ਲੇਖਕ ਅਮਰੀਕ ਸਿੰਘ ਮਦਹੋਸ਼ ਦੀ ਕਿਤਾਬ “ਰੰਗਲੀ ਧਰਤੀ ਲਾਲੋ ਲਾਲ” ‘ ਤੇ ਵਿਚਾਰ ਗੋਸ਼ਟੀ ਅਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ 

0

ਫਿਲੌਰ/ਅੱਪਰਾ,4 ਜੂਨ (ਦੀਪਾ) ਸਿਰਮੌਰ ਸ਼ਾਇਰ ਜਨਾਬ ਚਰਨਜੀਤ ਅੱਟਾ ਵੱਲੋਂ ਉਹਨਾਂ ਨੇ ਆਪਣੇ ਗ੍ਰਹਿ ਪਿੰਡ ਅੱਟਾ ਵਿਖੇ ਪ੍ਰਸਿੱਧ ਲੇਖਕ ਸਰਦਾਰ ਅਮਰੀਕ ਸਿੰਘ ਮਦਹੋਸ਼ ਜੀ ਦੀ ਕਿਤਾਬ ‘ ਰੰਗਲੀ ਧਰਤੀ ਲਾਲੋ ਲਾਲ ‘ ਵਿਚਾਰ ਗੋਸ਼ਟੀ ਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ ਸਭ ਤੋਂ ਪਹਿਲਾਂ ਪੰਜਾਬ ਦੇ ਉੱਚ ਕੋਟੀ ਦੇ ਸਾਹਿਤਕਾਰਾਂ ਵੱਲੋਂ  ਕਿਤਾਬ ਤੇ ਵਿਚਾਰ ਚਰਚਾ ਕੀਤੀ ਗਈ , ਇਸ ਦੇ ਨਾਲ ਹੀ ਕਵੀ ਦਰਬਾਰ ਦਾ ਆਗਾਜ਼ ਦਕਸ਼ ਬੱਧਣ ਵੱਲੋਂ ਕੀਤਾ ਗਿਆ ਉਸ ਤੋਂ ਉਪਰੰਤ ਪੰਜਾਬ ਦੇ ਪ੍ਰਸਿੱਧ ਕਵੀਆਂ ਨੇ ਆਪਣੀਆਂ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆਂ ਜਿਵੇਂ ਲੋਕ ਸ਼ਾਇਰ ਪੰਛੀ ਡੱਲੇਵਾਲੀਆ,ਬਲਦੇਵ ਰਾਜ ਕੋਮਲ, ਸੋਹਣ ਸਿੰਘ ਭਿੰਡਰ  ਪਟਵਾਰੀ ( ਪ੍ਰਧਾਨ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ) ਸੁਖਦੇਵ ਸਿੰਘ ਨਿਰਮੋਹੀ,ਮਨੋਜ ਫਗਵਾੜਵੀ, ਅਸ਼ਵਨੀ ਅੰਜਾਣ, ਦਿਲਬਹਾਰ ਸ਼ੌਕਤ (ਪ੍ਰਸਿੱਧ ਪ੍ਰਮੋਟਰ ਤੇ ਰਿਪੋਰਟ ) ਸੋਡੀ ਸੱਤਵਾਲੀ, ਬਲਵਿੰਦਰ ਗੁਰਾਇਆ, ਲਸ਼ਕਰ ਸੰਗਰੂਦੀ (ਪ੍ਰਸਿੱਧ ਪੰਜਾਬੀ ਸਿੰਗਰ ) ਗੱਗੀ ਸ਼ਾਹਪੁਰ, ਰਿਖੀ ਰੰਧਾਵਾ, ਅਸ਼ੋਕ ਟਾਂਡੀ, ਨਿਰਮਲ ਬੱਲ, ਕੁਲਵੰਤ ਸੱਗੂ, ਮਹਿੰਦਰ ਪਾਲ ਡੱਲੇਵਾਲ, ਗੁਰਦਿਆਲ ਮਠੱਡਾ, ਸੰਦੀਪ ਮੱਕੜ ਅਤੇ ਬਲਕਾਰ ਕੁਮਾਰ ਆਦਿ ਨੇ ਆਪਣੇ ਆਪਣੇ ਸ਼ਾਹਕਾਰ ਕਲਾਮ ਪੇਸ਼ ਕੀਤੇ ,ਆਏ ਹੋਏ ਕਵੀਆਂ ਨੂੰ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਸਟੇਜ ਸਕੱਤਰ ਦੀ ਭੂਮਿਕਾ ਸੁਖਦੇਵ ਨਿਰਮੋਹੀ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *