ਸੀ.ਐਚ.ਸੀ ਗੁਰੂਹਰਸਹਾਏ ਵਿਖੇ ਵਿਸ਼ਵ ਹਾਈਪਰਟੈੰਸ਼ਨ ਦਿਵਸ ਤੇ ਲਗਾਇਆ ਜਾਗਰੂਕਤਾ ਕੈੰਪ

0

ਗੁਰੂ ਹਰ ਸਹਾਏ 16 ਮਈ (ਮਿੰਟੂ ਕੰਧਾਰੀ) ਸਿਵਲ ਸਰਜਨ ਫਿਰੋਜ਼ਪੁਰ ਡਾ.ਮੀਨਾਕਸ਼ੀ ਢੀਂਗਰਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ.ਗੁਰਪ੍ਰੀਤ ਸਿੰਘ ਸੀਨੀਅਰ ਮੈਡੀਕਲ ਅਫਸਰ ਸੀ.ਅੈਚ.ਸੀ ਗੁਰੂਹਰਸਹਾਏ ਦੀ ਰਹਿਨੁਮਾਈ ਹੇਠ ਵਿਸ਼ਵ ਹਾਈਪਰਟੈੰਸ਼ਨ ਦਿਵਸ ਤੇ ਜਾਗਰੂਕਤਾ ਕੈੰਪ ਲਗਾਇਆ ਗਿਆ ।ਡਾ.ਗੁਰਪ੍ਰੀਤ ਕੰਬੋਜ ਮੈਡੀਕਲ ਅਫਸਰ ,ਬਿੱਕੀ ਕੌਰ ਬੀ.ਈ.ਈ,ਅਜੈ ਕੁਮਾਰ ਅੈਮ.ਅੈਲ.ਟੀ ਗਰੇਡ-1,ਅਵਿਨਾਸ਼ ਰਾਣੀ ਆਸ਼ਾ ਸੁਪਰਵਾਇਜਰ,ਆਸ਼ਾ ਅਤੇ ਅਗਰਵਾਲ ਕਾਲਜ ਆਫ ਨਰਸਿੰਗ ਦੇ ਵਿਦਿਆਰਥੀ ਜਾਗਰੂਕਤਾ ਕੈੰਪ ਵਿੱਚ ਹਾਜ਼ਰ ਰਹੇ।ਸੀ.ਅੈਚ.ਸੀ ਗੁਰੂਹਰਸਹਾਏ ਵਿਖੇ ਜਾਗਰੂਕਤਾ ਕੈੰਪ ਦੌਰਾਨ  ਜਾਣਕਾਰੀ ਦਿੰਦਿਆ ਡਾ.ਗੁਰਪ੍ਰੀਤ ਕੰਬੋਜ ਮੈਡੀਕਲ ਅਫਸਰ ਨੇ ਕਿਹਾ ਕਿ ਹਾਈਪਰਟੈਨਸ਼ਨ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਹੈ ਜਿਵੇਂ ਕਿ, ਸਟ੍ਰੋਕ, ਦਿਲ ਦੇ ਦੌਰੇ ਤੇ ਗੁਰਦੇ ਦੀ ਬਿਮਾਰੀ ਅਤੇ ਇਹ ਡਿਮੇਨਸ਼ੀਆ (ਦਿਮਾਗੀ ਕਮਜੋਰੀ) ਦਾ ਕਾਰਨ ਵੀ ਬਣ ਸਕਦੀ ਹੈ। ਬਹੁਤ ਸਾਰੇ ਲੋਕ ਜੋ ਹਾਈਪਰਟੈਨਸ਼ਨ ਤੋਂ ਪੀੜਤ ਹੁੰਦੇ ਹਨ, ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਇਸ ਬੀਮਾਰੀ ਨਾਲ ਗ੍ਰਸਤ ਹਨ ਕਿਉਂਕਿ ਕਈ ਵਾਰ ਇਸਦਾ ਕੋਈ ਵੀ ਲੱਛਣ ਨਹੀਂ ਹੋ ਸਕਦਾ, ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਪੈਣ ਜਾਂ ਦੌਰਾ ਪੈਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਵਿਸ਼ਵ ਹਾਈਪਰਟੈਨਸ਼ਨ ਦਿਵਸ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਵਿੱਚ ਹਾਈਪਰਟੈਂਸ਼ਨ ਬਾਰੇ ਜਾਗਰੂਕਤਾ ਵਧਾਉਣਾ ਹੈ, ਜਿਸ ਨੂੰ ਆਮ ਤੌਰ ‘ਤੇ ਹਾਈ ਬਲੱਡ ਪ੍ਰੈਸ਼ਰ ਵੀ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਲੰਬੇ ਸਮੇਂ ਤੱਕ ਸਿਹਤਮੰਦ ਜੀਵਨ ਜੀਅ ਸਕਦੇ ਹਾਂ। ਬਲੱਡ ਪ੍ਰੈਸ਼ਰ ਦੇ ਸਹੀ ਮਾਪ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੀ ਇਸ ਦਾ ਮੁੱਖ ਮੱਕਸਦ ਹੈ।  ਹਾਈਪਰਟੈਨਸ਼ਨ ਭਾਰਤ ਵਿੱਚ ਵੱਧ ਰਹੀ ਸਮੱਸਿਆ ਹੈ ਅਤੇ ਸਿਹਤ ਪ੍ਰਣਾਲੀ ‘ਤੇ ਮਹੱਤਵਪੂਰਨ ਬੋਝ ਦਾ ਕਾਰਨ ਬਣਦੀ ਜਾ ਰਹੀ ਹੈ। ਦਵਾਈਆਂ ਦੀ ਵਰਤੋਂ ਅਤੇ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨ ਨਾਲ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਹੋ ਸਕਦਾ ਹੈ। ਜੀਵਨਸ਼ੈਲੀ ਵਿੱਚ ਮਹੱਤਵਪੂਰਨ ਤਬਦੀਲੀਆਂ, ਜਿਵੇਂ ਕਿ ਚੰਗੀ-ਸੰਤੁਲਿਤ ਖੁਰਾਕ , ਲੂਣ ਦੀ ਮਾਤਰਾ ਘੱਟ, ਸ਼ਰਾਬ ਦੀ ਵਰਤੋ ਨਾ ਕਰਨਾ, ਨਿਯਮਤ ਸਰੀਰਕ ਗਤੀਵਿਧੀ ਕਰਨਾ, ਤਣਾਅ ਦਾ ਪ੍ਰਬੰਧਨ ਕਰਨਾ, ਸਹੀ ਸ਼ਰੀਰਕ ਭਾਰ ਬਣਾ ਕੇ ਰੱਖਣਾ, ਸਿਗਰਟਨੋਸ਼ੀ ਨਾ ਕਰਨਾ, ਆਪਣੀਆਂ ਦਵਾਈਆਂ ਸਹੀ ਢੰਗ ਨਾਲ ਲੈਣਾ ਅਤੇ ਡਾਕਟਰ ਦੀ ਸਲਾਹ ਤੇ ਕੰਮ ਕਰਨਾ ਆਦਿ ਨਾਲ ਕਾਫੀ ਹੱਦ ਤੱਕ ਬਲੱਡ ਪ੍ਰੈਸਰ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।

  ਇਸਤੋਂ ਇਲਾਵਾ ਸਮੂਹ ਸੀ.ਅੈਚ.ਓਜ ਦੁਆਰਾ  ਮਰੀਜ਼ਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕੀਤੀ ਗਈ ਅਤੇ ਆਪਣੇ ਬਲੱਡ ਪ੍ਰੈਸ਼ਰ ਨੂੰ ਸਥਾਈ ਰੱਖਣ ਲਈ ਸਵੇਰੇ ਸ਼ਾਮ ਦੀ ਸੈਰ ਅਤੇ ਖਾਣ-ਪੀਣ ਦੀਆਂ ਵਸਤੂਆਂ ਜਿਸ ਵਿਚ ਰੇਸ਼ੇਦਾਰ ਭਰਪੂਰ ਭੋਜਨ ਲੈਣ ਲਈ ਕਿਹਾ ਗਿਆ।

Leave a Reply

Your email address will not be published. Required fields are marked *