ਵਿਦਿਆ ਦੇ ਖੇਤਰ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਸਕੂਲਾਂ ਦੀ ਦੇਣ: ਪ੍ਰਿੰਸੀ: ਅਮਨਦੀਪ ਕੌਰ 

0

ਸ੍ਰੀ ਅੰਮ੍ਰਿਤਸਰ ਸਾਹਿਬ, 18 ਮਈ (ਮਨਜੀਤ ਸਿੰਘ ਸ਼ੇਰਗਿੱਲ ) 

 ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਮਦਾਸ ਜ਼ਿਲ੍ਹਾ ਅੰਮ੍ਰਿਤਸਰ ਦੇ ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਪੂਰੇ ਪੰਜਾਬ ਅਤੇ ਹਿਮਾਚਲ ਵਿੱਚ 46 ਸਕੂਲ ਚੱਲ ਰਹੇ ਹਨ। ਇਨ੍ਹਾਂ ਵਿੱਚ ਕੁਝ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਬਾਕੀ ਸੈਂਟਰਲ ਸਕੂਲ ਸਿੱਖਿਆ ਬੋਰਡ ਅਧੀਨ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਤਕਰੀਬਨ ਹਰ ਇਤਿਹਾਸਕ ਗੁਰਦੁਆਰਾ ਸਾਹਿਬ ਕੋਲ ਅਤੇ ਹਰ ਇਤਿਹਾਸਕ ਸ਼ਹਿਰ ਵਿੱਚ ਇੱਕ-ਇੱਕ ਸਕੂਲ ਮੌਜੂਦ ਹੈ। ਕੁਝ ਸ਼ਹਿਰ ਜਿਵੇਂ ਸ੍ਰੀ ਅੰਮ੍ਰਿਤਸਰ ਵਿਖੇ 4 ਸਕੂਲ ਮੌਜੂਦ ਹਨ ਅਤੇ ਇਨ੍ਹਾਂ ਸਾਰੇ ਸਕੂਲਾਂ ਵਿੱਚ ਤਕਰੀਬਨ 27,000 ਵਿਦਿਆਰਥੀ ਵਿਦਿਆ ਹਾਸਲ ਕਰ ਰਹੇ ਹਨ। ਇਨ੍ਹਾਂ ਵਿੱਚ ਕੁਝ ਸਕੂਲ ਤਾਂ 1925 ਤੋਂ ਹੀ ਗੁਰਦੁਆਰਾ ਐਕਟ ਅਨੁਸਾਰ ਚੱਲ ਰਹੇ ਹਨ ਅਤੇ ਇਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਅਕਾਦਮਿਕ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਪ੍ਰਤਿਭਾ ਵੀ ਕਰਵਾਈ ਜਾਂਦੀ ਹੈ। ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਅੱਗੇ ਦੱਸਿਆ ਕਿ ਵਿਦਿਆ ਦੇ ਖੇਤਰ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਮੈਨੇਜਰ ਪ੍ਰੋ. ਹਰਜਿੰਦਰ ਸਿੰਘ ਜੀ ਪਾਹੀ, ਸਕੱਤਰ ਵਿਦਿਆ ਸ. ਸੁਖਮਿੰਦਰ ਸਿੰਘ ਜੀ ਅਤੇ ਡਿਪਟੀ ਡਾਇਰੈਕਟਰ ਬੀਬੀ ਸਤਵੰਤ ਕੌਰ ਜੀ ਦਾ ਬਹੁਤ ਵੱਡਾ ਯੋਗਦਾਨ ਹੈ। ਅੱਜ ਦੇ ਸਮੇਂ ਇਸ ਮੈਨੇਜਮੈਂਟ ਅਧੀਨ ਦੇ ਸਕੂਲਾਂ ਕੋਲ ਵੱਡੇ-ਵੱਡੇ ਕੈਂਪਸ, ਆਧੁਨਿਕ ਸਹੂਲਤਾਂ ਨਾਲ ਲੈਸ ਇਮਾਰਤਾਂ, ਪੜ੍ਹਾਈ ਕਰਵਾਉਣ ਦੀਆਂ ਆਧੁਨਿਕ ਤਕਨੀਕਾਂ ਅਤੇ ਪੀ.ਪੀ.ਟੀ. ਲਈ ਵਿਸ਼ੇਸ਼ ਉਪਕਰਨ ਮੌਜੂਦ ਹਨ। ਸਿੱਖੀ ਦੇ ਸਿਧਾਂਤ ਅਤੇ ਪ੍ਰਫੁੱਲਤਾ ਲਈ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਪੜ੍ਹਾਈ, ਗੁਰਮਤਿ ਬੈਂਡ, ਗੁਰਮਤਿ ਪ੍ਰਦਰਸ਼ਨੀਆਂ, ਧਾਰਮਿਕ ਮੁਕਾਬਲੇ, ਪੇਂਟਿੰਗਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਅਤੇ ਕੰਮ ਕਰਦੇ ਕਰਮਚਾਰੀਆਂ ਦੀ ਬਿਹਤਰੀ ਲਈ ਹਰ ਖੇਤਰ ਵਿੱਚ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਜਦੋਂ ਸਵੇਰੇ ਸਕੂਲਾਂ ਵਿੱਚ ਸਵੇਰ ਦੀ ਸ਼ੁਰੂਆਤ ਜਪੁਜੀ ਸਾਹਿਬ ਦੇ ਪਾਠ ਨਾਲ ਹੁੰਦੀ ਹੈ, ਉਸ ਸਮੇਂ ਪੂਰੇ ਸਕੂਲ ਕੈਂਪਸ ਗੁਰਬਾਣੀ ਰੰਗ ਵਿੱਚ ਰੰਗੇ ਹੋਏ ਜਾਪਦੇ ਹਨ। ਵੱਖ-ਵੱਖ ਕੈਟੇਗਰੀਆਂ ਵਿੱਚ ਦਿੱਤੀਆਂ ਜਾਂਦੀਆਂ ਫੀਸਾਂ ਦਾ ਕੋਈ ਤੋੜ ਨਹੀਂ। ਕੁਦਰਤੀ ਆਫਤਾਂ ਦੌਰਾਨ ਜੋ ਮਾਂ-ਬਾਪ ਦਾ ਸਾਥ ਦਿੰਦਾ ਜਾਂਦਾ ਹੈ ਉਹ ਵੀ ਮਿਸਾਲੀ ਹੈ। ਉਨ੍ਹਾਂ ਕਿਹਾ ਕਿ ਸੈਸ਼ਨ ਦੌਰਾਨ ਜਦੋਂ ਪੰਜਾਬ ਹੜ੍ਹਾਂ ਦੀ ਮਾਰ ਸਹਿ ਰਿਹਾ ਸੀ, ਉਸ ਸਮੇਂ ਕੇਵਲ ਤੇ ਕੇਵਲ ਇਸ ਮਾਣਮੱਤੀ ਸੰਸਥਾ ਨੇ ਹੀ ਆਪਣੇ ਸਕੂਲ ਵਿੱਚ ਪੜ੍ਹਦੇ ਸਮੁੱਚੇ ਵਿਦਿਆਰਥੀਆਂ ਦੀ ਤਿੰਨ-ਤਿੰਨ ਮਹੀਨਿਆਂ ਦੀ ਫੀਸ ਅਤੇ ਬੱਸ ਕਰਾਇਆ ਮੁਆਫ ਕੀਤਾ ਅਤੇ ਸਕੂਲ ਦੇ ਮੁਲਾਜ਼ਮਾਂ ਨੂੰ ਤਨਖਾਹ ਵੀ ਪੂਰੀ-ਪੂਰੀ ਦਿੱਤੀ ਹੈ। ਕੋਈ ਮਿਸਾਲ ਇਹੋ ਜਿਹੀ ਪੂਰੇ ਪੰਜਾਬ ਵਿੱਚ ਵਿਦਿਆਰਥੀਆਂ ਦੀ ਵਰਦੀ, ਬੂਟ, ਬੈਗ, ਕਿਤਾਬਾਂ -ਕਾਪੀਆਂ ਸਭ ਕੁਝ ਨਵਾਂ ਦਿੱਤਾ ਗਿਆ। ਪ੍ਰਧਾਨ ਸਾਹਿਬ ਵੱਲੋਂ ਸਕੂਲ ਨੂੰ 35 ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਜਿਨਾਂ ਦਾ ਕੰਮ ਹੀ ਚੰਗੇ ਉਪਰਾਲਿਆਂ ਅਤੇ ਕੰਮਾਂ ਨੂੰ ਨਿੰਦਣਾ ਹੈ ਅਤੇ ਅੱਜ ਉਹ ਵੀ ਇਸ ਮਾਣਮੱਤੀ ਸੰਸਥਾ ਦੇ ਪ੍ਰਬੰਧਾਂ ਵਿੱਚ ਨੁਕਸ ਕੱਢਦੇ ਰਹਿੰਦੇ ਹਨ ਅਤੇ ਆਲੋਚਨਾ ਕਰਦੇ ਰਹਿੰਦੇ ਹਨ ਤੇ ਕੁਝ ਸਕੂਲਾਂ ਨਾਲ ਮੁਕਾਬਲੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸਕੂਲਾਂ ਵਿੱਚ ਜੇਕਰ ਕਿਸੇ ਵਿਸ਼ੇਸ਼ ਧਰਮ ਦੇ ਬੱਚਿਆਂ ਨੂੰ ਕੁਝ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਇਸ ਦੇ ਇਵਜ਼ ਵਿੱਚ ਮਾਂ- ਬਾਪ ਲਈ ਕਈ ਜਗ੍ਹਾ ਤੇ ਹਾਜ਼ਰੀ ਭਰਨੀ ਵੀ ਜਰੂਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨਾਲ ਜੇਕਰ ਘਰ ਵੀ ਕੋਈ ਘਟਨਾ ਵਾਪਰ ਜਾਵੇ ਤਾਂ ਲੋੜ ਅਤੇ ਸਮੇਂ ਅਨੁਸਾਰ ਮਦਦ ਕੀਤੀ ਜਾਂਦੀ ਹੈ। ਸਾਲ 2023 ਵਿੱਚ ਕਸਬਾ ਰਮਦਾਸ ਵਿਖੇ ਸਲੰਡਰ ਫੱਟਣ ਨਾਲ ਸਕੂਲ ਪੜ੍ਹਦੇ ਇੱਕ ਬੱਚੇ ਦਾ ਨੁਕਸਾਨ ਹੋਇਆ ਤਾਂ ਮਾਣਯੋਗ ਪ੍ਰਧਾਨ ਸਾਹਿਬ ਅਤੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸ੍ਰ: ਅਮਰੀਕ ਸਿੰਘ ਜੀ ਵਿਛੋਆ ਨੇ 1,50,000 ਦੀ ਵਿੱਤੀ ਸਹਾਇਤਾ ਦੇ ਨਾਲ-ਨਾਲ ਸੰਬੰਧਿਤ ਪਰਿਵਾਰ ਦਾ ਇਲਾਜ ਵੀ ਸ੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ ਤੋਂ ਕਰਵਾਇਆ ਅਤੇ ਸ਼ੈਸ਼ਨ 2024-25, 2025-26 ਦੌਰਾਨ ਵੀ ਸੰਬੰਧੀ ਬੱਚੇ ਦੀ ਪੂਰੀ ਸਾਲ ਦੀ ਫੀਸ ਮੁਆਫ ਰੱਖੀ ਗਈ।

ਜੇਕਰ ਸਮੁੱਚੇ ਵਿਦਿਆਰਥੀ ਜਿਹੜੇ ਇਸ ਸੰਸਥਾ ਦੇ ਅਧੀਨ ਸਕੂਲਾਂ ਵਿੱਚ ਛੇਵੀਂ ਤੋਂ ਬਾਰਵੀਂ ਤੱਕ ਪੜ੍ਹਦੇ ਹਨ, ਅੰਮ੍ਰਿਤਧਾਰੀ ਹੋ ਜਾਣ ਤਾਂ ਵੀ ਇਹ ਸੰਸਥਾ ਸਮੁੱਚੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੇਣ ਦੇ ਸਮਰੱਥ ਹੈ, ਪਰ ਸਿੱਖੀ ਸੰਭਾਲਣੀ, ਅੰਮ੍ਰਿਤ ਪਾਨ ਕਰਨਾ, ਰਹਿਤ ਵਿੱਚ ਰਹਿਣਾ ਇਸ ਸਭ ਵਿੱਚ ਮਾਂ-ਬਾਪ, ਘਰ ਅਤੇ ਸਮਾਜ ਦੇ ਵਾਤਾਵਰਣ ਦਾ ਬਹੁਤ ਵੱਡਾ ਹੱਥ ਹੁੰਦਾ ਹੈ। ਪ੍ਰਿੰਸੀਪਲ ਮੈਡਮ ਅਮਨਦੀਪ ਕੌਰ ਨੇ ਅਖੀਰ ਵਿੱਚ ਅਪੀਲ ਕੀਤੀ ਕਿ ਆਪਣੀ ਕੌਮ ਦੀ ਇਸ ਮਾਣਮੱਤੀ ਸੰਸਥਾ ਨੂੰ ਭੰਡਣ ਦੀ ਜਗ੍ਹਾ, ਯੋਧੇ ਬਣ ਕੇ ਨਾਲ ਖੜ੍ਹ ਕੇ ਇਸ ਦੀ ਅਹਿਮੀਅਤ ਸਮਝੀਏ ਅਤੇ ਇਸ ਦੇ ਮਿਆਰ ਨੂੰ ਹੋਰ ਉੱਚਾ ਚੁੱਕੀਏ। ਇਸ ਵਿੱਚ ਹੀ ਸਿੱਖ ਕੌਮ ਦਾ ਮਾਣ ਅਤੇ ਗੌਰਵ ਹੈ।

Leave a Reply

Your email address will not be published. Required fields are marked *