ਕਣਕ ਵੰਡ ਦੀਆ ਮਹੀਨੇ ਵਾਰ ਪਰਚੀਆ ਕੱਟਣ ਤੇ ਡੀਪੂ ਹੋਲਡਰ ਅਤੇ ਖ਼ਪਤਕਾਰ ਪ੍ਰੇਸ਼ਾਨ

ਮੁੜ ਤਿੰਨ ਮਹੀਨਿਆ ਦੀ ਇੱਕ ਪਰਚੀ ਦੀ ਪ੍ਰਕਿਰਿਆ ਚਾਲੂ ਕਰਨ ਦੀ ਮੰਗ
ਭੀਖੀ, (ਬਹਾਦਰ ਖ਼ਾਨ): ਪੰਜਾਬ ਸਰਕਾਰ ਦੇ ਖੁਰਾਕ ਸਿਵਲ ਸਪਲਾਈ ਅਤੇ ਖਪਤਕਾਰ ਵਿਭਾਗ ਵੱਲੋਂ ਕੋਮੀ ਖੁਰਾਕ ਸੁਰੱਖਿਆਂ ਕਾਨੂੰਨ ਤਹਿਤ ਲੋੜਵੰਦ ਵਿਅਕਤੀਆਂ ਨੂੰ ਪੜਾਅਵਾਰ ਤਿੰਨ ਮਹੀਨੇ ਦਾ ਅਨਾਜ਼ ਮੁਹੱਇਆ ਕਰਵਾਉਣ ਲਈ ਵਰਤੀ ਜਾਦੀ ਮਸ਼ੀਨ ਈ-ਪੋਸ਼ ਤੋਂ ਹੁਣ ਤਿੰਨ ਮਹੀਨੇ ਦੀ ਜਗ੍ਹਾਂ ਮਹੀਨਾਵਾਰ ਪਰਚੀਆਂ ਕੱਟਣ ਨਾਲ ਜਿੱਥੇ ਡੀਪੂ ਹੋਲਡਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਖਪਤਕਾਰ ਵੀ ਡਾਢੇ ਦੁੱਖੀ ਹਨ। ਡੀਪੂ ਯੂਨੀਅਨ ਦੀ ਸਥਾਨਕ ਇਕਾਈ ਦੇ ਪ੍ਰਧਾਨ ਬਹਾਦਰ ਖਾਂ ਤੋਂ ਇਲਾਵਾ ਮਹਿੰਦਰ ਸਿੰਘ ਧਲੇਵਾ, ਸਹਿਪਾਲ ਬੀਰ, ਧੰਨਾ ਸਿੰਘ ਨੇ ਦੱਸਿਆ ਕਿ ਵਿਭਾਗ ਦੇ ਨਵੇ ਆਦੇਸ਼ ਮੁਤਾਬਕ ਤਿੰਨ ਮਹੀਨਿਆ ਦੇ ਅਨਾਜ਼ ਦੀ ਇੱਕ ਪਰਚੀ ਕੱਢਣ ਦੇ ਬਦਲੇ ਹੁਣ ਮਹੀਨਾਵਾਰ ਪਰਚੀ ਕੱਢਣੀ ਹੋਵੇਗੀ ਅਤੇ ਹਰ ਵਾਰ ਖਪਤਕਾਰ ਨੂੰ ਆਪਣੀ ਪਹਿਚਾਣ ਈ-ਪੋਸ਼ ਮਸ਼ੀਨ ਤੇ ਦਰਸਾਉਣੀ ਪਵੇਗੀ ਜਿਸ ਕਾਰਨ ਇੱਕ ਕਾਰਡ ਦੇ ਭੁਗਤਾਨ ਤੇ 15 ਤੋਂ 20 ਮਿੰਟ ਲੱਗ ਜਾਦੇ ਹਨ।ਮਸ਼ੀਨ ਦੀ ਜਿਆਦਾ ਵਰਤੋਂ ਕਾਰਨ ਅਕਸਰ ਸਰਵਰ ਡਾਊਨ ਹੋ ਜਾਦਾ ਹੈ ਅਤੇ ਮਸ਼ੀਨ ਦਾ ਨੈਟਵਰਕ ਆਉਟ ਹੋਣ ਕਾਰਨ ਪਰਚੀ ਕੱਟਣ ਵਿੱਚ ਵੱਡੀ ਸਮੱਸਿਆ ਆਉਦੀਂ ਹੈ ਜਿਸ ਕਾਰਨ ਖਪਤਕਾਰਾ ਅਤੇ ਡੀਪੂ ਹੋਲਡਰਾਂ ਦਾ ਸਮਾ ਬਰਬਾਦ ਹੁੰਦਾ ਹੈ ਵਾਰ-ਵਾਰ ਅੰਗੂਠਾਂ ਲਾਉਣ ਕਾਰਨ ਮਸ਼ੀਨ ਆਪਣਾ ਕੰਮ ਛੱਡ ਦਿੰਦੀ ਹੈ ਜਿਸ ਕਾਰਨ ਡੀਪੂਆਂ ਤੇ ਖ਼ਪਤਕਾਰਾਂ ਦੀਆਂ ਲੰਬੀਆਂ ਲਾਇਨਾਂ ਲੱਗ ਜਾਂਦੀਆਂ ਹਨ ਅਤੇ ਕੁਝ ਘੰਟਿਆਂ ਦਾ ਕੰਮ ਨੂੰ ਕਈ-ਕਈ ਦਿਨ ਲੱਗ ਰਹੇ ਹਨ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪਹਿਲਾ ਦੀ ਤਰ੍ਹਾਂ ਤਿੰਨ ਮਹੀਨਿਆ ਦੇ ਅਨਾਜ਼ ਦੀ ਇਕੋਂ ਹੀ ਪਰਚੀ ਨਿਕਲੇ ਅਤੇ ਨਾਲ ਹੀ ਸਰਕਾਰ ਵੱਲੋਂ ਰਾਸ਼ਨ ਕਿੱਟਾ ਨੂੰ ਵੀ ਅਨਾਜ਼ ਦੇ ਨਾਲ ਹੀ ਅਲਾਟ ਕੀਤਾ ਜਾਵੇ ਤਾ ਜੋ ਖ਼ਪਤਕਾਰਾਂ ਅਤੇ ਡੀਪੂ ਹੋਲਡਰ ਖੱਜ਼ਲ-ਖੁਆਰੀ ਤੋਂ ਬੱਚ ਸਕਣ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਰਾਸ਼ਨ ਪ੍ਰਕਿਰਿਆ ਨੂੰ ਸਰਲ ਬਣਾਇਆਂ ਜਾਵੇ ਅਤੇ ਸਰਵਰ ਅਤੇ ਮਸ਼ੀਨਾ ਦੀ ਤਕਨੀਕੀ ਸਮੱਸਿਆ ਦਾ ਹੱਲ ਕੀਤਾ ਜਾਵੇ ਨਾਲ ਹੀ ਡੀਪੂ ਹੋਲਡਰਾਂ ਨੂੰ 2 ਕੁਵਿੱਟਲ ਸਮਰੱਥਾ ਅਤੇ ਲੰਬੀ ਬੈਟਰੀ ਬੈਕਅੱਪ ਵਾਲੇ ਕੰਡੇ ਮੁਹੱਇਆ ਕਰਵਾਏ ਜਾਣ ਅਤੇ ਈ-ਪੋਸ਼ ਮਸ਼ੀਨਾ ਪਰ ਓ.ਟੀ.ਪੀ ਦੀ ਸੁਵਿੱਧਾ ਮੁੜ ਚਾਲੂ ਕੀਤੀ ਜਾਵੇ।
