ਜਮਾਅਤ ਇਸਲਾਮੀ ਹਿੰਦ ਵਲੋਂ ਮਲੇਰਕੋਟਲਾ ਸ਼ਹਿਰ ਦੇ ਐਮ.ਸੀ ਸਾਹਿਬਾਨ ਨੂੰ ਆਪਸੀ ਮਿਲਵਰਤਨ ਨਾਲ ਸ਼ਹਿਰ ਦੀ ਸਥਿਤੀ ਨੂੰ ਸੁਧਾਰਨ ਦੀ ਅਪੀਲ

ਮਲੇਰਕੋਟਲਾ- ( ਮੁਨਸ਼ੀ ਫ਼ਾਰੂਕ) ਬੀਤੇ ਦਿਨੀ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈਆਂ ਨਗਰ ਕੌਂਸਲ ਚੋਣਾ ‘ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਜਮਾਅਤ ਇਸਲਾਮੀ ਹਿੰਦ ਦੀ ਸੂਬਾਈ ਇਕਾਈ ਨੇ ਆਸ ਪ੍ਰਗਟਾਈ ਹੈ ਕਿ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਸ਼ਹਿਰੀ ਵਿਕਾਸ ਦੇ ਨਵੇਂ ਰਾਹ ਖੁੱਲਣਗੇ । ਸੰਸਥਾ ਦੀ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਮਗਰੋਂ ਇਸ ਦੇ ਵੇਰਵੇ ਪ੍ਰੈਸ ਨਾਲ ਸਾਂਝੇ ਕਰਦਿਆਂ ਜਮਾਅਤ ਦੇ ਸੂਬਾਈ ਪ੍ਰਧਾਨ ਜਨਾਬ ਮੁਹੰਮਦ ਨਜ਼ੀਰ ਨੇ ਚੁਣੇ ਗਏ ਸਾਰੇ ਕੌਂਸਲਰਾਂ ਭਾਵੇਂ ਉਹ ਕਿਸੇ ਵੀ ਸਿਆਸੀ ਜਮਾਅਤ ਨਾਲ ਸਬੰਧਤ ਹੋਣ ਜਾਂ ਆਜ਼ਾਦ, ਨੂੰ ਮੁਬਾਰਕਬਾਦ ਦਿੱਤੀ ਅਤੇ ਆਪੀਲ ਕੀਤੀ ਕਿ ਹੁਣ ਸਿਆਸੀ ਤਕਰਾਰਬਾਜ਼ੀਆਂ ਦੀ ਥਾਂ ਸ਼ਹਿਰ ਦੇ 7 ਇਸਲਾਮੀ ਹਿੰਦ ਯੋਜਨਾਬੱਧ ਵਿਕਾਸ ‘ਤੇ ਧਿਆਨ ਦਿੱਤਾ ਜਾਵੇ ਅਤੇ ਇੱਕ ਦੂਜੇ ਵਿਰੁੱਧ ਜੁਮਲੇ ਕਸਣ ਦੀ ਥਾਂ ਆਪਸੀ ਸਹਿਯੋਗ ਤੇ Hease erg His a day as well E-ISLAMI HIND. ਸ਼ਹਿਰ ਦੇ ਵਸਨੀਕਾਂ ਨੂੰ ਇਸ ਵੇਲੇ ਦਰਪੇਸ਼ ਸਮੱਸਿਆਵਾਂ ਦੇ ਵਿਸਥਾਰਤ ਵੇਰਵੇ ਦਿੰਦਿਆਂ ਉਹਨਾਂ ਕਿਹਾ ਕਿ ਸੜਕਾਂ, ਗਲੀਆਂ, ਨਾਲੀਆਂ ਦੀ ਸਫਾਈ, ਕੂੜੇ ਦੇ ਢੇਰ ਲਗਾਤਾਰ ਵੱਡਾ ਚੈਲਿੰਜ ਬਣੇ ਹੋਏ ਹਨ । ਉਨਾਂ ਐਮ.ਸੀ ਸਾਹਿਬਾਨ ਨੂੰ ਬੇਨਤੀ ਕੀਤੀ ਕਿ ਲੋਕਾਂ ਨੂੰ ਸਰਕਾਰ ਦੀਆਂ ਵੈਲਫੈਅਰ ਸਕੀਮਾਂ ਤੋਂ ਜਾਣੂ ਕਰਵਾਉਣ । ਐਸ.ਆਈ.ਆਰ ਅਤੇ ਜਨਗਨਣਾ ਲਈ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਜਿਹੜੇ ਲੋਕਾਂ ਦੀ ਮੈਪਿੰਗ ਨਹੀ ਹੋ ਸਕੀ, ਉਹਨਾਂ ਦੇ ਡਾਕੂਮੈਂਟ ਠੀਕ ਕਰਵਾਉਣ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ, ਵਰਨਾ ਉਹ ਲੋਕ ਅੱਗੇ ਨੂੰ ਵੋਟ ਨਹੀ ਪਾ ਸਕਨਗੇ । ਉਹਨਾਂ ਅੱਗੇ ਕਿਹਾ ਕਿ ਸ਼ਹਿਰ ਦੇ ਬਾਹਰੀ ਅਤੇ ਪਿੱਛੜੇ ਖੇਤਰ ਦੇ ਬੱਚਿਆ ਲਈ ਪ੍ਰਾਇਮਰੀ ਸਿੱਖਿਆ ਦੇ ਮਿਆਰੀ ਪ੍ਰਬੰਧਾਂ ਵੱਲ ਵੀ ਧਿਆਨ ਦਿੱਤੇ ਜਾਣਾ ਜ਼ਰੂਰੀ ਹੈ। ਰਾਜ ਦੀ ਸੀਨੀਅਰ ਸਿਆਸੀ ਲੀਡਰਸ਼ਿਪ ਨਾਲ ਸੰਪਰਕ ਕਰਕੇ ਕਿਸੇ ਵੱਡੀ ਤੇ ਸਮਾਬੱਧ ਯੋਜਨਾ ਤੇ ਵੀ ਕੰਮ ਕੀਤੇ ਜਾਣ ਦੀ ਲੌੜ ਹੈ। ਇਸ ਮੌਕੇ ਮੌਜੂਦ ਜਮਾਅਤ ਦੇ ਹੋਰ ਪਤਵੰਤਿਆ ਵਿਚ ਰਮਜ਼ਾਨ ਸਈਦ, ਕਰਮਦੀਨ ਮਲਿਕ, ਡਾਕਟਰ ਮੁਹੰਮਦ ਇਰਸ਼ਾਦ ਅਤੇ ਮੁਹੰਮਦ ਸਾਬਰ ਦੇ ਨਾਂ ਜ਼ਿਕਰਯੋਗ ਹਨ।
