ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਵਿਖੇ ਸ਼੍ਰੀ ਮਤੀ ਅੰਜੂ ਸਿੰਗਲਾ ਜੀ ਦੀ ਪੰਜਵੀਂ ਬਰਸੀ ਤੇ ਸੁੰਦਰ ਕਾਂਡ ਦਾ ਪਾਠ ਕਰਵਾਇਆ 

0

ਭੀਖੀ, 18 ਮਈ (ਕਮਲ ਜਿੰਦਲ)ਸਿਲਵਰ ਵਾਟਿਕਾ ਪਬਲਿਕ ਸਕੂਲ ਸਮਾਉ ਵਿਖੇ ਸ਼੍ਰੀ ਮਤੀ ਅੰਜੂ ਸਿੰਗਲਾ ਜੀ ਦੀ ਪੰਜਵੀਂ ਬਰਸੀ ਨੂੰ ਮੁੱਖ ਰੱਖਦਿਆਂ ਸਕੂਲ ਵਿੱਚ ਸੁੰਦਰ ਕਾਂਡ ਜੀ ਦਾ ਪਾਠ ਕਰਵਾਇਆ ਗਿਆ ।ਮੈਡਮ ਅੰਜੂ ਸਿੰਗਲਾ ਜੀ ਨੇ ਆਪਣੀ ਮਿਹਨਤ ਅਤੇ ਲਗਨ ਸਦਕਾ ਇਸ ਸਕੂਲ ਨੂੰ ਬੁਲੰਦੀਆਂ ਤੇ ਪੁਹੰਚਿਆ ਸੀ। ਇਹ ਇਸ ਇਲਾਕੇ ਦਾ ਸਭ ਤੋਂ ਪਹਿਲਾਂ ਸੀ.ਬੀ.ਐਸ.ਈ ਸਕੂਲ ਸੀ। ਉਹਨਾਂ ਦਾ ਸੁਭਾਅ ਬਹੁਤ ਹੀ ਹਰਮਨ ਪਿਆਰਾ ਸੀ ਅਤੇ ਹਰੇਕ ਦੀ ਮਦਦ ਕਰਨ ਵਾਲੇ ਸਨ। ਉਹ ਗਰੀਬ ਬੱਚਿਆਂ ਦੀ ਪੜ੍ਹਾਈ ਵਿੱਚ ਹਮੇਸ਼ਾ ਹੀ ਮਦਦ ਕਰਦੇ ਰਹੇ ਸਨ।ਮੈਡਮ ਸ੍ਰੀਮਤੀ ਅੰਜੂ ਸਿੰਗਲਾ ਜੀ ਅਨ ਥੱਕ ਅਤੇ ਮਿਹਨਤੀ ਸੁਭਾਅ ਦੇ ਮਾਲਕ ਸਨ। ਉਹਨਾਂ ਦੀ ਮਿਹਨਤ ਸਦਕਾ ਇਸ ਸਕੂਲ ਦਾ ਨਾਂ ਅੱਜ ਉਚਾਈਆਂ ਤੇ ਪਹੁੰਚ ਚੁੱਕਾ ਹੈ ।ਏਰੀਏ ਦੇ ਘੱਟੋ ਘੱਟ 40 ਪਿੰਡਾਂ ਦੇ ਵਿਦਿਆਰਥੀ ਇਸ ਸਕੂਲ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਕੇ ਅੱਜ ਕੁਝ ਨੌਕਰੀਆਂ ਤੇ ਅਤੇ ਕੁਝ ਬਾਹਰਲੇ ਦੇਸ਼ਾਂ ਵਿੱਚ ਸੈਟਲ ਹੋ ਗਏ ਹਨ। ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹ ਮਨਹੂਸ ਘੜੀ 16 ਮਈ 2021 ਕਰੋਨਾ ਕਾਲ ਵਿੱਚ ਸ੍ਰੀਮਤੀ ਅੰਜੂ ਸਿੰਗਲਾ ਜੀ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੇ ਬੇਟੇ ਰਿਸ਼ਵ ਸਿੰਗਲਾ ਜੀ ਅਤੇ ਨਮਨ ਸਿੰਗਲਾ ਜੀ ਵੱਲੋਂ ਉਹਨਾਂ ਦੀ ਪੰਜਵੀਂ ਬਰਸੀ ਮਨਾ ਕੇ ਓਹਨਾ ਨੂੰ ਨਿੱਗੀ ਸ਼ਰਧਾਂਜਲੀ ਭੇਟ ਕੀਤੀ ।ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਮੈਡਮ ਕਿਰਨ ਰਤਨ ਸਕੂਲ ਦਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਰਹੇ।

Leave a Reply

Your email address will not be published. Required fields are marked *