ਪੰਡਿਤ ਵਿਕਰਾਂਤ ਰਣਦੇਵ ਦਾ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਵਲੋਂ ਕੀਤਾ ਗਿਆ ਸਨਮਾਨ

0

ਗੜ੍ਹਸ਼ੰਕਰ 4 ਜੂਨ (ਰਾਕੇਸ਼ ਕੁਮਾਰ)- ਉੱਘੇ ਸਮਾਜ ਸੇਵੀ ਅਤੇ ਪ੍ਰਸਿੱਧ ਜੋਤਸ਼ੀ ਪੰਡਿਤ ਵਿਕਰਾਂਤ ਰਣਦੇਵ ਨੇ ਸ਼ਹਿਰ ਦੇ ਵਾਰਡ ਨੰਬਰ 10 ਤੋਂ ਅਜ਼ਾਦ ਉਮੀਦਵਾਰ ਵਜੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਨ ‘ਤੇ ਵਾਰਡ ਵਾਸੀਆਂ ਸਮੇਤ ਸਾਰੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ ਹੈ। ਜਿਸ ਦੇ ਮੱਦੇਨਜ਼ਰ ਅੱਜ ਸ਼੍ਰੀ ਬ੍ਰਾਹਮਣ ਸਭਾ ਗੜ੍ਹਸ਼ੰਕਰ ਦੇ ਪ੍ਰਧਾਨ ਠੇਕੇਦਾਰ ਕੁਲਭੂਸ਼ਨ ਸ਼ੌਰੀ ਅਤੇ ਮਹੰਤ ਸ਼ਸ਼ੀ ਭੂਸ਼ਨ ਦੀ ਅਗਵਾਈ ਹੇਠ ਪੰਡਿਤ ਵਿਕਰਾਂਤ ਰਣਦੇਵ ਅਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਦੀਆਂ ਮੋਹਤਬਰ ਸਖਸ਼ੀਅਤਾਂ ਨੇ ਪਹੁੰਚ ਕੇ ਪੰਡਿਤ ਵਿਕਰਾਂਤ ਰਣਦੇਵ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ। ਇਸ ਮੌਕੇ ਠੇਕੇਦਾਰ ਕੁਲਭੂਸ਼ਨ ਸ਼ੌਰੀ ਨੇ ਕਿਹਾ ਕਿ ਵਾਰਡ ਨੰਬਰ 10 ਤੋਂ ਪੰਡਿਤ ਵਿਕਰਾਂਤ ਰਣਦੇਵ ਨੇ ਵੱਡੇ ਮਾਰਜਨ ਨਾਲ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਸਾਰੇ ਵਾਰਡ ਦੇ ਹਰਮਨ ਪਿਆਰੇ ਆਗੂ ਹਨ।ਇਸ ਮੌਕੇ ਪੰਡਿਤ ਵਿਕਰਾਂਤ ਰਣਦੇਵ ਨੇ ਸਮੂਹ ਮੋਹਤਬਰ ਸਖਸ਼ੀਅਤਾਂ ਸਮੇਤ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਾਰਡ ਵਾਸੀਆਂ ਨੇ ਉਮੀਦਾਂ ਤੇ ਪੂਰੀ ਤਰ੍ਹਾਂ ਖਰਾ ਉਤਰਨਗੇ।ਉਨ੍ਹਾਂ ਕਿਹਾ ਕਿ ਵਾਰਡ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਉਣਾ ਤਾਂ ਉਨ੍ਹਾਂ ਦੀ ਜੁਮੇਵਾਰੀ ਬਣਦੀ ਹੈ। ਇਸ ਦੇ ਨਾਲ ਹੀ ਉਹ ਵਾਰਡ ਵਾਸੀਆਂ ਦੇ ਹਰੇਕ ਦੁੱਖ-ਸੁੱਖ ਵਿਚ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਸਭ ਤੋਂ ਅੱਗੇ ਖੜਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸਖਸ਼ੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *