ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਬਦਲ ਰਿਹਾ ਹੈ ਇਲਾਕੇ ਦੇ ਨੌਜਵਾਨ ਲੜਕੇ ਤੇ ਲੜਕੀਆਂ ਦੀ ਨੁਹਾਰ
ਅੰਮ੍ਰਿਤਸਰ /ਭਿੱਖੀਵਿੰਡ / (ਮਨਜੀਤ ਸਿੰਘ ਸ਼ੇਰਗਿੱਲ)
ਜਿਲ੍ਹਾਂ ਤਰਨਤਾਰਨ ਦੇ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਭਿੱਖੀਵਿੰਡ ਤੋਂ ਥੋੜੀ ਦੂਰ ਖੇਮਕਰਨ ਰੋਡ ਚੇਲਾ ਮੋੜ ਤੇ ਸਥਿਤ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਵਿਖੇ ਪ੍ਰਿੰਸੀਪਲ ਸ਼੍ਰੀ ਰਾਜੇਸ ਕੁਮਾਰ ਧੁੰਨਾ ਅਤੇ ਸਟਾਫ ਦੀਆਂ ਕੋਸ਼ਿਸ਼ਾ ਸਦਕਾ ਇਲਾਕੇ ਦੇ ਨੌਜਵਾਨਾਂ ਨੂੰ ਰੋਜਗਾਰ ਦੇ ਵਧੀਆ ਅਵਸਰ ਮਿਲ ਰਹੇ ਹਨ । ਜਿੱਥੇ ਸੁਰਸਿੰਘ ਵਾਲਾ ਦੇ ਗੁਰਮਿਲਾਪ ਸਿੰਘ ਜੋ ਕਿ ਇਲੈਕਟ੍ਰੋਨੀਕਸ ਦਾ ਵਿਦਿਆਰਥੀ ਹੈ ਦੀ ਸ਼ਿਲੇਕਸ਼ਨ ਗੋਦਰੇਜ ਐਂਡ ਬੌਇਸ, ਜੇ.ਈ.ਟੀ.ਕੇ.ਟੀ. ਇੰਡੀਆ ਲਿ. ਅਤੇ ਜੇ.ਬੀ.ਐਮ. ਗ੍ਰੀਨ ਐਨਰਜੀ ਸਿਸਟਮ ਵਿੱਚ ਹੋਈ ਹੈ ਉੱਥੇ ਹੀ ਮਕੇਨੀਕਲ ਦੇ ਮਹਿਕਪ੍ਰੀਤ ਸਿੰਘ ਦੀ ਸ਼ਿਲੇਕਸ਼ਨ Godrej & Boyce ਅਤੇ AVON CYCLES, Ludhiana ਵਿੱਚ ਹੋਈ ਹੈ । ਇਲੈਕਟ੍ਰੋਨੀਕਸ ਦੀਆਂ ਵਿਦਿਆਰਥਣਾਂ ਹੋਮਨਪ੍ਰੀਤ ਕੌਰ ਪਿੰਡ ਡੱਲ ,ਨਿਸ਼ਾ ਤੇ ਸੋਨੀਆ ਪਿੰਡ ਮਾੜੀਮੇਘਾ, ਅਮਨ ਕੌਰ ਅਤੇ ਅਨਮੋਲ ਕੌਰ ਭਿੱਖੀਵਿੰਡ ਅਤੇ ਵੀਰਪਾਲ ਸਿੰਧ ਪਿੰਡ ਧੁਨ ਦੀ ਸ਼ਿਲੇਕਸ਼ਨ Subrose India Limited ਵਿੱਚ ਹੋਈ ਹੈ । ਵਰਣਨਯੋਗ ਹੈ ਕਿ Subrose India Limited ਮਾਰੂਤੀ ਕਾਰ ਦੇ ਏ.ਸੀ ਦਾ ਉਤਪਾਦਨ ਕਰਦੀ ਹੈ । ਇਸ ਤੋਂ ਪਹਿਲਾ ਇਲੈਕਟ੍ਰੋਨਿਕਸ ਬਰਾਂਚ ਦੀ ਲਵਜੋਤ ਕੌਰ ਅਤੇ ਵਰਿੰਦਰ ਕੌਰ ਪਿੰਡ ਸੁਰ ਸਿੰਘ ਵਾਲਾ, ਰਾਜਵੀਰ ਕੌਰ ਪਿੰਡ ਖਾਲੜਾ ਦੀ ਸਿਲੇਕਸ਼ਨ ਸੇਂਟਮ ਇਲੈਕਟ੍ਰਨਿਕਸ, ਬੰਗਲੌਰ ਵਿਖੇ ਹੋ ਚੁੱਕੀ ਹੈ । ਮਕੇਨੀਕਲ ਬਰਾਂਚ ਦੇ ਮਨੀਸ਼ ਕੁਮਾਰ ਭਿੱਖੀਵਿੰਡ ਦੀ ਸਿਲੈਕਸ਼ਨ AVON CYCLES, Ludhiana ਵਿੱਚ ਹੋਈ ਹੈ । ਮਕੇਨੀਕਲ ਬਰਾਂਚ ਦੇ ਹੀ ਕਾਵਿਆ ਦੀ ਸਿਲੇਕਸ਼ਨ Cheema Boiler Mohali ਵਿੱਖੇ ਹੋਈ ਹੈ । ਇਸ ਤੋਂ ਇਲਾਵਾ ਇਲੈਕਟ੍ਰਿਕਲ ਬਰਾਂਚ ਦੇ ਰਾਜਨ ਸੰਧੂ ਪਿੰਡ ਪੱਧਰੀ, ਰਮਨਜੋਤ ਸਿੰਘ ਪਿੰਡ ਨਾਰਲਾ ਅਤੇ ਹਰਸ਼ ਪਿੰਡ ਖੇਮਕਰਨ ਦੀ ਸ਼ਿਲੇਕਸ਼ਨ Satyam Automobiles ਵਿੱਚ ਹੋਈ ਹੈ । ਕੰਪਿਊਪਰ ਸਾਇੰਸ ਦੀ ਵਿਦਿਆਰਥਣ ਸ਼ਰਣਦੀਪ ਕੌਰ ਅਲਗੋ ਕੋਠੀ, ਪਲਕਦੀਪ ਕੌਰ ਭਿੱਖੀਵਿੰਡ,ਪਰਵੀਨ ਕੌਰ ਮੱਖੀ ਕਲਾਂ, ਸ਼ੁਭਕਰਮਨਪ੍ਰੀਤ ਕੌਰ ਧੁਨ, ਸਿਮਰਨਜੀਤ ਕੌਰ ਭਿੱਖੀਵਿੰਡ ਅਤੇ ਸਿਮਰਨਜੀਤ ਕੌਰ ਸਿੰਘਪੁਰਾ ਦੀ ਸਿਲੇਕਸ਼ਨ Centum India Limited ਵਿੱਚ ਹੋਈ ਹੈ। ਇਸ ਪੱਧਰ ਤੇ ਹੋਈ ਪਲੇਸਮੇਟਸ ਤੋਂ ਪਤਾ ਲਗਦਾ ਹੈ ਕਿ ਜੇ ਇਹੀ ਰਫਤਾਰ ਰਹੀ ਤਾਂ ਸਰਕਾਰੀ ਬਹੁਤਕਨੀਕੀ ਕਾਲਜ ਭਿੱਖੀਵਿੰਡ ਨੌਜਵਾਨ ਲੜਕੇ ਅਤੇ ਲੜਕੀਆਂ ਦਾ ਭਵਿੱਖ ਸਿਰਜਣ ਵਿੱਚ ਇੱਕ ਅਹਿਮ ਭੂਮਿਕਾ ਨਿਭਾਏਗਾ ।
