ਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਅਮਿੱਟ ਯਾਦਾਂ ਛੱਡਦਾ ਹੋਇਆ ਸ਼ਾਨੋ ਸ਼ੌਕਤ ਨਾਲ ਸਪੰਨ

ਫਿਲੌਰ/ਅੱਪਰਾ, 4 ਜੂਨ (ਦੀਪਾ):-ਪਿੰਡ ਪੱਦੀ ਜਗੀਰ ਵਿਖੇ ਧੰਨ ਧੰਨ ਬਾਬਾ ਕੰਨੀਆਂ ਜੀ, ਧੰਨ ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ, ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜੵ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਚੰਦੜ੍ਹ ਪਰਿਵਾਰ ਤੇ ਐੱਨ. ਆਰ. ਆਈਜ਼. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਮੇਂ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਗਈ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ‘ਚ ਪੰਜਾਬ ਦੇ ਨਾਮਵਾਰਕ ਕਲਾਕਾਰਾਂ ਵਿੱਚੋਂ ਬਲਜੀਤ ਜੱਸੀ, ਬਲਵਿੰਦਰ ਸੋਨੂੰ, ਸਾਹਿਲ ਜੀ, ਰੋਹਿਤ ਖਹਿਰਾ ਨੇ ਜਠੇਰਿਆਂ ਦੀ ਮਹਿਮਾਂ ਦਾ ਗੁਣਗਾਨ ਕਰਕੇ ਆਇਆ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੇਲੇ ਦੁਰਾਨ ਸਿੱਧ ਜੋਗੀ ਬਾਬਾ ਬਾਲਕ ਨਾਥ ਸਰਵ ਸਾਂਝਾ ਦਰਬਾਰ ਪਿੰਡ ਉੜਾਪੜ ਦੇ ਸੇਵਾਦਾਰ ਬਾਬਾ ਬਲਵਿੰਦਰ ਲੱਡੂ ਜੀ ਉਚੇਚੇ ਤੌਰ ਤੇ ਪਹੁੰਚੇ। ਇਸ ਮੇਲੇ ਦੁਰਾਨ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ 22 ਨੌਜਵਾਨਾਂ ਨੇ ਖ਼ੂਨਦਾਨ ਕੀਤਾ ਅਤੇ ਸਰਟਿਫਿਕੇਟ ਦੇਕੇ ਸਨਮਾਨਿਤ ਕੀਤਾ ਗਿਆ। ਮੇਲੇ ਦੁਰਾਨ ਸਵੇਰ ਤੋਂ ਚਾਹ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਤੇ ਬਾਅਦ ਦੁਪਿਹਰ ਗੂਰੂ ਕਾ ਲੰਗਰ ਵਰਤਾਇਆ ਗਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸਹਿਯੋਗੀ ਸੱਜਣ ਦਾ ਦਿੱਤੇ ਸਹਿਯੋਗ ਲਈ ਤਹਿਦਿਲੋਂ ਧੰਨਵਾਦ ਕੀਤਾ ਅਤੇ ਸਿਰੋਪਾਉ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਦੇਵ ਰਾਮ ਕਮਾਲਪੁਰ, ਸੀਨੀਅਰ ਮੀਤ ਪ੍ਰਧਾਨ ਚੌਧਰੀ ਮਨੋਹਰ ਲਾਲ, ਸੀਨੀਅਰ ਮੀਤ ਪ੍ਰਧਾਨ ਤਾਰਾ ਰਾਮ ਪੱਦੀ ਜਗੀਰ, ਸਕੱਤਰ ਸੁਰਿੰਦਰਪਾਲ ਕੁੱਕੂ, ਖਜਾਨਚੀ ਸੁਖਵਿੰਦਰ ਰਾਮ, ਦਲੀਪ ਚੰਦੜ੍ਹ, ਜਗਦੀਸ਼ ਰਾਮ, ਮਹਿੰਦਰ ਪਾਲ, ਭੁਪਿੰਦਰ ਸਿੰਘ ਪੱਦੀ ਜਗੀਰ, ਸੁਰਿੰਦਰ ਲੁਘਾ, ਮਹਿੰਦਰ ਪਾਲ, ਬੂਟਾ ਰਾਮ, ਅਜੇ ਕੁਮਾਰ, ਹਰਬੰਸ ਲਾਲ, ਮੱਖਣ ਲਾਲ, ਸੋਮ ਨਾਥ, ਮੱਖਣ ਲਾਲ ਭਾਣੋਕੀ, ਦੇਸ ਰਾਜ ਅੱਪਰਾ, ਰਾਮ ਦਾਸ ਬੜਾ ਪਿੰਡ, ਰਾਜਵਿੰਦਰ ਮਸੰਦ ਪੁਰ ਤੋਂ ਇਲਾਵਾਂ ਭਾਰੀ ਗਿਣਤੀ ਵਿੱਚ ਸੰਗਤਾਂ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਮਾ ਸੁਖਵਿੰਦਰ ਰਾਮ ਨੇ ਬਾਖੂਬੀ ਨਿਭਾਈ।
