ਦੇ ਦੂਸਰੇ ਸਵਰੂਪ ਅਤੇ ਸ਼੍ਰੀ ਹਨੂੰਮਾਨ ਜੀ ਦੀ ਸਿੰਦੂਰੀ ਮੂਰਤੀ ਦੀ ਸਥਾਪਨਾ ਕੀਤੀ ਜਾਵੇਗੀ। ਇਸ ਮੌਕੇ ਮਹਾਂ ਯੱਗ ਅਤੇ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ। ਮੰਦਰ ਪ੍ਰਬੰਧਕ ਕਮੇਟੀ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਭਗਵਾਨ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਹੈ।

ਇਸ ਮੌਕੇ ਮੰਦਰ ਕਮੇਟੀ ਮੈਂਬਰ ਰੌਸ਼ਨ ਲਾਲ, ਸਤੀਸ਼ ਕੁਮਾਰ ਗਰਗ, ਦਿਨੇਸ਼ ਕੁਮਾਰ ਸਿੰਗਲਾ, ਡਾ. ਦੇਵ ਰਾਜ ਗਰਗ, ਹੁਕਮ ਚੰਦ, ਮਹਿੰਦਰਪਾਲ ਮਿੰਦਾ, ਅਵਿਨਾਸ਼ ਕੁਮਾਰ, ਤਰਸੇਮ ਮਿੱਤਲ, ਮਨਜੀਤ ਸਿੰਘ ਬਖ਼ਸ਼ੀ, ਮੁਕੇਸ਼ ਕੁਮਾਰ ਸਿੰਗਲਾ ਅਤੇ ਰਾਜਨ ਗਰਗ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *