ਭਾਜਪਾ ਸਰਕਾਰ ਬਣਾਉਣ ਲਈ ਹਲਕਾ ਘਨੌਰ ਦੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ :ਮਹਾਰਾਣੀ ਪ੍ਰਨੀਤ ਕੌਰ

-ਦੂਜੀਆਂ ਪਾਰਟੀਆਂ ਛੱਡ ਕੇ ਦਰਜਨਾਂ ਨੌਜਵਾਨ ਭਾਜਪਾ ਚ ਸ਼ਾਮਲ ਹੋਏ : ਹਰਪਾਲਪੁਰ ਪਟਿਆਲ਼ਾ 4ਜੂਨ (ਰਾਜਿੰਦਰ ਸਿੰਘ ਥਿੰਦ)
ਹਲਕਾ ਘਨੌਰ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਅੱਜ ਬਹੁਤ ਵੱਡੀ ਸਕਤੀ ਮਿਲੀ ਜਦੋਂ ਇਲਾਕੇ ਦੇ ਦਰਜਨਾਂ ਨੌਜਵਾਨਾਂ ਨੇ ਹਰਵਿੰਦਰ ਸਿੰਘ ਹਰਪਾਲਪੁਰ ਦੀ ਪ੍ਰੇਰਨਾ ਸਦਕਾ ਸਤਿਕਾਰਯੋਗ ਮਹਾਰਾਣੀ ਪ੍ਰਨੀਤ ਕੌਰ ਜੀ ਦੀ ਅਗਵਾਈ ਹੇਠ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਅਤੇ ਮਹਾਰਾਣੀ ਪ੍ਰਨੀਤ ਕੌਰ ਨੇ ਸਮੂਹ ਨੌਜਵਾਨਾ ਨੂੰ ਪਾਰਟੀ ਵੱਲੋਂ ਸਿਰੋਪਾ ਪਾ ਕੇ ਸਨਮਾਨਿਤ ਕੀਤਾ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਾਰਾਣੀ ਪ੍ਰਨੀਤ ਕੌਰ ਜੀ ਨੇ ਸਮੂਹ ਨੌਜਵਾਨਾਂ ਪਾਰਟੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਦਿਨ-ਰਾਤ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤਾਂ ਜੋ 2027 ਵਿੱਚ ਪੰਜਾਬ ਚ ਭਾਜਪਾ ਦੀ ਸਰਕਾਰ ਬਣਾਉਣ ਚ ਯੋਗਦਾਨ ਪਾਇਆ ਜਾ ਸਕੇ। ਮਹਾਰਾਣੀ ਪ੍ਰਨੀਤ ਕੌਰ ਜੀ ਨੇ ਸਮੂਹ ਨੌਜਵਾਨਾਂ ਨੂੰ ਘਰ ਘਰ ਜਾ ਕੇ ਪ੍ਰਚਾਰ ਕਰਨ ਲਈ ਕਿਹਾ ਤਾਂ ਜੋ ਦੂਜੀਆਂ ਪਾਰਟੀਆਂ ਵਲੋਂ ਭਾਜਪਾ ਪਾਰਟੀ ਵਿਰੁੱਧ ਜੋ ਝੂਠਾ ਪ੍ਰਚਾਰ ਕਰਕੇ ਲੋਕਾਂ ਦੇ ਮਨਾਂ ਵਿੱਚ ਨਫ਼ਰਤ ਤੇ ਜ਼ਹਿਰ ਘੋਲਿਆ ਹੋਇਆ ਹੈ ਉਸ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢਿਆ ਜਾ ਸਕੇ ਤੇ ਭਾਜਪਾ ਵੱਲੋਂ ਜੋ ਚੰਗੇ ਕੰਮ ਦੇਸ਼ ਲਈ ਕੀਤੇ ਹਨ ਉਨ੍ਹਾਂ ਨੂੰ ਘਰ-ਘਰ ਪਹੁੰਚਾਇਆ ਜਾਵੇਗਾ ਤਾਂ ਜੋ ਹਰ-ਇੱਕ ਵਿਅਕਤੀ ਲਾਭ ਲੈ ਸਕੇ। ਇਸ ਸਮੇਂ ਹਲਕਾ ਘਨੌਰ ਤੋਂ ਭਾਜਪਾ ਆਗੂ ਤੇ ਸਾਬਕਾ ਚੇਅਰਮੈਨ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਹਲਕਾ ਘਨੌਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਨੀਤੀਆਂ ਨੂੰ ਤੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਜੀ ਦੀ ਯੋਗ ਅਗਵਾਈ ਤੋ ਖੁਸ਼ ਹੋ ਕੇ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਹੈ ਨੌਜਵਾਨ ਦੂਜੀਆਂ ਪਾਰਟੀਆਂ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ ਜਿਸ ਤੋਂ ਸੰਕੇਤ ਮਿਲਦਾ ਹੈ ਕਿ 2027 ਵਿੱਚ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨ ਬਣਨੀ ਲਗਭਗ ਤਹਿ ਹੈ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਤੇ ਖਾਸ ਕਰਕੇ ਨੌਜਵਾਨਾਂ ਦਾ ਦੂਜੀਆਂ ਪਾਰਟੀਆਂ ਦੇ ਰਾਜ ਭਾਗ ਤੋ ਮੋਹ ਭੰਗ ਹੋ ਗਿਆ ਹੈ ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਬਹੁਤ ਆਸਾਂ ਉਮੀਦਾਂ ਹਨ ਜਿਸ ਕਰਕੇ ਪੰਜਾਬ ਦੇ ਲੋਕ ਭਾਜਪਾ ਦੇ ਰਾਜ ਭਾਗ ਨੂੰ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਸਮੇਂ ਜ਼ਿਲਾ ਪ੍ਰਧਾਨ ਸ ਜਸਪਾਲ ਸਿੰਘ ਗਗਰੌਲੀ,ਸ ਬਲਜਿੰਦਰ ਸਿੰਘ ਬੱਖੂ,ਪ੍ਰਦੀਪ ਘਨੌਰ,ਅਵੀਸੇਕ ਘਨੌਰ,ਮੰਡਲ ਪ੍ਰਧਾਨ ਰਾਜ ਕੁਮਾਰ ,ਘੁੰਮਣ ਸਾਹਿਬ,ਹਰਦੀਪ ਸਿੰਘ ਸਨੌਰ,ਸੁਲੱਖਣ ਸਿੰਘ ਭੰਗੂ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਚ ਸ਼ਾਮਿਲ ਹੋਣ ਵਾਲਿਆਂ ਚ ਰਾਜਵੀਰ ਚੱਪੜ,ਸੁਰਿੰਦਰ ਸਿੰਘ ਚੱਪੜ,ਜਸਵਿੰਦਰ ਸਿੰਘ,ਤੇਜ਼ੀ ਸਿਆਲੂ ਪੰਚ ,ਸੁੱਖੀ ਸਰਾਲਾ ,ਡਾ ਰੋਹਿਤ ਸ਼ਰਮਾ,ਬਚਿੱਤਰ ਦਾਸ,ਅਜੇ ਲਾਲਕਾ ਸਮੇਤ ਬਹੁਤ ਸਾਰੇ ਆਗੂ ਹਾਜ਼ਰ ਸਨ।
