ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਦੇ ​ਸੁਬਾ ਪ੍ਰਧਾਨ ਤੇ ਜਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਭੂ-ਮਾਫੀਆ ਦੇ ਖਿਲਾਫ ਡੀ.ਸੀ.ਪਟਿਆਲਾ ਨੂੰ ਦਿੱਤਾ ਮੰਗ ਪੱਤਰ

0

ਪਟਿਆਲਾ-(ਗੁਰਪ੍ਰਤਾਪ ਸਿੰਘ ਸਾਹੀ)-ਪੰਜਾਬ ਵਿੱਚ ਦਿਨ-ਬ-ਦਿਨ ਬੇਲਗਾਮ ਹੁੰਦੇ ਜਾ ਰਹੇ ਭੂ-ਮਾਫੀਆ ਖ਼ਿਲਾਫ਼ ਪਟਿਆਲਾ ਵਿਖੇ ਇੱਕ ਵੱਡਾ ਜਨਤਕ ਰੋਸ ਦੇਖਣ ਨੂੰ ਮਿਲਿਆ।ਭਾਰਤੀ ਕਿਸਾਨ ਯੂਨੀਅਨ ਏਕਤਾ ਸੰਘਰਸ਼ ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ,ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੀਨਾ ਪਟਿਆਲਾ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚਾਹੜਪੁਰ ਦੀ ਸਾਂਝੀ ਅਤੇ ਯੋਗ ਅਗਵਾਈ ਹੇਠ ਇਕੱਠੇ ਹੋਏ ਆਗੂਆਂ ਤੇ ਵਰਕਰਾਂ ਵੱਲੋਂ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਇੱਕ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਪ੍ਭਜੀਪਾਲ ਸਿੰਘ ਐਡਵੋਕੇਟ ਜਿਲਾ ਪ੍ਰਧਾਨ ਦਲਜੀਤ ਸਿੰਘ ਛੀਨਾ ਮੀਤ ਪ੍ਰਧਾਨ ਚਰਨਜੀਤ ਸਿੰਘ ਫੋਜੀ ਨਿਰਮਲ ਸਿੰਘ ਐਡਵੋਕੇਟ ਸਟੇਜ ਸੈਕਟਰੀ ਤਰਨਦੀਪ ਸਿੰਘ ਵਿੱਕੀ ਬਾਬਾ ਹਰਬੰਸ ਸਿੰਘ ਜੀ ਨਿਹੰਗ ਜਗਮੋਹਨ ਸਿੰਘ ਜੀ ਚਰਨਜੀਤ ਸਿੰਘ ਚੰਨੀ ਗੁਰਦੀਪ ਸਿੰਘ ਫੋਜੀ ਦਰਸ਼ਨ ਸਿੰਘ ਧਾਲੀਵਾਲ ਨਰਿੰਦਰ ਸਿੰਘ ਫੋਜੀ ਧਾਲੀਵਾਲ ਸੁੱਚਾ ਸਿੰਘ ਕਰਮਜੀਤ ਸਿੰਘ ਬਲਦੇਵ ਸਿੰਘ ਜੀ ਜੋਗਿੰਦਰ ਸਿੰਘ ਬਾਜਵਾ ਅੱਤੇ ਪਿੰਡ ਰਸੂਲਪੁਰ ਸੈਦਾਂ ਦੀਆ ਸੰਗਤਾ ਭਾਰਤ ਨੰਗਰ ਸੁਖਰਾਮ ਕਲੋਨੀ ਵਾਸੀਆਂ ਵੱਲੋਂ ਭੋਂ ਮਾਫੀਆ ਖ਼ਿਲਾਫ਼ ਤਕੜਾ ਵਿਰੋਧ ਕੀਤਾ ਗਿਆ ਤੇ ਸਹਿਯੋਗ ਦਿਤਾ ਗਿਆ ਇਸ ਦੌਰਾਨ ਆਗੂਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਭੂ-ਮਾਫੀਆ ਦੀਆਂ ਨਾਜਾਇਜ਼ ਗਤੀਵਿਧੀਆਂ ‘ਤੇ ਤੁਰੰਤ ਨੱਥ ਨਾ ਪਾਈ ਗਈ, ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।​ਰਸੂਲਪੁਰ ਸੈਦਾਂ ਵਾਰਡ ਨੰਬਰ 18 ਵਿੱਚ ਕਰੋੜਾਂ ਦੀ ਸਰਕਾਰੀ ਜ਼ਮੀਨ ਵੇਚਣ ਦੀ ਤਿਆਰੀ ਨੂੰ ਲੈਕੇ ​ਮੰਗ ਪੱਤਰ ਵਿੱਚ ਭੂ-ਮਾਫੀਆ ਮੋਹਿੰਦਰਜੀਤ ਸਿੰਘ ਸੇਠੀ ਦੇ ਇੱਕ ਵੱਡੇ ਕਾਰਨਾਮੇ ਦਾ ਪਰਦਾਫਾਸ਼ ਕਰਦਿਆਂ ਆਗੂਆਂ ਨੇ ਦੱਸਿਆ ਕਿ ਰਸੂਲਪੁਰ ਸੈਦਾਂ (ਜੋ ਹੁਣ ਵਾਰਡ ਨੰਬਰ 18 ਵਿੱਚ ਆਉਂਦਾ ਹੈ) ਵਿਖੇ ਮਾਫੀਆ ਵੱਲੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇੱਥੇ ਗਊ ਚਰਾਂਦ (ਗਊਆਂ ਦੇ ਚਰਨ ਵਾਲੀ ਜਗ੍ਹਾ) ਅਤੇ ਛੱਪੜ ਦੀ ਸਰਕਾਰੀ ਜ਼ਮੀਨ ਉੱਪਰ ਨਾ ਸਿਰਫ਼ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ,ਬਲਕਿ ਹੁਣ ਇਸ ਕੀਮਤੀ ਜ਼ਮੀਨ ਦੇ ਪਲਾਟ ਕੱਟ ਕੇ ਅੱਗੇ ਵੇਚੇ ਜਾ ਰਹੇ ਹਨ।​”ਸਰਕਾਰੀ ਰਿਕਾਰਡ ਵਿੱਚ ਜੋ ਜਗ੍ਹਾ ਗਊ ਚਰਾਂਦ ਅਤੇ ਛੱਪੜ ਲਈ ਰਾਖਵੀਂ ਹੈ,ਉਸ ਨੂੰ ਭੂ-ਮਾਫੀਆ ਪ੍ਰਸ਼ਾਸਨ ਦੀ ਨੱਕ ਹੇਠ ਵੇਚ ਕੇ ਮੋਟੀ ਕਮਾਈ ਕਰਨ ਦੀ ਫਿਰਾਕ ਵਿੱਚ ਹੈ। ਜੇਕਰ ਇਸ ਧਾਂਦਲੀ ਨੂੰ ਤੁਰੰਤ ਨਾ ਰੋਕਿਆ ਗਿਆ ਤਾਂ ਸਰਕਾਰੀ ਜਾਇਦਾਦਾਂ ਦਾ ਵਜੂਦ ਹੀ ਖ਼ਤਮ ਹੋ ਜਾਵੇਗਾ।​ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ,ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਚਾਹੜਪੁਰ ਨੇ ਸਾਂਝੇ ਤੌਰ ‘ਤੇ ਕਿਹਾ ਕਿ ਰਸੂਲਪੁਰ ਸੈਦਾਂ (ਵਾਰਡ ਨੰਬਰ 18) ਵਰਗੇ ਮਾਮਲੇ ਸਾਬਤ ਕਰਦੇ ਹਨ ਕਿ ਬਿਨਾਂ ਕਿਸੇ ਉੱਚ ਸਿਆਸੀ ਜਾਂ ਪ੍ਰਸ਼ਾਸਨਿਕ ਸ਼ਹਿ ਦੇ ਮਾਫੀਆ ਇੰਨਾ ਨਿਡਰ ਨਹੀਂ ਹੋ ਸਕਦਾ।ਆਗੂਆਂ ਨੇ ਡੀ.ਸੀ. ਪਟਿਆਲਾ ਅੱਗੇ ਮੰਗ ਰੱਖੀ ਕਿ:​ਵਾਰਡ ਨੰਬਰ 18 ਵਿੱਚ ਗਊ ਚਰਾਂਦ ਅਤੇ ਛੱਪੜ ਦੀ ਜ਼ਮੀਨ ‘ਤੇ ਹੋ ਰਹੇ ਨਾਜਾਇਜ਼ ਕਬਜ਼ੇ ਅਤੇ ਖਰੀਦ-ਫਰੋਖਤ ‘ਤੇ ਤੁਰੰਤ ਸਟੇਅ (ਰੋਕ) ਲਗਾਈ ਜਾਵੇ। ​ਨਾਜਾਇਜ਼ ਕਬਜ਼ਾਧਾਰੀਆਂ ਅਤੇ ਧੋਖੇ ਨਾਲ ਜ਼ਮੀਨ ਵੇਚਣ ਵਾਲਿਆਂ ਖ਼ਿਲਾਫ਼ ਤੁਰੰਤ ਐਫ.ਆਈ.ਆਰ.ਦਰਜ ਕੀਤੀ ਜਾਵੇ।​ਇਸ ਭੂ-ਮਾਫੀਆ ਨੂੰ ਸ਼ਹਿ ਦੇਣ ਵਾਲੇ ਸਥਾਨਕ ਅਧਿਕਾਰੀਆਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।​ਡੀ.ਸੀ. ਪਟਿਆਲਾ ਵੱਲੋਂ ਮੰਗ ਪੱਤਰ ਹਾਸਲ ਕਰਨ ਵਾਲੇ ਅਧਿਕਾਰੀਆਂ ਨੇ ਰਸੂਲਪੁਰ ਸੈਦਾਂ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਆਗੂਆਂ ਨੂੰ ਭਰੋਸਾ ਦਿੱਤਾ।ਸੂਬਾ ਪ੍ਰਧਾਨ ਪਲਵਿੰਦਰ ਸਿੰਘ ਮਾਹਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਹੈ ਕਿ ਜੇਕਰ ਅਗਲੇ ਕੁਝ ਦਿਨਾਂ ਦੇ ਅੰਦਰ ਵਾਰਡ ਨੰਬਰ 18 ਦੀ ਇਸ ਜ਼ਮੀਨ ਨੂੰ ਮਾਫੀਆ ਮੁਕਤ ਨਾ ਕਰਵਾਇਆ ਗਿਆ, ਤਾਂ ਉਹ ਪਟਿਆਲਾ ਪ੍ਰਸ਼ਾਸਨ ਦੇ ਖਿਲਾਫ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਅਤੇ ਵਰਕਰਾਂ ਨੂੰ ਨਾਲ ਲੈ ਕੇ ਸੜਕਾਂ ‘ਤੇ ਉਤਰਨਗੇ, ਜਿਸਦੀ ਪੂਰੀ ਜ਼ਿੰਮੇਵਾਰੀ ਨਗਰ ਨਿਗਮ ਪਟਿਆਲਾ ਅਤੇ ਜਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

Leave a Reply

Your email address will not be published. Required fields are marked *