ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਤੇ ਵਫਦ ਨੇ ਮੰਗ ਪੱਤਰ ਦਿੱਤਾ

0

ਮੋਰਿੰਡਾ 2 ਜੂਨ( ਮਜੀਦ ਖ਼ਾਨ)

 ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਦੀ ਅਗਵਾਈ ਹੇਠ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੇਅਰਮੈਨ ਪਾਵਰ ਕਾਮ ਦੇ ਨਾਮੰਗ ਪੱਤਰ ਨਿਗਰਾਨ ਇੰਜਨੀਅਰ ਪਾਵਰ ਕਾਮ ਰੋਪੜ ਸਤਵਿੰਦਰ ਸਿੰਘ ਸੈਣੀ ਨੂੰ ਮੰਗ ਪੱਤਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਜਾਇੰਟ ਸਕੱਤਰ ਗੁਰਚਰਨ ਸਿੰਘ ਢੋਲਣ ਮਾਜਰਾ ਅਤੇ ਯੂਨੀਅਨ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਕਾਈਨੋਰ ਨੇ ਦੱਸਿਆ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਜੋ ਬਿਜਲੀ ਖੇਤੀ ਮੋਟਰਾਂ ਤੇ ਸਵੇਰੇ ਚਾਰ ਤੋਂ ਲੈ ਕੇ 12 ਵਜੇ ਤੱਕ ਆ ਰਹੀ ਹੈ ਇਸ ਨੂੰ ਸਵੇਰੇ ਇੱਕ ਵਜੇ ਤੋਂ ਲੈ ਕੇ ਨੌ ਵਜੇ ਤੱਕ ਦਿੱਤੀ ਜਾਵੇ ਝੋਨੇ ਦੇ ਸੀਜਨ ਨੂੰ ਮੁੱਖ ਰੱਖਦੇ ਘੱਟੋ ਘੱਟ 10 ਘੰਟੇ ਖੇਤੀ ਮੋਟਰਾਂ ਤੇ ਬਿਜਲੀ ਦੇ ਅਗਾਊ ਪ੍ਰਬੰਧ ਕੀਤੇ ਜਾਣ। ਜਿਨਾਂ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾਂ ਢਿੱ ਲੀਆਂ ਅਤੇ ਮੋਟਰ ਓਵਰਲੋਡ ਹਨ ਤਾਰਾਂ ਠੀਕ ਕੀਤੀਆਂ ਜਾਣ ਅਤੇ ਮੋਟਰਾਂ ਅੰਡਰ ਲੋਡ ਕੀਤੀਆਂ ਜਾਣ ਪਿਛਲੇ ਸੀਜਨ ਦੀ ਤਰ੍ਹਾਂ ਵੀ ਡੀ ਐਸ ਸਕੀਮ ਲਾਗੂ ਕੀਤੀ ਜਾਵੇ ਤਾਂ ਜੋ ਕਿਸਾਨ ਮੋਟਰਾਂ ਦੇ ਲੋਡ ਵਧਾ ਸਕਣ ਜਦੋਂ ਵੀ ਕੋਈ ਟਰਾਂਸਫਾਰਮਰ ਸੜ ਜਾਂਦਾ ਹੈ ਉਸ ਨੂੰ 24 ਘੰਟੇ ਦੇ ਅੰਦਰ ਅੰਦਰ ਬਦਲਿਆ ਜਾਵੇ । ਮਾਨਯੋਗ ਨਿਗਰਾਨ ਇੰਜਨੀਅਰ ਨੇ ਭਰੋਸਾ ਦਵਾਇਆ ਕਿ ਮੰਗਾਂ ਤੇ ਵਿਚਾਰ ਕੀਤੀ ਜਾਵੇਗੀ ਇਸ ਸਬੰਧੀ ਕਿਸਾਨ ਮਰੰਮਤ ਵਾਲੀ ਦਰਖਾਸਤ ਸਬੰਧਤ ਨੇੜੇ ਦੇ ਪਾਵਰ ਕਾਮ ਦਫਤਰ ਵਿੱਚ ਦੇ ਸਕਦੇ ਹਨ। ਬਾਫਤ ਵਿੱਚ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਡੂਮਛੇੜੀ ਤਰਲੋਚਨ ਸਿੰਘ ਤਾਜਪੁਰਾ, ਅਵਤਾਰ ਸਿੰਘ, ਰਜਿੰਦਰ ਸਿੰਘ ਸਹੇੜੀ, ਗੁਰਚਰਨ ਸਿੰਘ ਢੋਲਣ ਮਾਜਰਾ ਅਤੇ ਹਰਚੰਦ ਸਿੰਘ ਰਤਨਗੜ੍ਹ, ਨੇਤਰ ਸਿੰਘ ਰੋਣੀ ਅਤੇ ਰਣਧੀਰ ਸਿੰਘ ਮਾਜਰੀ ਆਦਿ ਸ਼ਾਮਿਲ ਸਨ

Leave a Reply

Your email address will not be published. Required fields are marked *