ਅਕਾਲੀ ਆਗੂ ਵੱਲੋਂ ਦਲਿਤ ਭਾਈਚਾਰੇ ਦੇ ਵਿਰੁੱਧ ਜਾਤੀ ਸੂਚਕ ਸ਼ਬਦ ਵਰਤਣ ਦੀ ਸਖਤ ਨਿਖੇਧੀ 

0

ਬਨੂੜ 7 ਮਈ (ਰਾਜਿੰਦਰ ਸਿੰਘ) ਪੰਜਾਬ ਸਰਕਾਰ ਵੱਲੋਂ 2027 ਦੀ ਜਨਗਣਨਾ ਲਈ ਆਨਲਾਈਨ ਜਾਰੀ ਕੀਤੇ ਪੰਜਾਬੀ ਫਾਰਮ ਵਿੱਚ ਅਨੁਸੂਚਿਤ ਜਾਤੀਆਂ ਦੀ ਸੂਚੀ ਹੇਠ ਦਲਿਤ ਭਾਈਚਾਰੇ ਲਈ ਕਾਨੂੰਨੀ ਤੌਰ ਤੇ ਵਰਜਿਤ ਜਾਤੀ ਸੂਚਕ ਸਬਦ ਦਰਜ ਕੀਤੇ ਜਾਣ ਦੀ ਸ਼੍ਰੋਮਣੀ ਅਕਾਲੀ ਦਲ ਦੇ ਐਸ ਸੀ ਵਿੰਗ ਦੇ ਜ਼ਿਲ੍ਹਾ ਪਟਿਆਲਾ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਭੁਪਿੰਦਰ ਸਿੰਘ ਮਨੌਲੀ ਸੂਰਤ ਨੇ ਸਖਤ ਨਿਖੇਧੀ ਕਰਦਿਆਂ ਐਸ ਸੀ ਐਸ ਟੀ ਕਮਿਸ਼ਨ ਤੋਂ ਦੋਸ਼ੀ ਉਚ ਅਧਿਕਾਰੀਆਂ ਦੇ ਵਿਰੁੱਧ ਐਸ ਸੀ ਐਸ ਟੀ ਐਕਟ ਤਹਿਤ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਉੱਚ ਅਧਿਕਾਰੀਆਂ ਦੀ ਅਜਿਹੀ ਦਲਿਤ ਵਿਰੋਧੀ ਮਨੂੰਵਾਦੀ ਮਾਨਸਿਕਤਾ ਦੀ  ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਗਣਨਾ ਫਾਰਮ ਵਿੱਚ ਦਲਿਤ ਭਾਈਚਾਰੇ ਲਈ ਅਜਿਹਾ ਗੈਰ ਕਾਨੂੰਨੀ ਜਾਤੀ ਸੂਚਕ ਸ਼ਬਦ ਵਰਤ ਕੇ ਨਾ ਸਿਰਫ ਉਹਨਾਂ ਨੂੰ ਜਨਤਕ ਤੌਰ ਤੇ ਅਪਮਾਨਿਤ ਕੀਤਾ ਗਿਆ ਹੈ, ਬਲਕਿ ਸਮਾਜ ਵਿੱਚ ਜਾਤ ਪਾਤ, ਫਿਰਕੂ ਨਫਰਤ ਦਾ ਮਾਹੌਲ ਭੜਕਾਉਣ ਦੀ ਵੀ ਸਾਜਿਸ਼ ਕੀਤੀ ਗਈ ਹੈ ਜਿਸ ਦਾ ਪੰਜਾਬ ਦੇ ਐਸ ਸੀ ਐਸ ਟੀ ਕਮਿਸ਼ਨ ਵੱਲੋਂ ਗੰਭੀਰ ਨੋਟਿਸ ਲਿਆ ਜਾਣਾ ਚਾਹੀਦਾ ਹੈ। ਡਾਕਟਰ ਭੁਪਿੰਦਰ ਸਿੰਘ ਮਨੋਲੀ ਸੂਰਤ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਸਮੇਤ ਮੁਲਕ ਦੇ ਹੋਰ  ਫਿਰਕੂ ਫਾਸੀਵਾਦੀ ਹੁਕਮਰਾਨਾ ਫਿਰਕੂ ਸਿਆਸਤਦਾਨਾਂ ਅਤੇ ਅਖੋਤੀ ਉੱਚ ਜਾਤੀਆਂ ਦੇ ਲੰਬੜਦਾਰਾਂ ਵੱਲੋਂ ਆਪਣੀ ਮਨੂੰਵਾਦੀ ਮਾਨਸਿਕਤਾ ਹੇਠ ਦਲਿਤ ਅਤੇ ਪਿਛੜੇ ਵਰਗ ਦੇ ਲੋਕਾਂ ਉੱਤੇ ਗਿਣ ਮਿਥ ਕੇ ਹਿੰਸਕ ਹਮਲੇ ਕਰਕੇ ਉਹਨਾਂ ਨੂੰ ਰਾਖਵੀਆਂ ਪੰਚਾਇਤੀ ਅਤੇ ਸਾਮਲਾਟ ਜਮੀਨਾਂ ਦੇ ਗੈਰ ਕਾਨੂੰਨੀ ਮਾਲਕ ਹੱਕ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਵਿਰੋਧ ਕਰਨ ਵਾਲਿਆਂ ਨੂੰ ਝੂਠੇ ਕੇਸਾਂ ਵਿੱਚ ਡਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਨਗਨਣਾ ਲਈ ਆਨਲਾਈਨ ਜਾਰੀ ਕੀਤੇ ਪੰਜਾਬੀ ਫਾਰਮ ਵਿੱਚ ਅਨੁਸੂਚਿਤ ਜਾਤੀਆਂ ਦੀ ਸੂਚੀ ਹੇਠ ਦਲਿਤ ਭਾਈਚਾਰੇ ਲਈ ਵਰਤੇ ਗਏ ਸ਼ਬਦਾਂ ਨਾਲ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਵੀ ਬੇਨਕਾਬ ਹੋ ਗਿਆ ਹੈ ।

Leave a Reply

Your email address will not be published. Required fields are marked *