ਫੋਰਮੈਨ ਇੰਸਟਰਕਟਰ ਸਰਦਾਰ ਦਿਲਬਾਗ ਸਿੰਘ ਦੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ

0

ਅੰਮ੍ਰਿਤਸਰ /ਭਿੱਖੀਵਿੰਡ / ਮਨਜੀਤ ਸਿੰਘ ਸ਼ੇਰਗਿੱਲ 

ਜਿਲ੍ਹਾਂ ਤਰਨਤਾਰਨ ਦੇ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਭਿਖੀਵਿੰਡ ਤੋਂ ਥੋੜੀ ਦੂਰ ਖੇਮਕਰਨ ਰੋਡ ਚੇਲਾ ਮੌੜ ਤੇ ਸਥਿਤ ਸਰਕਾਰੀ ਬਹੁਤਕਨੀਕੀ ਕਾਲਜ, ਭਿਖੀਵਿੰਡ ਵਿਖੇ ਫੋਰਮੈਨ ਇੰਸਟਰਕਟਰ ਸ੍ਰ. ਦਿਲਬਾਗ ਸਿੰਘ ਜੀ ਦੀ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ । ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਸ਼੍ਰੀ ਰਾਜੇਸ ਕੁਮਾਰ ਧੁੰਨਾ  ਦੱਸਿਆਂ ਕਿ ਸਰਦਾਰ ਦਿਲਬਾਗ ਸਿੰਘ ਜੀ ਆਪਣੀ 27 ਸਾਲਾਂ ਦੇ ਸੇਵਾ ਕਾਲ ਸਮਾਪਤ ਕਰਨ ਉਪਰੰਤ ਰਿਟਾਇਰ ਹੋਏ । ਇਸ ਤੋਂ ਇਲਾਵਾ ਉਹਨਾਂ ਨੇ 9 ਸਾਲ ਰੇਲ ਕੋਚ ਫੈਕਟਰੀ ਵਿੱਚ ਵੀ ਸੇਵਾ ਨਿਭਾਈ । ਇਸ ਸਮਾਰੋਹ ਵਿੱਚ ਸੂਬੇ ਦੇ ਪੋਲੀਟੈਕਨੀਕਾਂ ਅਤੇ ਭਿੱਖੀਵਿੰਡ ਦੇ ਨਾਲ ਲੱਗਦੇ ਇਲਾਕਿਆਂ ਤੋਂ ਕਾਲਜ ਦੇ ਸਟਾਫ ਸਮੇਤ ਬਹੁਤ ਸਾਰੇ ਪਤਵੰਤੇ ਸੱਜਣ ਸ਼ਾਮਿਲ ਹੋਏ । ਤੇ ਸਰਦਾਰ ਦਿਲਬਾਗ ਸਿੰਘ ਦਾ ਭਿੱਖੀਵਿੰਡ ਪੋਲੀਟੈਕਨੀਕ ਨੂੰ ਇਸ ਪੱਧਰ ਤੇ ਲਿਆਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ । ਕਿਉਂਕਿ ਉਹਨਾਂ ਨੇ ਆਪਣੇ ਸੇਵਾਕਾਲ ਦਾ ਜਿਆਦਾਤਰ ਸਮਾਂ ਇਸੇ ਹੀ ਪੋਲੀਟੈਕਨੀਕ ਵਿੱਚ ਗੁਜਾਰਿਆ ਹੈ । ਇਸ ਮੌਕੇ ਤੇ ਬੋਲਦਿਆਂ ਪ੍ਰਿੰਸੀਪਲ ਸ਼੍ਰੀ ਰਾਜੇਸ ਕੁਮਾਰ ਧੁੰਨਾ ਜੀ ਨੇ ਸਟਾਫ ਮੈਂਬਰ ਸਰਦਾਰ ਦਿਲਬਾਗ ਸਿੰਘ ਵੱਲੋਂ ਕੀਤੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੀ ਆਉਣ ਵਾਲੀ ਜਿੰਦਗੀ ਲਈ ਸ਼ੁਭਕਾਮਨਾਵਾਂ ਦਿੱਤੀਆਂ । ਇਸ ਸਮਾਰੋਹ ਵਿੱਚ ਸਰਪੰਚ ਇੰਦਰਜੀਤ ਸਿੰਘ ਫਰੰਦੀਪੁਰ ਨੇ ਸਰਦਾਰ ਦਿਲਬਾਗ ਸਿੰਘ ਨਾਲ ਬਿਤਾਏ ਹੋਏ ਸਮੇਂ ਦਾ ਉਲੇਖ ਕੀਤਾ । ਸਰਦਾਰ ਸਿਲਵਿੰਦਰ ਸਿੰਘ ਆਗੂ ਅਤੇ ਹੋਰ ਪਤਵੰਤੇ ਸੱਜਣ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ  ਦਿਲਬਾਗ ਸਿੰਘ, ਹਰਦਿਲਪ੍ਰੀਤ ਸਿੰਘ, ਹਰਸਿਮਰਨ ਕੌਰ,ਹਰਪ੍ਰੀਤ ਕੌਰ ਤੋਂ ਇਲਾਵਾ ਇਸ ਪਾਰਟੀ ਵਿੱਚ ਸਰਦਾਰ ਦਿਲਬਾਗ ਸਿੰਘ ਜੀ ਦੇ ਰਿਸ਼ਤੇਦਾਰ ਅਤੇ ਸੰਸਥਾ ਦੇ ਸਟਾਫ ਮੈਂਬਰ ਵੀ ਸ਼ਾਮਿਲ ਹੋਏ।

Leave a Reply

Your email address will not be published. Required fields are marked *