ਪਿੰਡ ਦੁਸਾਂਝ ਕਲਾਂ ਇਲਾਕੇ ਦੀਆਂ ਸੜਕਾ ਦੀ ਰਿਪੇਅਰ ਦਾ ਕੰਮ ਜੰਗੀ ਪੱਧਰ ਤੇ ਜਾਰੀ

0

ਫਿਲੌਰ/ਅੱਪਰਾ, 4 ਜੂਨ (ਦੀਪਾ)-ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋ ਪੇਂਡੂ ਲਿੰਕ ਸੜਕਾਂ ਦੀ ਰਿਪੇਅਰ ਦਾ ਕੰਮ ਜੱਗੀ ਪੱਧਾਰ ਤੇ ਕੀਤਾ ਜਾ ਰਿਹਾ ਹੈ। ਜਿਸ ਤਹਿਤ ਪੰਜਾਬ ਮੰਡੀ ਬੋਰਡ ਵਲੋਂ ਜ਼ਿਲ੍ਹਾ ਜਲੰਧਰ ਦੀਆਂ ਮਾਰਕੀਟ ਕਮੇਟੀ ਗੁਰਾਇਆ ਦੀਆਂ ਪੇਂਡੂ ਲਿੰਕ ਸੜਕਾਂ ਤੇ ਪ੍ਰੀਮਿਅਰ ਕਾਰਪਿਟ ਪਾਉਣ ਦਾ ਕੰਮ ਵੀ ਜੰਗੀ ਪੱਧਰ ਤੇ ਜਾਰੀ ਹੈ।‌ ਇਸ ਲੜੀ ਤਹਿਤ ਇੰਜੀ. ਮਨਦੀਪ ਸਿੰਘ ਐਕਸੀਅਨ ਅਤੇ ਉਨ੍ਹਾਂ ਦੇ ਸਟਾਫ ਵੱਲੋ ਵੀ ਦਿਨ ਰਾਤ ਇੱਕ ਕਰਕੇ ਇਨ੍ਹਾਂ ਪੇਂਡੂ ਸੜਕਾਂ ਦੀ ਰਿਪੇਅਰ ਕੀਤੀ ਜਾ ਰਹੀ ਹੈ। ਫਿਲੌਰ ਹਲਕਾ ਇੰਚਾਰਜ ਪ੍ਰਿਸੀ ਪ੍ਰੇਮ ਕੁਮਾਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਪ੍ਰਦੀਪ ਦੁੱਗਲ, ਇੰਨ ਚੀਫ਼ ਇੰਜੀ. ਜਤਿੰਦਰ ਸਿੰਘ ਭੰਗੂ, ਇੰਜੀ. ਸੁਰਿੰਦਰ ਸਿੰਘ ਚੀਮਾ ਮੁੱਖ ਇੰਜੀਨੀਅਰ ਪੰਜਾਬ ਕੀ ਰਹਿਨੁਮਾਈ ਅਧੀਨ ਦਿਨ ਰਾਤ ਇੱਕ ਕਰਕੇ ਪੰਜਾਬ ਸਰਕਾਰ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ‌ ਲਈ ਇੰਜੀਨੀਅਰ ਸਟਾਫ ਨੂੰ ਹੱਲਾ ਸ਼ੇਰੀ ਦਿੱਤੀ ਜਾ ਰਹੀ ਹੈ। 

ਪਿੰਡ ਦੁਸਾਂਝ ਕਲਾਂ ਦੇ ਸਰਪੰਚ ਨਿਰਮਲ ਕੁਮਾਰ ਨਵੀਂ ਅਤੇ ਬਲਾਕ ਸੰਮਤੀ ਮੈਂਬਰ ਸ਼੍ਰੀਮਤੀ ਗੁਰਪ੍ਰੀਤ ਕੌਰ ਦੇ ਜਤਨਾਂ ਸਦਕਾ ਕਸਬਾ ਦੁਸਾਂਝ ਕਲਾਂ ਦੀਆਂ ਸੜਕਾਂ ਦੀ ਮੁਰੰਮਤ ਜਿਵੇਂ ਕਿ ਦੁਸਾਂਝ ਕਲਾਂ ਤੋ ਲੇਹਲ ਵਾਇਆਂ ਨਾਨੋ ਮਜਾਰਾ ਸੜਕ ਦੀ ਰਿਪੇਅਰ ਕੀਤੀ ਗਈ।‌ ਜਿਸ‌ਦੀ ਲੰਬਾਈ 3.90 ਕਿਲੋ ਮੀਟਰ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਜੀ. ਗੁਰਮੇਲ ਸਿੰਘ ਸੈਣੀ ਉੱਪ ਮੰਡਲ ਅਫਸਰ ਨੇ ਦੱਸਿਆ ਗਿਆ ਕਿ ਇਸ ਸੜਕ ਦੀ ਰਿਪੇਅਰ ਤੇ ਕੋਈ ਰੁਪਏ 78.75 ਲੱਖ ਖਰਚ ਆਉਣਗੇ ਅਤੇ ਪੰਜਾਬ ਸਰਕਾਰ ਵੱਲੋ ਇਸ ਬਾਰ ਜਿਨ੍ਹਾਂ ਸੜਕਾ ਦੀ ਰਿਪੋਅਰ ਕੀਤੀ ਜਾਂਦੀ ਹੈ ਉਨ੍ਹਾਂ ਸੜਕਾਂ ਦੀ ਪੰਜ ਸਾਲ ਮੈਰਟੀਨੈਂਸ ਵੀ ਸਬੰਧਤ ਠੇਕੇਦਾਰ ਵੱਲੋ ਕੀਤੀ ਜਾਵੇਗੀ, ਇਸ ਸੜਕ ਦੀ ਮੈਨਟੀਨੈਸ ਤੇ 9.85 ਲੱਖ ਰੂਪ ਖਰਚ ਅਉਣਗੇ। ਜੋ ਕਿ ਇਸ ਸੜਕ ਦਾ ਕੁੱਲ ਖਰਚ 86.60 ਲੱਖ ਰੁਪਏ ਹੋਵੇਗਾ। ਇਸ ਤੋਂ ਇਲਾਵਾਂ  ਦੁਸਾਂਝ ਕਲਾਂ ਦੇ ਨਾਲ ਲਗਦੀਆ ਮਾਰਕਿਟ ਕਮੇਟੀ ਗੁਰਾਇਆ ਦੀਆਂ ਲਿੰਕ ਸੜਕਾਂ ਜਿਵੇਂ ਕਿ ਦੁਸਾਂਝ ਕਲਾਂ ਤੋ ਕੋਟ‌ ਗਰੇਵਾਲ 2.30 ਕਿਲੋਮੀਟਰ 90 ਲੱਖ 32 ਹਜ਼ਾਰ ਰੁਪਏ, ਦੁਸਾਂਝ ਕਲਾਂ ਤੋਂ ਕਾਲੇ 3.40 ਕਿਲੋਮੀਟਰ 90 ਲੱਖ ਰੁਪਏ, ਸੜਕ ਧੁਲੇਟਾ ਤੋਂ ਚੱਕ ਦੇਸ ਰਾਜ ਵਾਇਆ ਜੌਹਲ 4 ਕਿਲੋ ਮੀਟਰ 1 ਲੱਖ 32 ਹਜ਼ਾਰ ਰੁਪਏ, ਵਿਰਕਾ ਤੋਂ ਇੰਦਣਾ ਕਲਸਕੇ ਕੇ 3.81 ਕਿ.ਮੀ 59 ਲੱਖ 56 ਹਜ਼ਾਰ ਰੁਪਏ ਸੜਕ ਪੱਦੀ ਤੋਂ ਕਾਲੇ ਜੋ ਕਿ  2.20 ਕਿਲੋਮੀਟਰ 4 ਲੱਖ 30 ਹਜ਼ਾਰ ਰੁਪਏ ਨਾਲ ਰਿਪੇਅਰ ਕੀਤੀਆ ਜਾ ਚੁੱਕੀਆ ਹਨ। ਕਈ ਸੜਕ ਵਿੱਚ ਕੰਕਰੀਟ ਦਾ ਕੰਮ ਬਕਾਇਆ ਹੈ ਜੋ ਜਲਦੀ ਮੁਕੰਮਕ ਕਰ ਦਿੱਤਾ ਜਾਵੇਗਾ ਮਾਰਕੀਟ ਕਮੇਟੀ ਗੁਰਾਇਆ ਅਧੀਨ ਆਉਦੀਆਂ ਲਗਭਗ 46.69 ਕਿਲੋਮੀਟਰ ਸੜਕਾਂ ਦੀ ਰਿਪੇਅਰ 11 ਕਰੋੜ 19 ਲੱਖ ਨਾਲ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ, ਦਲਜਿੰਦਰ ਸਿੰਘ ਜੁਗਨੂੰ, ਡਾ ਰਣਜੀਤ ਗ੍ਰੀਸ, ਹਰਮੇਸ਼ ਵਿਰਦੀ, ਕੁਲਵਿੰਦਰ ਕਿੰਦਾ, ਮਲਕੀਤ ਚੰਦੜ੍ਹ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *