ਆਕਸਫੋਰਡ ਸਕੂਲ ਵਿਖੇ 10 ਰੋਜ਼ਾ ਸਲਾਨਾ ਟਰੇਨਿੰਗ ਕੈਂਪ ਹੋਇਆ ਆਰੰਭ

ਭਗਤਾ ਭਾਈਕਾ 4 ਜੂਨ (ਰਜਿੰਦਰਪਾਲ ਸ਼ਰਮਾ ) ਆਕਸਫੋਰਡ ਸਕੂਲ ਆਫ ਐਜੂਕੇਸ਼ਨ ਇਲਾਕੇ ਦੀ ਇੱਕ ਅਜਿਹੀ ਸੰਸਥਾ ਹੈ ਜੋ ਵਿਦਿਅਕ ਪੱਖ ਦੇ ਨਾਲ ਨਾਲ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਹੋਰ ਗਤੀਵਿਧੀਆਂ ਨੂੰ ਪ੍ਰਮੁੱਖ ਰੱਖਦੇ ਹੋਏ ਸਮੇਂ ਸਮੇਂ ਉੱਤੇ ਅਜਿਹੇ ਉਪਰਾਲੇ ਕਰਦੀ ਹੈ ਜੋ ਵਿਦਿਆਰਥੀਆਂ ਦੇ ਵਰਤਮਾਨ ਅਤੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ ।ਇਹ ਅਜਿਹੀ ਸੰਸਥਾ ਹੈ ਜਿਸ ਦੇ ਵਿਦਿਆਰਥੀ ਐਨ ਸੀ ਸੀ ਕੈਡਿਟ ਬਣ ਚੁੱਕੇ ਹਨ। ਬੀਤੇ ਦਿਨੀ ਇਸ ਸੰਸਥਾ ਵਿੱਚ ਐਨਸੀਸੀ ਦੇ ਨੇਵੀ ਵਿੰਗ ਦੇ ਸਲਾਨਾ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ ਕੀਤੀ ਗਈ।2 ਜੂਨ ਤੋਂ 11 ਜੂਨ ਤੱਕ ਲੱਗਣ ਵਾਲੇ ਇਸ ਟ੍ਰੇਨਿੰਗ ਕੈਂਪ ਦੇ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫਸਰ) 3 ਪੰਜਾਬ ਨੇਵਲ ਯੂਨਿਟ ਦਾ ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ , ਏ .ਐਨ. ਓ ਤਜਿੰਦਰ ਸਿੰਘ, ਸੀ. ਟੀ .ਓ . ਜਗਜੀਤ ਸਿੰਘ, ਅਵਤਾਰ ਸਿੰਘ , ਮੈਡਮ ਹਰਵੀਰ ਕੌਰ , ਡੀ.ਪੀ .ਈ .ਪ੍ਰਦਮਨ ਸਿੰਘ, ਸੁਖਵਿੰਦਰ ਸਿੰਘ ,ਗੁਰਜਿੰਦਰ ਸਿੰਘ, ਮੈਡਮ ਮਨਪ੍ਰੀਤ ਕੌਰ ਅਤੇ ਮੈਡਮ ਪੂਨਮ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਕੈਂਪ ਵਿੱਚ 23 ਸਕੂਲਾਂ ਦੇ ਕੁੱਲ 564 ਕੈਡਿਟ ਭਾਗ ਲੈ ਰਹੇ ਹਨ ਜਿਨਾਂ ਦੇ ਵਿੱਚ 221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਿਵੀਜ਼ਨ (ਲੜਕੇ) ਦੇ ਕੈਡਿਟ ਸ਼ਾਮਿਲ ਹਨ। ਨੇਵੀ ਦੇ ਸਟਾਫ ਮੈਂਬਰ ਪੀ .ਆਈ. ਵੱਲੋਂ ਇੱਕ ਦਿਨ ਪਹਿਲਾਂ ਆ ਕੇ ਸਕੂਲ ਦੇ ਪ੍ਰਬੰਧਾਂ ਦਾ ਨਿਰੀਖਣ ਕੀਤਾ ਗਿਆ। ਵੱਖ-ਵੱਖ ਸਕੂਲਾਂ ਦੇ ਕੈਡਿਟਾਂ ਦੇ ਸਕੂਲ ਵਿੱਚ ਪਹੁੰਚਣ ਤੇ ਸਕੂਲ ਦੇ ਸਟਾਫ ਮੈਂਬਰਾਂ ਵੱਲੋਂ ਬਾਇਓਮੈਟਰਿਕ ਕਰਵਾ ਕੇ ਸਕੂਲ ਵਿੱਚ ਐਂਟਰੀ ਕਰਵਾਈ ਗਈ।ਇਸ ਮੌਕੇ ਦੇ ਮੁੱਖ ਮਹਿਮਾਨ ਕੈਪਟਨ ਇਸ਼ਰਾਜ ਸਿੰਘ ਨੇ ਸਾਰੇ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਐਨ.ਸੀ.ਸੀ ਦੇ ਉਦੇਸ਼ਾਂ, ਅਨੁਸ਼ਾਸਨ ,ਲੀਡਰਸ਼ਿਪ, ਦੇਸ਼ ਦੀ ਸੇਵਾ ਅਤੇ ਇੱਕ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਕੈਡਿਟਾਂ ਨੂੰ ਇਸ ਸਿਖਲਾਈ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ ਤਾਂ ਕਿ ਉਹ ਇਥੋਂ ਅਨੁਸ਼ਾਸਿਤ ਰੂਪ ਵਿੱਚ ਅੱਗੇ ਵਧਣ ਅਤੇ ਕਿਸੇ ਵੀ ਰੂਪ ਵਿੱਚ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਨੇ ਕੈਡਿਟਾਂ ਨੂੰ ਸੰਬੋਧਨ ਹੁੰਦੇ ਕਿਹਾ ਕਿ ਇਹਨਾਂ ਕੈਂਪਾਂ ਦਾ ਉਦੇਸ਼ ਇੱਕ – ਜੁੱਟ ਹੋ ਕੇ ਰਹਿਣ ਦੀ ਜਾਂਚ ਸਿੱਖਣਾ, ਅਨੁਸ਼ਾਸਨ ਸਿੱਖਣਾ, ਵੱਖ -ਵੱਖ ਪ੍ਰਸਥਿਤੀਆਂ ਵਿੱਚ ਇਕੱਠੇ ਰਹਿਣ ਦੀ ਜਾਚ ਸਿਖਾਉਣਾ ਵੀ ਹੁੰਦਾ ਹੈ ਅਤੇ ਇੱਕ ਚੰਗਾ ਕੈਡਿਟ ਹੀ ਇੱਕ ਵਧੀਆ ਨਾਗਰਿਕ ਬਣ ਸਕਦਾ ਹੈ ਜੋ ਆਪਣੇ ਦੇਸ਼ ਦੇ ਭਲੇ ਲਈ ਸੋਚ ਸਕਦਾ ਹੈ।ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਰਾਜਵਿੰਦਰ ਸਿੰਘ ਸੋਢੀ (ਜਨਰਲ ਸਕੱਤਰ), ਗੁਰਮੀਤ ਸਿੰਘ ਗਿੱਲ (ਸਰਪੰਚ) ਵੀ ਮੌਜੂਦ ਸਨ।
