ਸੈਕਰਡ ਸੋਲਜ਼ ਕੌਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਸਰਟੀਫਿਕੇਟ ਵੰਡੇ ਗਏ

0

ਅੰਮ੍ਰਿਤਸਰ /ਭਿੱਖੀਵਿੰਡ 23 ਮਈ (ਮਨਜੀਤ ਸਿੰਘ ਸ਼ੇਰਗਿੱਲ )

ਪਿਛਲੇ ਸਾਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਿੱਚ ਸੈਕਰਡ ਸੋਲਜ ਕੌਨਵੈਂਟ ਸਕੂਲ ਕਾਲੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਇਸੇ ਦੇ ਚਲਦਿਆਂ ਸਕੂਲ ਦੀ ਗਰੁੱਪ 14 ਦੀਆਂ ਵਿਦਿਆਰਥਨਾਂ ਜਿਨਾਂ ਨੇ ਫੁਟਬਾਲ ਦੀ ਟੀਮ ਵਿੱਚ ਜਿਲਾ ਪੱਧਰੀ ਮੁਕਾਬਲੇ ਵਿੱਚ ਪਹਿਲਾਂ ਸਥਾਨ ਹਾਸਿਲ ਕੀਤਾ ਸੀ। ਉਹਨਾਂ ਨੂੰ ਅੱਜ ਸਕੂਲ ਵਿੱਚ ਜ਼ਿਲਾ ਪੱਧਰੀ ਸਰਟੀਫਿਕੇਟ ਵੰਡੇ ਗਏ। ਇਹਨਾਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਮੰਨਤ ਪ੍ਰੀਤ ਕੌਰ ,ਪ੍ਰਤੀਬਾ ,ਕੋਮਲਦੀਪ ਕੌਰ ,ਰਵਨੀਤ ਕੌਰ ,ਖੁਸ਼ਪ੍ਰੀਤ ਕੌਰ ,ਹਰਸੀਰਤ ਕੌਰ ,ਸਮਾਈਲਦੀਪ ਕੋਰ,ਨਵਦੀਪ ਕੌਰ ਨਵਦੀਪ ਕੌਰ ,ਸਮਰੀਨ ਕੌਰ ,ਮਨਸੀਰਤ ਕੌਰ ਪੂਰਵੀ ਸ਼ਰਮਾ ,ਮੁਸਕਾਨ ਕੌਰ ਅਤੇ ਜਪਨੀਤ ਕੌਰ ਲੜਕੀਆਂ ਨੇ ਫੁੱਟਬਾਲ ਦੀ ਟੀਮ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸੀ। ਇਸ ਦੇ ਨਾਲ ਹੀ ਸਕੂਲ ਦੇ ਵਿਦਿਆਰਥੀ ਵਿਕਰਮ ਸਿੰਘ ਨੇ ਲੰਮੀ ਛਾਲ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਸੀ। ਇਸੇ ਤਰ੍ਹਾਂ ਚੇਤਨ ਪ੍ਰੀਤ ਸਿੰਘ ਅਤੇ ਹਰਮਨ ਪ੍ਰੀਤ ਸਿੰਘ ਨੇ ਕਰਾਟੇ ਦੀ ਮੁਕਾਬਲੇ ਵਿੱਚ ਪਹਿਲਾ ਅਤੇ ਦੂਸਰਾ ਸਥਾਨ ਹਾਸਿਲ ਕੀਤਾ ਸੀ ਜਿਨਾਂ ਦੇ ਸਰਟੀਫਿਕੇਟ ਅੱਜ ਉਹਨਾਂ ਨੂੰ ਸਕੂਲ ਵਿੱਚ ਵੰਡੇ ਗਏ। ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਰਦਾਰ ਕੰਧਾਲ ਸਿੰਘ ਜੀ ਬਾਠ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਆਉਣ ਵਾਲੇ ਭਵਿੱਖ ਵਿੱਚ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ ਉਹਨਾਂ ਨੇ ਦੱਸਿਆ ਕਿ ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਣੀਆਂ ਹਨ ਅਤੇ ਇੱਕ ਤੰਦਰੁਸਤ ਸਰੀਰ ਹੀ ਇੱਕ ਤੰਦਰੁਸਤ ਮਨ ਨੂੰ ਜਨਮ ਦਿੰਦਾ ਹੈ ਹੈ। ਉਹਨਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਆਪਣੇ ਮਾਤਾ ਪਿਤਾ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਆ ਅਤੇ ਆਉਣ ਵਾਲੀਆਂ ਖੇਡਾਂ ਵਿੱਚ ਹੋਰ ਵੀ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ‌ ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਸਰਕਾਰ ਕੰਧਾਲ ਸਿੰਘ ਜੀ ਬਾਠ ਐਮ.ਡੀ ਮੈਡਮ ਲਖਬੀਰ ਕੌਰ ਜੀ ਅਤੇ ਸਕੂਲ ਦੇ ਸਮੂਹ ਵਿਦਿਆਰਥੀ ਅਤੇ ਸਟਾਫ ਵਿਸ਼ੇਸ਼ ਤੌਰ ਤੇ ਹਾਜ਼ਰ ਰਿਹਾ।

Leave a Reply

Your email address will not be published. Required fields are marked *