ਖਰੜ ਹਲਕੇ ਦੀ ਵੋਟਰ ਮੈਪਿੰਗ ਨੂੰ ਲੈ ਕੇ ਚੋਣਕਾਰ ਰਜਿਸਟੈ੍ਰਸ਼ਨ ਅਫਸਰ ਵਲੋਂ ਰਾਜਨੀਤਿਕ ਆਗੂਆਂ ਨਾਲ ਕੀਤੀ ਮੀਟਿੰਗ

ਖਰੜ,4 ਜੂਨ(ਅਵਤਾਰ ਸਿੰਘ):-ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਖਰੜ-52 ਵਿਚ ਸਪੈਸ਼ਲ ਇੰਟੈਸਿਵ ਰਵੀਜ਼ਨ ਤਹਿਤ ਵੋਟਰ ਮੈਪਿੰਗ ਦਾ ਕੰਮ ਚੱਲ ਰਿਹਾ ਹੈ ਅਤੇ ਇਸ ਕੰਮ ਨੂੰ ਲੈ ਕੇ ਹਲਕੇ ਦੇ ਰਾਜਨੀਤਿਕ ਆਗੂਆਂ ਦੀ ਮੀਟਿੰਗ ਐਸ.ਡੀ.ਐਮ.ਦਫਤਰ ਖਰੜ ਵਿਖੇ ਹੋਈ। ਚੋਣਕਾਰ ਰਜਿਸਟੇਸ੍ਰਨ ਅਫਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਖਰੜ ਗੁਰਮੀਤ ਸਿੰਘ ਮੀਟਿੰਗ ਵਿਚ ਹਾਜ਼ਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਦਸਿਆ ਕਿ ਚੋਣ ਅਫਸਰ ਪੰਜਾਬ ਵਲੋਂ ਹਦਾਇਤਾਂ ਅਨੁਸਾਰ 26 ਜੂਨ ਤੋਂ ਸਪੈਸ਼ਲ ਇੰਟੈਸਿਵ ਰਵੀਨ ਦਾ ਕੰਮ ਸ਼ੁਰੂ ਹੋ ਰਿਹਾ ਹੈ ਜਿਸ ਵਿਚ ਬੀ.ਐਲ.ਓ. ਵਲੋਂ ਮੈਪਿੰਗ 2003 ਵਿਚ ਦਰਜ਼ ਵੋਟਾਂ ਨਾਲ ਕੀਤੀ ਜਾ ਰਹੀ ਹੈ। ਜਿਹੜੇ ਵੋਟਰਸ ਸਾਲ 2003 ਵੋਟਰ ਵਿਚ ਦਰਜ਼ ਹਨ ੳਨ੍ਹਾਂ ਦੀ ਮੈਪਿੰਗ ਵਿਚ 2003 ਦਾ ਏ.ਸੀ, ਬੂਥ ਨੰਬਰ, ਸੀਰੀਅਲ ਨੰਬਰ ਰਾਹੀ ਵੋਟਰ ਨੂੰ ਸਾਲ 2025 ਦੀ ਵੋਟਰ ਸੂਚੀ ਦੇ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਜਿਨ੍ਹਾਂ ਵੋਟਰਾਂ ਦੀ ਵੋਟ ਸਾਲ 2003 ਵਿਚ ਦਰਜ ਲਹੀ ਸਨ ਉਨ੍ਹਾਂ ਨੁੰ ਉਨ੍ਹਾਂ ਦੇ ਮਾਪਿਆਂ ਦਾ ਦਾਦਾ, ਦਾਦੀ, ਨਾਨਾ, ਨਾਨੀ ਦੇ ਨਾਲ ਇਨ੍ਹਾਂ ਵੋਟਰਸ ਨੂੰ ਸਾਲ 2025 ਦੀ ਵੋਟਰ ਸੂਚੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਸਹਿਯੋਗ ਦੇਣ ਤਾਂ ਜੋ ਵੱਧ ਤੋਂ ਵੱਧ ਵੋਟਰਾਂ ਨੂੰ ਮੈਪ ਕੀਤਾ ਜਾ ਸਕੇ। ਉਨ੍ਹਾਂ ਦਸਿਆ ਕਿ 7 ਜੂਨ ਦਿਨ ਐਤਵਾਰ ਨੂੰ ਸਵੇਰੇ 10ਤੋਂ ਸ਼ਾਮੀ 4 ਵਜੇ ਤੱਕ ਬੀ.ਐਲ.ਓਜ਼ ਆਪਣੈ ਆਪਣੇ ਪੋÇਲੰਗ ਬੂਥਾਂ ਤੇ ਬੈਠਣਗੇ। ਜਿਥੇ ਵੋਟਰ ਜਾ ਕੇ ਆਪਣੀ ਵੋਟ ਦੀ ਮੈਪਿੰਗ ਕਰਵਾ ਸਕਦੇ ਹਨ। ਉਨ੍ਹਾਂ ਦਸਿਆ ਕਿ ਵੋਟਰਸ ਦੀ ਮੈਪਿੰਗ ਸਾਲ 2003 ਦੀ ਵੋਟਰ ਸੂਚੀ ਦੇ ਨਾਲ ਨਹੀ ਹੋਈ ਉਨ੍ਹਾਂ ਵੋਟ ਕੱਟਣ ਦੇ ਨੋਟਿਸ ਜਾਰੀ ਹੋਣਗੇ ਜਿਸ ਵਿਚ ਉਹ ਵੋਟਰਸ ਆਪਣੀ ਵੋਟ ਨੂੰ ਕੱਟਣ ਤੋਂ ਬਚਾਉਣ ਲਈ ਬੀ.ਐਲ.ਓਜ਼ ਨੂੰ 10ਵੀ ਦਾ ਸਰਟੀਫਿਕੇਟ, ਪਾਸਪੋਰਟ, ਜਨਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਸਰਕਾਰੀ ਨੌਕਰੀ ਦਾ ਆਈ.ਡੀ. ਕਾਰਡ, ਮਕਾਨ ਮਾਲਕੀ ਦਾ ਕਾਗਜਾਤ ਪੇਸ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਬੀ.ਐਲ.ਓ. ਮਿਤੀ 25 ਜੂਨ ਤੋਂ 24 ਜੁਲਾਈ ਤੱਕ ਘਰ ਘਰ ਜਾ ਕੇ ਸਰਵੇ ਕੀਤਾ ਜਾਵੇਗਾ ਅਤੇ ਫਾਰਮ ਵੀ ਭਰਵਾਏ ਜਾਣਗੇ ਅਤੇ 24 ਜੁਲਾਈ ਤੱਕ ਪੋÇਲੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਵੀ ਕੀਤੀ ਜਾਣੀ ਹੈ ਜਿਨ੍ਹਾਂ ਬੂਥਾਂ ਤੇ 1200 ਤੋਂ ਵੱਧ ਵੋਟਰ ਹੋਣਗੇ ਉਥੇ ਇੱਕ ਹੋਰ ਬੂਥ ਸਥਾਪਿਤ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 1-10-2026 ਨੂੰ ਕੀਤੀ ਜਾਵੇਗੀ। ਮੀਟਿੰਗ ਵਿਚ ਸ੍ਰੋਮਣੀ ਅਕਾਲੀ ਦਲ ਦੇ ਰਵਿੰਦਰ ਸਿੰਘ ਖੇੜਾ, ਸੀ.ਪੀ.ਆਈ. ਦੇ ਕਾਮਰੇਡ ਹਰਮੇਲ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼ੇਰ ਸਿੰਘ, ਭਾਜਪਾ ਕਾਰਜਕਾਰੀ ਆਗੂ ਨਰਿੰਦਰ ਸਿੰਘ, ਬਸਪਾ ਦੇ ਜਿਲ੍ਹਾ ਪ੍ਰਧਾਨ ਹਰਕਾ ਦਾਸ, ਭਾਜਪਾ ਵਰਕਰ ਗੁਰਤੇਜ਼ ਸਿੰਘ, ਬਸਪਾ ਦੇ ਜਨਰਲ ਸਕੱਤਰ ਹਰਭਜ਼ਨ ਸਿੰਘ ਬਜਹੇੜੀ ਸਮੇਤ ਹੋਰ ਆਗੂ ਅਤੇ ਸਟਾਫ ਮੈਂਬਰ ਹਾਜ਼ਰ ਸਨ।
ਫੋਟੋ ਕੈਪਸ਼ਨ ਕੇਐਚਆਰ 04 ਬੀ
ਚੋਣਕਾਰ ਰਜਿਸਟੇਸ੍ਰਨ ਅਫਸਰ-ਕਮ-ਉਪ ਮੰਡਲ ਮੈਜਿਸਟੇ੍ਰਟ ਖਰੜ ਗੁਰਮੀਤ ਸਿੰਘ ਮੀਟਿੰਗ ਵਿਚ ਹਾਜ਼ਰ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੂੰ ਸੰਬੋਧਨ ਕਰਦੇ ਹੋਏ।
