ਕਿਸਾਨਾਂ ਦੇ ਭਖਦੇ ਮਸਲਿਆਂ ਸਬੰਧੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ ਪੱਤਰ

0

ਪਟਿਆਲਾ 11 ਮਈ  ਰਾਜਿੰਦਰ ਸਿੰਘ ਥਿੰਦ)ਖੇਤੀਬਾੜੀ ਨਾਲ ਸਬੰਧਤ ਕਿਸਾਨਾਂ ਦੇ ਭੱਖਦੇ ਮਸਲਿਆਂ ਬਾਰੇ ਇੰਡੀਅਨ ਫਾਰਮਰਜ਼ ਐਸੋਸੀਏਸ਼ਲ ਦੇ ਕੌਮੀ ਪ੍ਰਧਾਨ ਸ੍ਰ. ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦੇ ਇੱਕ ਪੰਜ ਮੈਂਬਰੀ ਵਫਦ ਨੇ ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਆਈ.ਏ.ਐਸ. ਦੇ ਦਫਤਰ ਵਿੱਚ ਉਨ੍ਹਾਂ ਨਾਲ ਕਿਸਾਨ ਵਫਦ ਨੇ ਇੱਕ ਮੀਟਿੰਗ ਕਰਕੇ ਮੈਮੋਰੰਡਮ ਦਿੱਤਾ। ਜਿਸ ਵਿੱਚ ਕਿਸਾਨ ਜਥੇਬੰਦੀ ਦੇ ਵਫਦ ਨੇ ਇੱਕ ਮੀਟਿੰਗ ਕਰਕੇ ਮੈਮੋਰੰਡਮ ਦਿੱਤਾ। ਜਿਸ ਵਿੱਚ ਕਿਸਾਨ ਜਥੇਬੰਦੀ ਨੇ ਡੀ.ਸੀ. ਸਾਹਿਬ ਦੇ ਧਿਆਨ ਵਿੱਚ ਲਿਆਦਾ ਜਦੋਂ ਹੁਣ ਕਿਸਾਨ ਆਪਣੀਆਂ ਫਸਲਾਂ ਲਈ ਯੂਰੀਅਹਾ ਖਾਦ ਜਾਂ ਹੋਰ ਖਾਦਾਂ ਡੀਲਰਾਂ ਤੋਂ ਖਰੀਦਣ ਜਾਂਦੇ ਹਨ ਤਾਂ ਖਾਦ ਡੀਲਰਾਂ ਵਲੋਂ ਜਬਰਨ ਕਿਸਾਨਾਂ ਨੂੰ ਨੈਟੋ ਯੂਰੀਆ ਖਾਦ ਦੇ ਨਾਲ ਕੁੱਝ ਹੋਰ ਕੀਟ ਨਾਸ਼ਕ ਦਵਾਈਾਂ ਲੈਣ ਲਈ ਮਜਬੂਰ ਕੀਤਾ ਜਾਂਦਾ ਹੈ। ਜਦੋਂ ਕਿ ਭਾਰਤ ਦੇ ਕੇਂਦਰੀ ਮੰਤਰੀ ਤੇ ਪੰਜਾਬ ਸਰਕਾਰ ਵੱਲੋਂ ਮੀਡੀਆ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਕਿਸਾਨ ਨੂੰ ਜਿੰਨੀ ਖੇਤੀ ਲਈ ਖਾਦ ਜਾਂ ਹੋਰ ਵਸਤੂ ਜਰੂਰਤ ਹੈ ਉਨੀ ਹੀ ਖਰੀਦ ਸਕਦਾ ਹੈ। ਜੇਕਰ ਖਾਦ ਡੀਲਰ, ਸੇਵਾ ਸੁਸਾਇਟੀਆਂ, ਕਿਸਾਨ ਨੂੰ ਹੋਰ ਸਮਾਨ ਖਰੀਦਣ ਲਈ ਮਜਬੂਰ ਕਰਦੇ ਹਨ ਗੈਰ ਕਾਨੂੰਨੀ ਹੈ। ਕਿਸਾਨ ਵਫਦ ਨੇ ਇਸ ਤੋਂ ਇਲਾਵਾ ਆਪਣੇ ਮੰਗ ਪੱਤਰ ਵਿੱਚ ਇਹ ਵੀ ਲਿਖਿਆ ਕਿ ਖੇਤੀ ਲਈ ਸ਼ੁੱਧ ਖਾਦਾ ਤੇ ਕੀਟ ਨਾਸ਼ਕ ਦਵਾਈਆਂ ਯਕੀਨੀ ਬਣਾਉਣ ਲਈ ਸੈਂਪਲ ਭਰਨਦੀ ਮੁਹਿੰਮ ਸ਼ੁਰੂ ਕੀਤੀ ਜਾਵੇ। ਕਿਸਾਨ ਵਫਦ ਨੇ ਆਪਣੇ ਮੰਗ ਪੱਤਰ ਵਿੱਚ ਡੀ.ਸੀ. ਸਾਹਿਬ ਨੂੰ ਇਹ ਲਿਖ ਕੇ ਦਿੱਤਾ ਹੈ ਕਿ ਜ਼ੋ ਭਾਰਤ ਸਰਕਾਰ ਵਲੋਂ ਕਿਸਾਨਾਂ ਲਈ ਯੂਰੀਆ ਸਬਸਿਟੀ ਤੇ ਦਿੱਤਾ ਜਾ ਰਿਹਾ ਹੈ ਉਸ ਨੂੰ ਕੁੱਝ ਫੀਡ ਬਣਾਉਣ ਵਾਲੀਆਂ ਫੈਕਟਰੀਆਂ ਗੈਰ ਕਾਨੰਨੀ ਸਬਸਿਟੀ ਵਾਲੇ ਖਾਦ ਯੂਰੀਆ ਨੂੰ ਪਸ਼ੂਆਂ ਵਾਲੇ ਫੀਡ ਵਿੱਚ ਮਿਲਾਇਆ ਜਾ ਰਿਹਾ ਹੈ ਅਤੇ ਇੱਕ ਜਿਲਾ ਪਟਿਆਲਾ ਵਿੱਚ ਫੀਡ ਤਿਆਰ ਕਰਨ ਵਾਲੀ ਫੈਕਟਰੀ ਦੇ ਖਿਲਾਫ ਕਿਸਾਨਾਂ ਨਾਲ ਧੋਖਾ ਧੜੀ ਕਰਨ ਬਾਰੇ ਥਾਣਾ ਬਖਸ਼ੀ ਵਾਲੇ ਵਿੱਚ ਪਰਚਾ ਵੀ ਹੋ ਚੁੱਕਾ ਹੈ। ਜਿਸ ਦੀ ਕਾਪੀ ਕਿਸਾਨਾਂ ਦੇ ਵਫਦ ਨੇ ਆਪਣੇ ਮੰਗ ਪੱਤਰ ਨਾਲ ਨੱਥੀ ਕਰਕੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਪਟਿਆਲਾ ਨਾਲ ਹੋਈ ਮੀਟਿੰਗ ਤੇ ਬਾਅਦ ਆਪਣੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਸ੍ਰ. ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਜ਼ੋ ਅਸੀਂ ਕਿਸਾਨਾਂ ਦੀਆਂ ਭਖਦਿਆ ਮੰਗਾਂ ਬਾਰੇ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਸੌਂਪਿਆ ਹੈ ਉਸ ਨਾਲ ਸਹਿਮਤ ਹੁੰਦਿਆ ਡੀ.ਸੀ. ਸਾਹਿਬ ਨੇ ਕਿਸਾਨ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸਾਨਾਂ ਨਾਲ ਧਰੋਅ ਕਮਾਉਣ ਵਾਲੀਆਂ ਕਾਲੀਆਂ ਭੇਡਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਬੰਧ ਵਿੱਚ ਮੈਂ ਉੱਚ ਸੀਨੀਅਰ ਅਫਸਰਾਂ ਦੀ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ। ਸ੍ਰ. ਬਹਿਰੂ ਨੇ ਦੇਸ ਦੀ ਸੰਵਿਧਾਨ ਦੀ ਗੱਲ ਕਰਦਿਆਂ ਇਹ ਵੀ ਦੱਸਿਆ ਕਿ ਪੂਰੇ ਭਾਰਤ ਭਰ ਦੇ ਜਿਲਿਆ ਦੇ ਡਿਪਟੀ ਕਮਿਸ਼ਨਾਂ ਨੂੰ ਜ਼ੋ ਸੰਵਿਧਾਨ ਜਿੰਮੇਵਾਰੀਆਂ ਪ੍ਰਾਪਤ ਹੋਈਆਂ ਹਲ ਉਨ੍ਹਾਂ ਮੁਤਾਬਿਕ ਸੰਤਰੀਆਂ, ਮੰਤਰੀਆਂ ਤੋਂ ਵੀ ਡਿਪਟੀ ਕਮਿਸ਼ਨਰ ਕੋਲ ਅਧਿਕਾਰ ਜਿਆਦਾ ਹੈ ਅਤੇ ਜਿਲੇ ਦੇ ਵੱਖ—ਵੱਖ ਵਿਭਾਗਾਂ ਵਿੱਚ ਗੜਬੜ ਹੁੰਦੀ ਹੈ ਤਾਂ ਡਿਪਟੀ ਕਮਿਸ਼ਨਰ ਨੂੰ ਸਵਿਧਾਨ ਅਧਿਕਾਰ ਹਨ ਕਿ ਉਹ ਸਬੰਧਤ ਅਧਿਕਾਰੀ ਦੀ ਜਵਾਬ ਤਲਬੀ ਕਰ ਸਕਦਾ ਹੈ। ਇਸ ਵਿੱਚ ਸਤਨਾਮ ਸਿੰਘ ਬਹਿਰੂ ਤੋਂ ਇਲਾਵਾ ਗੁਰਮੇਲ ਸਿੰਘ ਬੋਸਰ, ਸੋਹਨ ਸਿੰਘ ਮੁਹੰਮਦੀਪੁਰ, ਬਲਦੇਵ ਸਿੰਘ ਪਬਰੀ, ਅਮਰੀਕ ਸਿੰਘ ਪਬਰੀ, ਆਦਿ ਸ਼ਾਮਲ ਸਨ

Leave a Reply

Your email address will not be published. Required fields are marked *

You may have missed