ਮੈਕਰੋਂ ਨੇ ਹਿੰਦੀ ‘ਚ ਮੋਦੀ ਨੂੰ ਕਿਹਾ, ‘ਫਰਾਂਸ ਤੁਹਾਨੂੰ ਪਿਆਰ ਕਰਦਾ ਹੈ’

ਮੈਕਰੋਂ ਨੇ ਹਿੰਦੀ 'ਚ ਮੋਦੀ ਨੂੰ ਕਿਹਾ, 'ਫਰਾਂਸ ਤੁਹਾਨੂੰ...
ਪੈਰਿਸ: ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੌਰੇ ਦੇ ਸਮਾਪਤ ਹੋਣ ‘ਤੇ ਹਿੰਦੀ ਵਿੱਚ ਇੱਕ ਵਿਸ਼ੇਸ਼ ਵਿਦਾਇਗੀ ਵੀਡੀਓ ਸੰਦੇਸ਼ ਜਾਰੀ ਕੀਤਾ। ਮੈਕਰੋਂ ਨੇ ਮੋਦੀ ਨੂੰ ਆਪਣਾ “ਪਿਆਰਾ ਮਿੱਤਰ” ਦੱਸਦਿਆਂ ਕਿਹਾ, “ਫਰਾਂਸ ਤੁਹਾਨੂੰ ਪਿਆਰ ਕਰਦਾ ਹੈ।” ਵੀਡੀਓ ਵਿੱਚ ਮੈਕਰੋਂ ਨੇ ਹਿੰਦੀ ਵਿੱਚ ਕਿਹਾ, “ਪ੍ਰਿਯ ਮਿੱਤਰ ਨਰਿੰਦਰ, ਮੈਨੂੰ ਬਹੁਤ ਖੁਸ਼ੀ ਹੈ ਆਪ ਕਾ ਨੀਸ, ਏਵੀਅਨ ਔਰ ਪੈਰਿਸ ਦੌਰੇ ਕੇ ਲੀਏ ਸਵਾਗਤ ਕਰਤੇ।
ਫਰਾਂਸ-ਭਾਰਤ ਕੀ ਦੋਸਤੀ ਅਮਰ ਰਹੇ।” ਇਸ ਤੋਂ ਬਾਅਦ ਮੁਸਕਰਾਉਂਦੇ ਹੋਏ ਉਨ੍ਹਾਂ ਕਿਹਾ, “ਮੈਨੂੰ ਉਮੀਦ ਹੈ ਕਿ ਇਹ ਸਹੀ ਸੀ।” ਮੈਕਰੋਂ ਨੇ ਪ੍ਰਧਾਨ ਮੰਤਰੀ ਮੋਦੀ ਦਾ ਫਰਾਂਸ ਦੌਰੇ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਦੌਰਾ ਬਹੁਤ ਹੀ ਸਫ਼ਲ ਰਿਹਾ ਅਤੇ ਉਨ੍ਹਾਂ ਨੇ ਫਰਵਰੀ ਵਿੱਚ ਦੁਬਾਰਾ ਮੁਲਾਕਾਤ ਦੀ ਉਮੀਦ ਵੀ ਜਤਾਈ।
ਪ੍ਰਧਾਨ ਮੰਤਰੀ ਮੋਦੀ 13 ਜੂਨ ਨੂੰ ਭੂਮੱਧ ਸਾਗਰੀ ਸ਼ਹਿਰ ਨੀਸ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਰਾਸ਼ਟਰਪਤੀ ਮੈਕਰੋਂ ਨਾਲ ਮਿਲ ਕੇ ‘ਭਾਰਤ ਇਨੋਵੇਟਸ’ ਪ੍ਰੋਗਰਾਮ ਦਾ ਉਦਘਾਟਨ ਕੀਤਾ ਅਤੇ ਦੁਵੱਲੀ ਗੱਲਬਾਤ ਵੀ ਕੀਤੀ। ਇਸ ਤੋਂ ਬਾਅਦ ਉਹ 14 ਤੋਂ 16 ਜੂਨ ਤੱਕ ਸਲੋਵਾਕੀਆ ਦੇ ਦੌਰੇ ‘ਤੇ ਰਹੇ, ਜੋ ਕਿਸੇ ਵੀ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਅਧਿਕਾਰਤ ਸਲੋਵਾਕੀਆ ਦੌਰਾ ਸੀ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਏਵੀਅਨ-ਲੇ-ਬੇਨਜ਼ ਵਿੱਚ ਹੋਏ ਜੀ-7 ਸੰਮੇਲਨ ਵਿੱਚ ਮਹਿਮਾਨ ਦੇਸ਼ ਵਜੋਂ ਹਿੱਸਾ ਲਿਆ। ਦੌਰੇ ਦੇ ਸਮਾਪਤ ਹੋਣ ‘ਤੇ ਮੋਦੀ ਨੇ ਰਾਸ਼ਟਰਪਤੀ ਮੈਕਰੋਂ, ਫਰਾਂਸ ਸਰਕਾਰ ਅਤੇ ਉੱਥੋਂ ਦੇ ਲੋਕਾਂ ਦਾ ਨਿੱਘੇ ਸਵਾਗਤ ਲਈ ਧੰਨਵਾਦ ਕਰਦਿਆਂ ਕਿਹਾ, “ਮੈਂ ਆਪਣੇ ਮਿੱਤਰ ਰਾਸ਼ਟਰਪਤੀ ਮੈਕਰੋਂ, ਸਰਕਾਰ ਅਤੇ ਫਰਾਂਸ ਦੇ ਲੋਕਾਂ ਦਾ ਦਿਲੋਂ ਧੰਨਵਾਦੀ ਹਾਂ। ਮੈਨੂੰ ਭਰੋਸਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਭਾਰਤ-ਫਰਾਂਸ ਦੀ ਦੋਸਤੀ ਹੋਰ ਵੀ ਮਜ਼ਬੂਤ ਹੋਵੇਗੀ।”
