ਪਿੰਡ ਹਥਨ ਦੀ ਕੋਅਪ੍ਰਟਿਵ ਸੋਸਾਇਟੀ ਤੇ ਮਹੰਤ ਜਸਪਾਲ ਦਾਸ ਦਾ ਦਬਦਬਾ ਕਾਇਮ, ਜਸਵੀਰ ਕੌਰ ਹਥਨ ਬਣੀ ਪ੍ਰਧਾਨ

0

ਮਾਲੇਰਕੋਟਲਾ ( ਮੁਨਸ਼ੀ ਫ਼ਾਰੂਕ) :- ਪਿੱਛਲੇ ਦਿਨੀਂ ‘ਦੀ ਹਥਨ ਕੋਅਪ੍ਰਟਿਵ ਸੋਸਾਇਟੀ’  ਦੇ 11 ਡਾਇਰੈਕਟਰਾਂ ਦੀ ਹੋਈ ਚੌਣ ਮਗਰੋਂ ਜਸਵੀਰ ਕੌਰ ਹਥਨ ਨੂੰ ਸਰਬਸੰਮਤੀ ਨਾਲ ਅੱਜ ਸੋਸਾਇਟੀ ਦਾ ਪ੍ਰਧਾਨ ਚੁਣ ਲਿਆ ਗਿਆ, ਜਿਵੇਂ ਹੀ ਪ੍ਰਧਾਨਗੀ ਲਈ ਰੱਖੀ ਮੀਟਿੰਗ ਵਿੱਚ ਸਾਬਕਾ ਕੈਬਨਿਟ ਮੰਤਰੀ ਬੀਬੀ ਰਜ਼ੀਆ ਸੁਲਤਾਨਾਂ ਦੇ ਬਹੁਤ ਹੀ ਨਜ਼ਦੀਕੀ ਆਗੂ ਗੁਰਬਾਜ਼ ਸਿੰਘ ਹਥਨ  ਪ੍ਰਧਾਨਗੀ ਦੀ ਮਜ਼ਬੂਤ ਦਾਅਵੇਦਾਰੀ ਸੀ, ਪਰੰਤੂ ਮਾਲੇਰਕੋਟਲਾ ਜ਼ਿਲ੍ਹਾ ਕਾਂਗਰਸ ਦੇ ਸਾਬਕਾ ਪ੍ਰਧਾਨ ਮੰਹਤ ਜਸਪਾਲ ਦਾਸ ਤੇ ਦਰਬਾਰਾ ਸਿੰਘ ਸਾਬਕਾ ਪੀ. ਏ. ਨੇ ਆਮ ਆਦਮੀ ਪਾਰਟੀ ਦੇ ਸਰਪੰਚ ਕੇਵਲ ਸਿੰਘ ਹਥਨ ਤੇ ਸੰਦੀਪ ਸਿੰਘ ਹਥਨ ਨੂੰ ਨਾਲ ਲੈਕੇ ਗਿਆਰਾਂ ਮੈਂਬਰਾਂ ਚੋਂ ਅੱਠ ਮੈਂਬਰਾਂ ਨੂੰ ਇੱਕਠੇ ਕਰਕੇ ਪ੍ਰਧਾਨਗੀ ਦਾਅਵੇਦਾਰੀ ਦੇ ਸਪਸ਼ਟ ਸੰਕੇਤ ਦੇ ਦਿੱਤੇ। ਜਦੋਂ ਪ੍ਰਧਾਨ ਲਈ ਰੱਖੀ ਮੀਟਿੰਗ ਵਿੱਚ ਗੁਰਬਾਜ਼ ਸਿੰਘ ਹਥਨ, ਗੁਰਮੇਲ ਸਿੰਘ ਹਥਨ,ਸਦੀਕ ਮੁਹੰਮਦ ਹਥਨ  ਮੀਟਿੰਗ ਚੋਂ ਗੈਰ ਹਾਜ਼ਰ ਰਹੇ ਤਾਂ ਅੱਠ ਮੈਂਬਰਾਂ ਨੇ ਜਸਵੀਰ ਕੌਰ ਹਥਨ ਨੂੰ ਸਰਬਸੰਮਤੀ ਨਾਲ ਸੋਸਾਇਟੀ ਦਾ ਪ੍ਰਧਾਨ ਚੁਣ ਲਿਆ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਹ ਸੋਸਾਇਟੀ ਵਿੱਚ ਚਾਰ ਪਿੰਡਾਂ ਦੇ ਡਾਇਰੈਕਟਰ ਚੁਣੇ ਗਏ ਸੀ,ਹਥਨ ਤੋਂ ਗੁਰਪ੍ਰੀਤ ਸਿੰਘ ਬਮਾਲ, ਹਰਦੀਪ ਸਿੰਘ ਬਮਾਲ, ਜਸਵੀਰ ਕੌਰ ਬਮਾਲ, ਜਸਵੀਰ ਸਿੰਘ ਕਲੇਰਾਂ, ਪੱਵਿਤਰ ਸਿੰਘ ਕਲੇਰਾਂ, ਚੰਦ ਸਿੰਘ ਮੁਬਾਰਕਪੁਰ ਚੂੰਘਾਂ , ਹਰਵਿੰਦਰ ਸਿੰਘ ਮੁਬਾਰਕਪੁਰ ਚੂੰਘਾਂ, ਗੁਰਵਾਜ ਸਿੰਘ ਹਥਨ,  ਗੁਰਮੇਲ ਸਿੰਘ ਹਥਨ, ਸਦੀਕ ਮੁਹੰਮਦ ਹਥਨ ਚੁਣੇ ਗਏ।ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਹਿਲਾਂ ਮਹੰਤ ਜਸਪਾਲ ਦਾਸ ਉਕਤ ਸੋਸਾਇਟੀ ਦੇ ਪ੍ਰਧਾਨ ਸਨ। ਜਿਸ ਕਰਕੇ ਇਹ ਚੌਣ ਹੋਰ ਮਹੱਤਵਪੂਰਨ ਬਣੀ ਹੋਈ ਸੀ ਕਿਉਂਕਿ ਮੰਹਤ ਜਸਪਾਲ ਦਾਸ ਪਹਿਲਾਂ ਮਾਲੇਰਕੋਟਲਾ ਹਾਉਸ ਨਾਲ ਜੁੜੇ ਹੋਏ ਸਨ ਪਰ ਹੁਣ ਮਹੰਤ ਜਸਪਾਲ ਦਾਸ ਦਾ ਮਾਲੇਰਕੋਟਲਾ ਹਾਊਸ ਨਾਲ ਆਂਕੜਾ ਸਹੀ ਨਾ ਹੋਣ ਕਰਕੇ ਮਹੰਤ ਨੇ ਪਿੰਡ ਵਿੱਚ ਕਾਂਗਰਸ ਪਾਰਟੀ ਤੇ ਮਾਲੇਰਕੋਟਲਾ ਹਾਊਸ ਨੂੰ ਆਪਣਾ ਦਬਦਬਾ ਵਿਖਾ ਦਿੱਤਾ ਹੈ। ਇਸ ਚੌਣ ਨਾਲ ਸਿਆਸੀ ਚਰਚਾਵਾਂ ਵੀ ਛਿੜ ਗਈਆਂ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪਿੰਡ ਹਥਨ ਵਿਚ ਕਾਂਗਰਸ ਦਾ ਮਜ਼ਬੂਤ ਗੜ੍ਹ ਮੰਨੇ ਜਾਣ ਵਾਲਾ ਪਿੰਡ ਹਥਨ ਵਿਚ ਰਾਜਨੀਤਕ ਪ੍ਰਭਾਵ ਲਈ ਕੀਤੀਆ ਜਾ ਰਹੀਆਂ ਗਿਣਤੀਆਂ ਮਿਣਤੀਆਂ ਅੱਗੇ ਟਿੱਕ ਸਕੇਗਾ ਜਾਂ ਨਹੀਂ,ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ? ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਕੌਰ ਸਿੰਘ ਭੂੰਦੜ, ਐਡਵੋਕੇਟ ਅਬਦੁਲ ਸੱਤਾਰ ਰੋਹੀੜਾ, ਫਤਿਹ ਦੀਨ ਫੱਤੂ, ਬਾਬੂ ਖਾਂ ਪੰਚ ਦਲੇਲਗੜ੍ਹ, ਦਲਜੀਤ ਸਿੰਘ ਸਰਪੰਚ ਕਲੇਰਾਂ, ਜਗਮੇਲ ਸਿੰਘ ਮੁਬਾਰਕਪੁਰ ਚੂੰਘਾਂ, ਕੁਲਵੰਤ ਸਿੰਘ ਮੁਬਾਰਕਪੁਰ ਚੂੰਘਾਂ ,  ਰਛਪਾਲ ਸਿੰਘ ਬਮਾਲ, ਬਹਾਲ ਸਿੰਘ ਬਮਾਲ, ਹਾਕਮ ਸਿੰਘ ਪੰਪ ਵਾਲੇ, ਲਖਵੀਰ ਸਿੰਘ ਹਥਨ, ਹਰਦਲ ਸਿੰਘ ਆਸ਼ੂ, ਹਰਜੀਤ ਸਿੰਘ ਮੁਬਾਰਕਪੁਰ ਚੂੰਘਾਂ, ਗੁਰਵਿੰਦਰ ਸਿੰਘ ਮੁਬਾਰਕਪੁਰ ਚੂੰਘਾਂ, ਲਖਵਿੰਦਰ ਸਿੰਘ ਮੁਬਾਰਕਪੁਰ ਚੂੰਘਾਂ, ਮੁਹੰਮਦ ਰਫ਼ੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *