ਵੇਰਕਾ ਕਰਮਚਾਰੀਆ ਵੱਲੋ ਮੋਹਾਲੀ ਧਰਨੇ ਨੂੰ ਤਰਨਤਾਰਨ ਤੇ ਅੰਮ੍ਰਿਤਸਰ ਵੱਲੋ ਭਰਪੂਰ ਸਮਰਥਨ : ਸੰਧੂ

ਅੰਮ੍ਰਿਤਸਰ /ਤਰਨ ਤਾਰਨ 23 ਮਈ ਮਨਜੀਤ ਸਿੰਘ ਸ਼ੇਰਗਿੱਲ
ਬੀਤੇ ਦਿਨਾਂ ਤੋ ਵੇਰਕਾ ਡੇਅਰੀ ਦੇ ਕੱਚੇ ਮੁਲਾਜਮਾਂ ਵੱਲੋ ਆਪਣੀਆ ਹੱਕੀ ਮੰਗਾਂ ਨੂੰ ਲੈ ਕੇ ਮੋਹਾਲੀ ਵਿਖੇ ਚੱਲ ਰਹੇ ਸੰ਼ਘਰਸ਼ ਨੂੰ ਹਦਾਇਤਾ ਦਿੰਦੇ ਹੋਏ ਵੇਰਕਾ ਡੇਅਰੀ ਮਾਝਾ ਸਕੱਤਰ ਯੂਨੀਅਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਵੇਰਕਾ ਪਲਾਟਾਂ ਵਿਚ ਬੀਤੇ ਲੰਮੇ ਸਮੇ ਤੋ ਕੰਮ ਕਰਦੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਸਬੰਧ ਵਿਚ ਬੀਤੇ ਕਈ ਦਿਨਾਂ ਤੋ ਮੋਹਾਲੀ ਵਿਖੇ ਮੋਰਚਾ ਲਗਾਇਆ ਹੋਇਆ ਹੈ। ਭੁਪਿੰਦਰ ਸਿੰਘ ਸੰਧੂ ਨੇ ਕੱਚੇ ਮੁਲਾਜਮਾਂ ਦੀ ਡਟਵੀ ਹਮਾਇਤ ਕਰਦਿਆ ਆਖਿਆ ਕਿ ਜੇਕਰ ਸਰਕਾਰ ਉਹਨਾ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਪੱਕਿਆ ਨਹੀ ਕਰਦੀ ਕਿਉ਼ਕਿ ਇਹ ਮੁਲਾਜਮ ਲੰਮੇ ਸਮੇ ਤੋ ਬਹੁਤ ਘੱਟ ਤਨਖਾਹ ਤੇ ਕੰਮ ਕਰ ਰਹੇ ਹਨ।ਇਹਨਾ ਨੇ ਲੰਮੇ ਸਮੇ ਤੋ ਕਿਸਾਨਾਂ ਦਾ ਸਾਥ ਦਿੱਤਾ ਹੈ।ਕਿਸਾਨਾਂ ਨੇ ਵੇਰਕਾ ਦਾ ਦਾਇਰਾ ਬਚਾ ਕੇ ਰੱਖਿਆ ਹੈ।ਜੇਕਰ ਸਰਕਾਰ ਇਹਨਾਂ ਨੂੰ ਪੱਕੇ ਨਹੀ ਕਰਦੀ ਤਾ ਕਿਸਾਨਾਂ ਦਾ ਇਹ ਦਾਇਰਾ ਵੇਰਕਾ ਨੂੰ ਸਰਕਾਰ ਨਿੱਜੀ ਹੱਥਾਂ ਵਿਚ ਦੇ ਦੇਵੇਗੀ।ਅੰਬਾਨੀ,ਅੰਡਾਨੀ ਵਰਗੇ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿਚ ਦੇ ਦੇਵੇਗੀ।ਕਿਉ਼ਕਿ ਪਲਾਟਾਂ ਵਿਚ ਹੁਣ ਪੱਕੇ ਮੁਲਾਜਮਾ ਦੀ ਗਿਣਤੀ ਬਹੁਤ ਜਿਆਦਾ ਘੱਟ ਹੈ।ਉਹ ਵੀ ਬਹੁਤ ਜਲਦੀ ਰਿਟਾਇਰਮੈਟ ਹੋਣ ਵਾਲੇ ਹਨ।ਜਦੋ ਕੋਈ ਵੀ ਵੇਰਕਾ ਵਿਚ ਪੱਕਾ ਮੁਲਾਜਮ ਨਾ ਰਿਹਾ ਤਾ ਵੇਰਕਾ ਵੀ ਨਹੀ ਰਹਿਣਾ ਬਹੁਤ ਚਿੰੰਤਾਂ ਦਾ ਵਿਸ਼ਾ ਹੈ। ਅਸੀਂ ਕਿਸਾਨ ਭਰਾਂਵਾ ਨੂੰ ਦੁੱਧ ਉਤਪਾਦਿਕਾ ਨੂੰ ਸਕੱਤਰ ਭਰਾਂਵਾ ਨੂੰ ਕਮੇਟੀਆ ਨੂੰ ਬੋਰਡ ਆਫ ਡਾਇਰਕੈਟਰਾਂ ਨੂੰ ਅਪੀਲ ਕਰਦੇ ਹਾਂ ਕਿ ਸਾਰੇ ਕੱਚੇ ਮੁਲਾਜਮਾਂ ਦਾ ਸਾਥ ਦੇ ਇਹਨਾ ਨੂੰ ਪੱਕੇ ਕਰਵਾਈਏ ਅਤੇ ਕਿਸਾਨਾਂ ਦੇ ਅਦਾਰੇ ਨੂੰ ਬਣਾਉਣ ਦਾ ਹੰਬਲਾ ਮਾਰੀਏ। ਇਥੇ ਅਸੀਂ ਸਾਥੀਆ ਨੂੰ ਅਪੀਲ ਕਰਦੇ ਹਾਂ ਕਿ ਕੱਚੇ ਮੁਲਾਜਮਾਂ ਦਾ ਸਾਥ ਉਥੇ ਹੀ ਸਰਕਾਰ ਨੂੰ ਚਿਤਾਵਨੀ ਦਿੰਦੇ ਹਾਂ ਇਹ ਨਾ ਸਮਝਣ ਕਿ ਇਹ ਕੱਚੇ ਮੁਲਾਜਮ ਹਨ ਅਸੀਂ ਸਾਰੇ ਇਹਨਾ ਨਾਲ ਡੱਟ ਕੇ ਖੜਾਗੇ। ਕੱਚੇ ਮੁਲਾਜਮਾਂ ਨੂੰ ਪੱਕੇ ਕਰਕੇ ਪਲਾਟਾਂ ਵਿਚ ਭੇਜਿਆ ਜਾਵੇ ਨਹੀ ਤਾ ਸਰਕਾਰ ਨੂੰ ਵਖਤ ਪਾ ਦਿਆਗੇ।
