ਡੇਅਰੀ ਯੂਨੀਅਨ ਵੱਲੋਂ ਏ ਡੀ ਸੀ ਨਾਲ ਕੀਤੀ ਮੁਲਾਕ਼ਾਤ ਪਟਿਆਲਾ 4 ਜੂਨ (ਰਾਜਿੰਦਰ ਸਿੰਘ ਥਿੰਦ

ਡੇਅਰੀ ਯੂਨੀਅਨ ਪਟਿਆਲਾ ਦੀ ਹੰਗਾਮੀ ਮੀਟਿੰਗ ਹੋਈ। ਜਿਸ ਵਿੱਚ ਤੂੜੀ ਦੇ ਵੱਧ ਰਹੇ ਰੇਟਾਂ ਬਾਰੇ ਏ.ਡੀ.ਸੀ. ਸਾਹਿਬ ਪਟਿਆਲਾ ਨੂੰ ਤੂੜੀ ਦੇ ਵੱਧ ਰਹੇ ਰੇਟਾਂ ਬਾਰੇ ਦੱਸਿਆ ਗਿਆ ਤੇ ਉਨ੍ਹਾਂ ਨੂੰ ਤੂੜੀ ਦੀ ਫੈਕਟਰੀਆਂ ਦੇ ਵਿੱਚ ਇਧਨ ਵਜੋਂ ਵਰਤਣ ਤੇ ਰੋਕ ਲਗਾਉਣ ਸਬੰਧੀ ਬੇਨਤੀ ਕੀਤੀ ਗਈ ਤਾਂ ਜ਼ੋ ਡੇਅਰੀ ਫਾਰਮਰਾਂ ਨੂੰ ਤੂੜੀ ਦੇ ਰੇਟਾਂ ਵਿੱਚ ਰਹਿਤ ਮਿਲ ਸਕੇ। ਅਸੀਂ ਪਟਿਆਲਾ ਡੇਅਰੀ ਯੂਨੀਅਨ ਵਲੋਂ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਬੇਨਤੀ ਕਰਦੇ ਹਾਂ ਜੇਕਰ ਸਾਡੀ ਇਨ੍ਹਾਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਡੇਅਰੀ ਦਾ ਧੰਦਾ ਬੰਦ ਹੋ ਜਾਵੇਗਾ। ਇਸ ਮੌਕੇ ਮੰਗ ਪੱਤਰ ਵਿੱਚ ਤੂੜੀ ਦੇ ਰੇਟ 400 ਤੋਂ 500 ਤੱਕ ਕੀਤਾ ਜਾਵੇ, ਜਿਹਨਾ ਬਜਾਰਾ ਦੇ ਵਿੱਚ ਡੁਪਲੀਕੇਟ ਦੁੱਧ, ਦਹੀ, ਪਨੀਰ ਆਦਿ ਵਿੱਕ ਰਿਹਾ ਹੈ, ਉਸ ਤੇ ਪੂਰਨ ਪਾਬੰਦੀ ਲਗਾਈ ਜਾਵੇ। ਇਸ ਮੌਕੇ ਕ੍ਰਿਪਾਲ ਸਿੰਘ ਪ੍ਰਧਾਨ, ਪਾਲਾ ਰਾਮ, ਦਵਿੰਦਰ ਸਿੰਘ, ਲਖਵੀਰ ਸਿੰਘ, ਅਵਤਾਰ ਸਿੰਘ, ਤਰਨਜੀਤ ਸਿੰਘ, ਜਗੀਰ ਸਿੰਘ, ਧਨਵਿੰਦਰ ਸਿੰਘ ਢੀਂਡਸਾ, ਆਦਿ ਹਾਜਰ ਸਨ।
